Sat, Apr 27, 2024
Whatsapp

ਜਦੋਂ ਸ਼ੇਰ ਦੇ ਵਾੜੇ 'ਚ ਨੌਜਵਾਨ ਨੇ ਮਾਰੀ ਛਾਲ, ਹੋਇਆ ਇਹ ! ਦੇਖੋ ਵੀਡੀਓ

Written by  Jashan A -- October 17th 2019 03:49 PM
ਜਦੋਂ ਸ਼ੇਰ ਦੇ ਵਾੜੇ 'ਚ ਨੌਜਵਾਨ ਨੇ ਮਾਰੀ ਛਾਲ, ਹੋਇਆ ਇਹ ! ਦੇਖੋ ਵੀਡੀਓ

ਜਦੋਂ ਸ਼ੇਰ ਦੇ ਵਾੜੇ 'ਚ ਨੌਜਵਾਨ ਨੇ ਮਾਰੀ ਛਾਲ, ਹੋਇਆ ਇਹ ! ਦੇਖੋ ਵੀਡੀਓ

ਜਦੋਂ ਸ਼ੇਰ ਦੇ ਵਾੜੇ 'ਚ ਨੌਜਵਾਨ ਨੇ ਮਾਰੀ ਛਾਲ, ਹੋਇਆ ਇਹ ! ਦੇਖੋ ਵੀਡੀਓ,ਨਵੀਂ ਦਿੱਲੀ: ਦਿੱਲੀ ਦੇ ਚਿੜੀਆਘਰ 'ਚ ਇੱਕ ਨੌਜਵਾਨ ਵੱਲੋਂ ਬੇਵਕੂਫ਼ੀ ਉਸ ਸਮੇਂ ਕੀਤੀ ਗਈ, ਜਦੋਂ ਉਸ ਨੇ ਸ਼ੇਰ ਦੇ ਵਾੜੇ 'ਚ ਛਾਲ ਮਾਰ ਦਿੱਤੀ।ਨੇੜੇ-ਤੇੜੇ ਖੜ੍ਹੇ ਲੋਕਾਂ ਨੇ ਸ਼ਖਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਛਾਲ ਮਾਰ ਦਿੱਤੀ ਅਤੇ ਸ਼ੇਰ ਕੋਲ ਜਾ ਕੇ ਬੈਠ ਗਿਆ। ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਜਿਸ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਇਹ ਨੌਜਵਾਨ ਬਿਨਾਂ ਕਿਸੇ ਡਰ ਦੇ ਸ਼ੇਰ ਕੋਲ ਜਾ ਬੈਠਿਆ। ਵੀਡੀਓ 'ਚ ਦਿੱਸ ਰਿਹਾ ਹੈ ਕਿ ਸ਼ਖਸ ਕਰੀਬ ਇਕ ਮਿੰਟ ਤੱਕ ਵਾੜੇ 'ਚ ਖੜ੍ਹਾ ਰਿਹਾ ਅਤੇ ਫਿਰ ਉੱਥੇ ਹੀ ਸ਼ੇਰ ਦੇ ਸਾਹਮਣੇ ਬੈਠ ਗਿਆ। ਹੋਰ ਪੜ੍ਹੋ:ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਏ ਅੰਤਰਰਾਸ਼ਟਰੀ ਨਗਰ ਕੀਰਤਨ ਸਬੰਧੀ ਸੰਗਤ 'ਚ ਭਾਰੀ ਉਤਸ਼ਾਹ https://twitter.com/i/status/1184758748805509121 ਇਸ ਦੌਰਾਨ ਸ਼ੇਰ ਕੋਈ ਹਰਕਤ ਨਹੀਂ ਕਰ ਰਿਹਾ ਸੀ। ਬਾਅਦ 'ਚ ਸ਼ੇਰ ਕੋਲ ਆ ਕੇ ਸ਼ਖਸ ਨੂੰ ਸੂੰਘ ਵੀ ਰਿਹਾ ਸੀ।ਹਾਲਾਂਕਿ ਸ਼ਖਸ ਨੂੰ ਸ਼ੇਰ ਨੇ ਕੋਈ ਨੁਕਸਾਨ ਨਹੀਂ ਪਹੁੰਚਾਇਆ ਹੈ ਅਤੇ ਫਿਲਹਾਲ ਸ਼ਖਸ ਨੂੰ ਵਾੜੇ 'ਚੋਂ ਬਾਹਰ ਕੱਢ ਲਿਆ ਗਿਆ ਹੈ। ਪੁਲਿਸ ਨੌਜਵਾਨ ਤੋਂ ਪੁੱਛ-ਗਿੱਛ ਕਰ ਰਹੀ ਹੈ। ਡੀ.ਸੀ.ਪੀ. (ਸਾਊਥ ਈਸਟ) ਨੇ ਦੱਸਿਆ ਕਿ ਸ਼ਖਸ ਦਾ ਨਾਂ ਰੇਹਾਨ ਖਾਨ ਹੈ। ਉਹ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਉਮਰ 28 ਸਾਲ ਹੈ। -PTC News


Top News view more...

Latest News view more...