ਜੰਤਰ-ਮੰਤਰ 'ਤੇ ਕੱਲ 200 ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਲਈ ਦਿੱਲੀ ਸਰਕਾਰ ਨੇ ਦਿੱਤੀ ਇਜ਼ਾਜ਼ਤ
ਨਵੀਂ ਦਿੱਲੀ: ਖੇਤੀ ਕਾਨੂੰਨਾਂ (Farmer Law) ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨ ਹੁਣ ਜੰਤਰ-ਮੰਤਰ ਵੱਲ ਕੂਚ ਕਰਨਗੇ। ਜਾਣਕਾਰੀ ਮੁਤਾਬਕ ਭਲਕੇ ਯਾਨੀ ਕਿ 22 ਜੁਲਾਈ ਤੋਂ 200 ਪ੍ਰਦਰਸ਼ਨਕਾਰੀ ਕਿਸਾਨ ਜੰਤਰ-ਮੰਤਰ (jantar mantar) ’ਤੇ ‘ਕਿਸਾਨ ਪੰਚਾਇਤ’ ਲਾਉਣਗੇ। ਜਿਸ ਦੌਰਾਨ ਦਿੱਲੀ ਸਰਕਾਰ () ਨੇ ਵੀ ਕਿਸਾਨਾਂ (farmers) ਨੂੰ ਜੰਤਰ ਮੰਤਰ (jantar mantar) 'ਤੇ ਪ੍ਰਦਰਸ਼ਨ ਦੀ ਮੰਜ਼ੂਰੀ ਦੇ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਕਿਸਾਨਾਂ ਨੂੰ ਕੋਵਿਡ 19 ਦੇ ਪ੍ਰੋਟੋਕਾਲ ਦਾ ਪਾਲਣ ਕਰਨਾ ਹੋਵੇਗਾ।
ਦੱਸਿਆ ਜਾ ਰਿਹਾ ਹੈ ਕਿ ਦਿੱਲੀ ਸਪੈਸ਼ਲ ਸੀਪੀ (ਕ੍ਰਾਈਮ) ਸਤੀਸ਼ ਗੋਲਚਾ ਅਤੇ ਜੁਆਇੰਟ ਸੀ ਪੀ ਜਸਪਾਲ ਸਿੰਘ ਜੰਤਰ-ਮੰਤਰ ਦਾ ਦੌਰਾ ਕਰਨ ਗਏ, ਜਿਥੇ 22 ਜੁਲਾਈ ਨੂੰ ਤਿੰਨ ਖੇਤ ਕਾਨੂੰਨਾਂ ਖਿਲਾਫ ਰੋਸ ਪ੍ਰਦਰਸ਼ਨ ਕਰਨ ਵਾਲੇ ਕਿਸਾਨ ਹਨ। ਹਾਲਾਂਕਿ ਦਿੱਲੀ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਨੇ ਕਿਸਾਨਾਂ ਨੂੰ ਅਜੇ ਤੱਕ ਸੰਸਦ ਦੇ ਨੇੜੇ ਇਕੱਠਾ ਹੋਣ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ ਹੈ।
Delhi: Special CP (Crime) Satish Golcha & Joint CP Jaspal Singh visit Jantar Mantar where farmers are scheduled to hold a protest against three farm laws tomorrow Delhi Police says it has not given written permission to the farmers so far, to gather near the Parliament pic.twitter.com/y92vdLqyop — ANI (@ANI) July 21, 2021