Sat, Apr 27, 2024
Whatsapp

ਪ੍ਰੇਮਿਕਾ ਦੇ ਚੱਕਰ 'ਚ ਮਹਿਲਾ ਕਾਂਸਟੇਬਲ ਨਾਲ WhatsApp Chat ਕਰਦਾ ਰਿਹਾ ਲੁਟੇਰਾ , ਪੁਲਿਸ ਨੇ ਕੀਤਾ ਕਾਬੂ

Written by  Shanker Badra -- October 16th 2019 02:18 PM
ਪ੍ਰੇਮਿਕਾ ਦੇ ਚੱਕਰ 'ਚ ਮਹਿਲਾ ਕਾਂਸਟੇਬਲ ਨਾਲ WhatsApp Chat ਕਰਦਾ ਰਿਹਾ ਲੁਟੇਰਾ , ਪੁਲਿਸ ਨੇ ਕੀਤਾ ਕਾਬੂ

ਪ੍ਰੇਮਿਕਾ ਦੇ ਚੱਕਰ 'ਚ ਮਹਿਲਾ ਕਾਂਸਟੇਬਲ ਨਾਲ WhatsApp Chat ਕਰਦਾ ਰਿਹਾ ਲੁਟੇਰਾ , ਪੁਲਿਸ ਨੇ ਕੀਤਾ ਕਾਬੂ

ਪ੍ਰੇਮਿਕਾ ਦੇ ਚੱਕਰ 'ਚ ਮਹਿਲਾ ਕਾਂਸਟੇਬਲ ਨਾਲ WhatsApp Chat ਕਰਦਾ ਰਿਹਾ ਲੁਟੇਰਾ , ਪੁਲਿਸ ਨੇ ਕੀਤਾ ਕਾਬੂ:ਨਵੀਂ ਦਿੱਲੀ : ਹੁਣ ਪੁਲਿਸ ਨੇ ਮੁਲਜ਼ਮਾਂ ਨੂੰ ਫੜਨ ਦਾ ਨਵਾਂ ਤਰੀਕਾ ਲੱਭਿਆ ਹੈ ,ਜਿਸ ਦੇ ਤਹਿਤ ਪੁਲਿਸ ਵਾਲੇ ਮੁਲਜ਼ਮਾਂ ਦੀ ਹੀ ਕਮਜ਼ੋਰੀ ਦਾ ਫਾਇਦਾ ਚੁੱਕ ਕੇ ਉਨ੍ਹਾਂ ਤੱਕ ਪਹੁੰਚ ਜਾਂਦੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਰਾਜਧਾਨੀ ਦਿੱਲੀ ਦੇ ਮੁੰਡਕਾ ਇਲਾਕੇ ਵਿੱਚ ਦੇਖਣ ਨੂੰ ਮਿਲਿਆ ਹੈ।ਜਿੱਥੇ ਤੁਸੀਂ ਪੁਲਿਸ ਦੀ ਨਵੀਂ ਤਕਨੀਕ ਨੂੰ ਜਾਣ ਕੇ ਹੈਰਾਨ ਹੋਵੋਗੇ। [caption id="attachment_350197" align="aligncenter" width="300"]Delhi girlfriend Confusion women constable With WhatsApp Chat Accused Arrested ਪ੍ਰੇਮਿਕਾ ਦੇ ਚੱਕਰ 'ਚ ਮਹਿਲਾ ਕਾਂਸਟੇਬਲ ਨਾਲ WhatsApp Chat ਕਰਦਾ ਰਿਹਾ ਲੁਟੇਰਾ , ਪੁਲਿਸ ਨੇ ਕੀਤਾ ਕਾਬੂ[/caption] ਦਰਅਸਲ 'ਚ ਕੁਝ ਬਦਮਾਸ਼ਾਂ ਨੇ ਬੀਤੇ ਦਿਨੀਂ ਦਿੱਲੀ ਦੇ ਮੁੰਡਕਾ ਇਲਾਕੇ ਵਿੱਚ ਇੱਕ ਕੈਬ ਲੁੱਟ ਲਈ ਸੀ। ਇਸ ਕੇਸ ਨੂੰ ਸੁਲਝਾਉਂਦਿਆਂ ਪੁਲਿਸ ਨੂੰ ਇੱਕ ਦੋਸ਼ੀ ਸੋਮਵੀਰ ਦੀ ਕਾਲ ਡਿਟੇਲ ਮਿਲੀ , ਜਿਸ ਵਿੱਚ ਉਹ ਆਪਣੀ ਪ੍ਰੇਮਿਕਾ ਨਾਲ ਗੱਲ ਕਰਦਾ ਸੀ। ਇਸ ਕਾਲ ਡਿਟੇਲ ਦੀ ਮਦਦ ਨਾਲ ਪੁਲਿਸ ਸੋਮਵੀਰ ਦੀ ਪ੍ਰੇਮਿਕਾ ਕੋਲ ਗਈ ਅਤੇ ਉਸ ਦਾ ਫੋਨ ਜ਼ਬਤ ਕਰ ਲਿਆ। [caption id="attachment_350199" align="aligncenter" width="300"]Delhi girlfriend Confusion women constable With WhatsApp Chat Accused Arrested ਪ੍ਰੇਮਿਕਾ ਦੇ ਚੱਕਰ 'ਚ ਮਹਿਲਾ ਕਾਂਸਟੇਬਲ ਨਾਲ WhatsApp Chat ਕਰਦਾ ਰਿਹਾ ਲੁਟੇਰਾ , ਪੁਲਿਸ ਨੇ ਕੀਤਾ ਕਾਬੂ[/caption] ਇਸ ਦੌਰਾਨ ਫੋਨ ਜ਼ਬਤ ਕਰਨ ਤੋਂ ਬਾਅਦ ਪੁਲਿਸ ਨੇ ਇੱਕ ਮਹਿਲਾ ਕਾਂਸਟੇਬਲ ਨੂੰ ਉਸੀ ਨੰਬਰ ਦੇ ਜ਼ਰੀਏ ਵੱਟਸਐਪ 'ਤੇ ਸੋਮਵੀਰ ਨੂੰ ਇਹ ਭਰੋਸਾ ਦਿਵਾਉਣ ਲਈ ਕਿਹਾ ਕਿ ਉਹ ਆਪਣੀ ਪ੍ਰੇਮਿਕਾ ਨਾਲ ਹੀ ਗੱਲ ਕਰ ਰਿਹਾ ਹੈ। ਪੁਲਿਸ ਦੀ ਇਹ ਤਰਕੀਬ ਕੰਮ ਆ ਗਈ ਅਤੇ ਆਪਣੀ ਗਰਲਫ੍ਰੈਂਡ ਸਮਝ ਕੇ ਸੋਮਵੀਰ ਮਹਿਲਾ ਪੁਲਿਸ ਕਾਂਸਟੇਬਲ ਨਾਲ ਵੱਟਸਐਪ 'ਤੇ ਮਿੱਠੀਆਂ - ਮਿੱਠੀਆਂ ਗੱਲਾਂ ਕਰਦਾ ਰਿਹਾ। [caption id="attachment_350198" align="aligncenter" width="300"]Delhi girlfriend Confusion women constable With WhatsApp Chat Accused Arrested ਪ੍ਰੇਮਿਕਾ ਦੇ ਚੱਕਰ 'ਚ ਮਹਿਲਾ ਕਾਂਸਟੇਬਲ ਨਾਲ WhatsApp Chat ਕਰਦਾ ਰਿਹਾ ਲੁਟੇਰਾ , ਪੁਲਿਸ ਨੇ ਕੀਤਾ ਕਾਬੂ[/caption] ਇਸ ਮਗਰੋਂ ਮਹਿਲਾ ਕਾਂਸਟੇਬਲ ਨੇ ਆਰੋਪੀ ਸੋਮਵੀਰ ਨੂੰ ਚੈਟ 'ਚ ਭਰੋਸਾ ਦਿੱਤਾ ਕਿ ਉਹ ਉਸ ਨੂੰ ਮਿਲਣ ਲਈ ਬੇਤਾਬ ਹੈ। ਇਸ ਤੋਂ ਬਾਅਦ ਸੋਮਵੀਰ ਨੇ ਭਰੋਸਾ ਕਰਕੇ ਮਹਿਲਾ ਕਾਂਸਟੇਬਲ ਨੂੰ ਜਗ੍ਹਾ ਅਤੇ ਸਮਾਂ ਦੱਸ ਦਿੱਤਾ ,ਜਿਸ ਤੋਂ ਬਾਅਦ ਉੱਥੇ ਪੁਲਿਸ ਦੀ ਨਿਯੁਕਤੀ ਕਰ ਦਿੱਤੀ ਗਈ। ਜਦੋਂ ਸੋਮਵੀਰ ਓਥੇ ਪਹੁੰਚਿਆ ਤਾਂ ਪੁਲਿਸ ਨੇ ਚੱਕ ਲਿਆ। -PTCNews


Top News view more...

Latest News view more...