Sat, Apr 27, 2024
Whatsapp

ਦਿੱਲੀ ਦੇ ਨਰੇਲਾ ਇੰਡਸਟਰੀਅਲ ਇਲਾਕੇ ਵਿੱਚ ਜੁੱਤਿਆਂ ਦੀ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ

Written by  Shanker Badra -- February 19th 2019 09:34 AM
ਦਿੱਲੀ ਦੇ ਨਰੇਲਾ ਇੰਡਸਟਰੀਅਲ ਇਲਾਕੇ ਵਿੱਚ ਜੁੱਤਿਆਂ ਦੀ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ

ਦਿੱਲੀ ਦੇ ਨਰੇਲਾ ਇੰਡਸਟਰੀਅਲ ਇਲਾਕੇ ਵਿੱਚ ਜੁੱਤਿਆਂ ਦੀ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ

ਦਿੱਲੀ ਦੇ ਨਰੇਲਾ ਇੰਡਸਟਰੀਅਲ ਇਲਾਕੇ ਵਿੱਚ ਜੁੱਤਿਆਂ ਦੀ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ:ਨਵੀਂ ਦਿੱਲੀ : ਦਿੱਲੀ ਦੇ ਨਰੇਲਾ ਇੰਡਸਟਰੀਅਲ ਇਲਾਕੇ 'ਚ ਅੱਜ ਫ਼ਿਰ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। [caption id="attachment_258661" align="aligncenter" width="300"]Delhi Narela Industrial Area factory Terrible fire ਦਿੱਲੀ ਦੇ ਨਰੇਲਾ ਇੰਡਸਟਰੀਅਲ ਇਲਾਕੇ ਵਿੱਚ ਜੁੱਤਿਆਂ ਦੀ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ[/caption] ਦਿੱਲੀ ਦੇ ਕਰੋਲ ਬਾਗ ਵਿਚ ਸਥਿਤ ਪੰਜ ਮੰਜ਼ਿਲਾਂ ਹੋਟਲ 'ਚ ਅੱਗ ਲੱਗਣ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਸੀ ਕਿ ਅੱਜ ਨਰੇਲਾ ਇੰਡਸਟਰੀਅਲ ਇਲਾਕੇ 'ਚ ਮੁੜ ਭਿਆਨਕ ਅੱਗ ਲੱਗ ਗਈ ਹੈ।ਜਾਣਕਾਰੀ ਅਨੁਸਾਰ ਨਰੇਲਾ ਇੰਡਸਟਰੀਅਲ ਇਲਾਕੇ 'ਚ ਇੱਕ ਜੁੱਤਿਆਂ ਦੀ ਫ਼ੈਕਟਰੀ 'ਚ ਅੱਗ ਲੱਗੀ ਹੈ।ਇਸ ਦੌਰਾਨ ਅੱਗ ਲੱਗਣ ਤੋਂ ਬਾਅਦ ਲੋਕਾਂ ਵਿੱਚ ਹਾਹਾਕਾਰ ਮੱਚ ਗਈ ਹੈ। [caption id="attachment_258660" align="aligncenter" width="277"]Delhi Narela Industrial Area factory Terrible fire ਦਿੱਲੀ ਦੇ ਨਰੇਲਾ ਇੰਡਸਟਰੀਅਲ ਇਲਾਕੇ ਵਿੱਚ ਜੁੱਤਿਆਂ ਦੀ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ[/caption] ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਅੱਗ ਬੁਝਾਊ ਦਸਤੇ ਦੀਆਂ 12 ਗੱਡੀਆਂ ਪਹੁੰਚੀਆਂ ਹਨ।ਫਿਲਹਾਲ ਇਸ ਹਾਦਸੇ 'ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਆਈ ਹੈ।ਇਸ ਹਾਦਸੇ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਅਤੇ ਫਾਇਰ ਡਿਪਾਰਟਮੈਂਟ ਨੂੰ ਦਿੱਤੀ ਗਈ।ਇਸ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। [caption id="attachment_258662" align="aligncenter" width="300"]Delhi Narela Industrial Area factory Terrible fire ਦਿੱਲੀ ਦੇ ਨਰੇਲਾ ਇੰਡਸਟਰੀਅਲ ਇਲਾਕੇ ਵਿੱਚ ਜੁੱਤਿਆਂ ਦੀ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ[/caption] ਦੱਸ ਦੇਈਏ ਕਿ ਦਿੱਲੀ 'ਚ ਅੱਗ ਲੱਗਣ ਦੀ 5ਵੀਂ ਘਟਨਾ ਵਾਪਰੀ ਹੈ।ਇਸ ਤੋਂ ਪਹਿਲਾਂ ਵੀ ਕਰੋਲ ਬਾਗ ਵਿਚ ਸਥਿਤ ਪੰਜ ਮੰਜ਼ਿਲਾਂ ਹੋਟਲ 'ਚ ਅੱਗ ਲੱਗ ਗਈ ਸੀ ,ਜਿਥੇ 17 ਲੋਕਾਂ ਦੀ ਇਸ ਦਰਦਨਾਕ ਹਾਦਸੇ 'ਚ ਮੌਤ ਹੋ ਗਈ ਸੀ। -PTCNews


Top News view more...

Latest News view more...