Fri, Apr 26, 2024
Whatsapp

ਜੇ.ਐੱਨ.ਯੂ. ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਸਮੇਤ 19 ਜਣਿਆਂ ਖਿਲਾਫ FIR ਦਰਜ

Written by  Jashan A -- January 07th 2020 10:42 AM
ਜੇ.ਐੱਨ.ਯੂ. ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਸਮੇਤ 19 ਜਣਿਆਂ ਖਿਲਾਫ FIR ਦਰਜ

ਜੇ.ਐੱਨ.ਯੂ. ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਸਮੇਤ 19 ਜਣਿਆਂ ਖਿਲਾਫ FIR ਦਰਜ

ਜੇ.ਐੱਨ.ਯੂ. ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਸਮੇਤ 19 ਜਣਿਆਂ ਖਿਲਾਫ FIR ਦਰਜ,ਨਵੀਂ ਦਿੱਲੀ: ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹਿੰਸਾ ਮਾਮਲੇ 'ਚ ਦਿੱਲੀ ਪੁਲਿਸ ਨੇ ਜੇ.ਐਨ.ਯੂ. ਐੱਸ.ਯੂ ਦੀ ਪ੍ਰਧਾਨ ਆਇਸ਼ੀ ਘੋਸ਼ ਸਮੇਤ 19 ਹੋਰਾਂ ਖਿਲਾਫ FIR ਦਰਜ ਕਰ ਲਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ FIR ਸੁਰੱਖਿਆ ਕਰਮੀਆਂ 'ਤੇ ਹਮਲਾ ਕਰਨ ਅਤੇ ਸਰਵਰ ਰੂਮ 'ਚ ਭੰਨਤੋੜ (4ਜਨਵਰੀ ਦਾ ਮਾਮਲਾ) ਕਰਨ ਨੂੰ ਲੈ ਕੇ ਕੀਤੀ ਗਈ ਹੈ। ਪੁਲਿਸ ਨੇ ਇਹ FIR 5 ਜਨਵਰੀ ਨੂੰ ਦਰਜ ਕੀਤੀ ਹੈ। ਹੋਰ ਪੜ੍ਹੋ: ਪਠਾਨਕੋਟ 'ਚ ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ, ਚੱਪੇ-ਚੱਪੇ 'ਤੇ ਰੱਖੀ ਜਾ ਰਹੀ ਹੈ ਨਜ਼ਰ https://twitter.com/ANI/status/1214404894775398400?s=20 ਯੂਨੀਵਰਸਿਟੀ ਪ੍ਰਸ਼ਾਸਨ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਮਾਮਲਾ ਦਰਜ ਕਰ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ 5 ਜਨਵਰੀ ਨੂੰ ਜੋ ਯੂਨੀਵਰਸਿਟੀ 'ਚ ਹਿੰਸਾ ਹੋਈ ਸੀ ਉਸ 'ਚ ਆਇਸ਼ੀ ਘੋਸ਼ ਜ਼ਖਮੀ ਹੋ ਸੀ ਤੇ ਉਸ ਨੂੰ ਇਲਾਜ਼ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ: -PTC News


Top News view more...

Latest News view more...