Advertisment

ਮਹਿੰਗਾਈ ਦੀ ਮਾਰ ! ਦਿੱਲੀ, ਹਰਿਆਣਾ ਸਮੇਤ ਕਈ ਸੂਬਿਆਂ 'ਚ ਵਧੀਆਂ CNG ਦੀਆਂ ਕੀਮਤਾਂ

author-image
Riya Bawa
Updated On
New Update
ਮਹਿੰਗਾਈ ਦੀ ਮਾਰ ! ਦਿੱਲੀ, ਹਰਿਆਣਾ ਸਮੇਤ ਕਈ ਸੂਬਿਆਂ 'ਚ ਵਧੀਆਂ CNG ਦੀਆਂ ਕੀਮਤਾਂ
Advertisment
CNG Price Hike: ਦੇਸ਼ ਵਿਚ ਦਿਨੋ ਦਿਨ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ। ਇਸ ਵਿਚਾਲੇ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਮਿਲਿਆ ਹੈ। ਦੇਸ਼ ਦੀ ਰਾਜਧਾਨੀ ਸਮੇਤ ਕਈ ਸੂਬਿਆਂ ਵਿੱਚ CNG ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਸੀਐਨਜੀ ਦੀਆਂ ਨਵੀਆਂ ਕੀਮਤਾਂ ਅੱਜ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ। ਦਿੱਲੀ ਐਨਸੀਆਰ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਵਿੱਚ ਵੀ ਸੀਐਨਜੀ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਗਈ ਹੈ।ਸਰਕਾਰੀ ਮਾਲਕੀ ਵਾਲੀ ਇੰਦਰਪ੍ਰਸਥ ਗੈਸ ਲਿਮਟਿਡ (IGL) ਮੁਤਾਬਕ ਰਾਜਧਾਨੀ 'ਚ CNG ਦੀ ਕੀਮਤ 1 ਰੁਪਏ ਪ੍ਰਤੀ ਕਿਲੋ ਤੱਕ ਵਧ ਗਈ ਹੈ।
Advertisment
publive-image ਜਾਣੋ ਵੱਖ ਵੱਖ ਸੂਬੇ ਵਿਚ CNG ਕੀਮਤ ਦਿੱਲੀ 'ਚ CNG 53.04 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਉਪਲੱਬਧ ਹੋਵੇਗੀ। ਗੁਰੂਗ੍ਰਾਮ 'ਚ CNG ਦੀ ਕੀਮਤ 60.4 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਹਰਿਆਣਾ ਦੇ ਰੇਵਾੜੀ ਵਿੱਚ ਸੀਐਨਜੀ ਦੇ ਨਵੇਂ ਰੇਟ 61.10 ਰੁਪਏ ਪ੍ਰਤੀ ਕਿਲੋਗ੍ਰਾਮ ਹਨ। ਕਰਨਾਲ ਅਤੇ ਕੈਥਲ ਵਿੱਚ ਸੀਐਨਜੀ ਦੀ ਸੋਧੀ ਕੀਮਤ 59.30 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਰਾਜਸਥਾਨ ਦੇ ਅਜਮੇਰ, ਪਾਲੀ ਅਤੇ ਰਾਜਸਮੰਦ ਵਿੱਚ ਸੀਐਨਜੀ ਦੀਆਂ ਸੋਧੀਆਂ ਕੀਮਤਾਂ 67.31 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਹਨ। CNG, PNG prices hiked in these cities, details inside ਦੱਸ ਦੇਈਏ ਕਿ 14 ਨਵੰਬਰ ਨੂੰ ਦਿੱਲੀ ਵਿੱਚ ਸੀਐਨਜੀ ਦੀ ਕੀਮਤ ਵਿੱਚ 2.28 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ ਵਿੱਚ 2.56 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਗਿਆ। ਇਸ ਤੋਂ ਇਲਾਵਾ ਜੇਕਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਅੱਜ ਸਰਕਾਰੀ ਤੇਲ ਕੰਪਨੀ ਨੇ ਤੇਲ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਹੈ। publive-image ਮਹਿੰਗਾਈ ਦੀ ਮਾਰ ! CNG-PNG ਦੀਆਂ ਕੀਮਤਾਂ 'ਚ ਵਾਧਾ , ਜਾਣੋ ਨਵੀਆਂ ਕੀਮਤਾਂ publive-image -PTC News-
cng-price-hike cng-price-in-delhi cng-price-in-noida cng-price-hike-news
Advertisment

Stay updated with the latest news headlines.

Follow us:
Advertisment