Fri, Apr 26, 2024
Whatsapp

ਕੋਰੋਨਾ ਇਨਫੈਕਸ਼ਨ ਵਿਚਾਲੇ ਦਿੱਲੀ 'ਚ ਡੇਂਗੂ ਦਾ ਖਤਰਾ, ਟੁੱਟਿਆ 8 ਸਾਲ ਦਾ ਰਿਕਾਰਡ

Written by  Shanker Badra -- May 25th 2021 04:00 PM
ਕੋਰੋਨਾ ਇਨਫੈਕਸ਼ਨ ਵਿਚਾਲੇ ਦਿੱਲੀ 'ਚ ਡੇਂਗੂ ਦਾ ਖਤਰਾ, ਟੁੱਟਿਆ 8 ਸਾਲ ਦਾ ਰਿਕਾਰਡ

ਕੋਰੋਨਾ ਇਨਫੈਕਸ਼ਨ ਵਿਚਾਲੇ ਦਿੱਲੀ 'ਚ ਡੇਂਗੂ ਦਾ ਖਤਰਾ, ਟੁੱਟਿਆ 8 ਸਾਲ ਦਾ ਰਿਕਾਰਡ

ਨਵੀਂ ਦਿੱਲੀ : ਕੋਰੋਨਾ ਵਾਇਰਸ ਇਨਫੈਕਸ਼ਨ ਵਿਚਾਲੇ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਮੱਛਰਾਂ ਨਾਲ ਸਬੰਧਿਤ ਬੀਮਾਰੀਆਂ ਜਿਵੇਂ ਕਿ ਚਿਕਨਗੁਨੀਆ, ਡੇਂਗੂ ਤੇ ਮਲੇਰੀਆ ਦੇ ਫੈਲਣ ਦਾ ਵੀ ਖਤਰਾ ਮੰਡਰਾ ਰਿਹਾ ਹੈ। ਦਰਅਸਲ ਪਿਛਲੇ ਕੁਝ ਦਿਨਾਂ ਦੌਰਾਨ ਦਿੱਲੀ ਵਿਚ ਡੇਂਗੂ ਦੇ ਮਾਮਲਿਆਂ ਨੇ ਪਿਛਲੇ 8 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਕ ਹਫਤੇ ਦੌਰਾਨ ਡੇਂਗੂ ਦੇ ਚਾਰ ਮਰੀਜ਼ ਸਾਹਮਣੇ ਆਏ ਹਨ।ਚਾਰ ਮਰੀਜ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਪਿਛਲੇ ਪੰਜ ਮਹੀਨਿਆਂ ਵਿਚ ਡੇਂਗੂ ਦੇ ਕੁੱਲ ਮਰੀਜ਼ਾਂ ਦੀ ਗਿਣਤੀ 25 ਹੋ ਗਈ ਹੈ, ਜੋ ਸਾਲ 2013 ਤੋਂ ਬਾਅਦ ਸਭ ਤੋਂ ਵਧੇਰੇ ਹੈ। [caption id="attachment_500201" align="aligncenter" width="286"]Delhi records 25 dengue cases, highest in Jan-May period since 2013 ਕੋਰੋਨਾ ਇਨਫੈਕਸ਼ਨ ਵਿਚਾਲੇ ਦਿੱਲੀ 'ਚ ਡੇਂਗੂ ਦਾ ਖਤਰਾ, ਟੁੱਟਿਆ 8 ਸਾਲ ਦਾ ਰਿਕਾਰਡ[/caption] ਪੜ੍ਹੋ ਹੋਰ ਖ਼ਬਰਾਂ : ਭਾਰਤ ਵਿਚ ਕੱਲ ਤੋਂ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਲਾਗੂ ਹੋਣਗੇ ਨਵੇਂ ਨਿਯਮ ਡੇਂਗੂ ਤੋਂ ਇਲਾਵਾ ਇੱਕ ਮਰੀਜ਼ ਵਿਚ ਚਿਕਨਗੁਨੀਆ ਦੀ ਵੀ ਪੁਸ਼ਟੀ ਹੋਈ ਹੈ। ਇਸ ਨਾਲ ਚਿਕਨਗੁਨੀਆ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਚਾਰ ਤੱਕ ਪਹੁੰਚ ਗਈ ਹੈ। ਉਥੇ ਹੀ ਇਕ ਹਫਤੇ ਵਿੱਚ ਮਰੇਲੀਆ ਦਾ ਕੋਈ ਮਰੀਜ਼ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ ਹੁਣ ਤੱਕ ਮਲੇਰੀਆ ਦੇ ਅੱਠ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। [caption id="attachment_500200" align="aligncenter" width="300"]Delhi records 25 dengue cases, highest in Jan-May period since 2013 ਕੋਰੋਨਾ ਇਨਫੈਕਸ਼ਨ ਵਿਚਾਲੇ ਦਿੱਲੀ 'ਚ ਡੇਂਗੂ ਦਾ ਖਤਰਾ, ਟੁੱਟਿਆ 8 ਸਾਲ ਦਾ ਰਿਕਾਰਡ[/caption] ਖਤਰਨਾਕ ਹੈ ਡੇਂਗੂ ਦੀ ਬੀਮਾਰੀ ਡੇਂਗੂ ਬੁਖਾਰ ਦੁਨੀਆ ਭਰ ਵਿੱਚ ਹਰ ਸਾਲ ਲੱਖਾਂ ਲੋਕਾਂ ਦੀ ਜਾਨ ਲੈ ਲੈਂਦਾ ਹੈ। ਮੱਛਰਾਂ ਨਾਲ ਸਬੰਧਿਤ ਬੀਮਾਰਿਆਂ ਵਿਚ ਡੇਂਗੂ, ਚਿਕਨਗੁਨੀਆ ਤੇ ਮਲੇਰੀਆ ਦੀ ਚਪੇਟ ਵਿੱਚ ਬੱਚੇ ਬਹੁਤ ਹੀ ਆਸਾਨੀ ਤੋਂ ਆ ਜਾਂਦੇ ਹਨ। ਤਕਰੀਬਨ ਇਕ ਦਹਾਕਾ ਪਹਿਲਾਂ ਕਹਿਰ ਵਰ੍ਹਾ ਕੇ ਸੈਂਕੜੇ ਲੋਕਾਂ ਦੀ ਜਾਨ ਲੈਣ ਵਾਲੇ ਡੇਂਗੂ ਦੇ ਮਾਮਲੇ ਵਿੱਚ ਮੌਤ ਦਰ ਤਕਰੀਬਨ ਇੱਕ ਫੀਸਦੀ ਦੇ ਨੇੜੇ ਹੈ। [caption id="attachment_500199" align="aligncenter" width="300"] Delhi records 25 dengue cases, highest in Jan-May period since 2013 ਕੋਰੋਨਾ ਇਨਫੈਕਸ਼ਨ ਵਿਚਾਲੇ ਦਿੱਲੀ 'ਚ ਡੇਂਗੂ ਦਾ ਖਤਰਾ, ਟੁੱਟਿਆ 8 ਸਾਲ ਦਾ ਰਿਕਾਰਡ[/caption] ਕਿਵੇਂ ਫੈਲਦਾ ਹੈ ਡੇਂਗੂ ਡੇਂਗੂ ਦਰਅਸਲ ਇਕ ਮੱਛਰ ਹੈ, ਜੋ ਬਰਸਾਤ ਦੇ ਮੌਸਮ ਵਿੱਚ ਬੇਹੱਦ ਤੇਜ਼ੀ ਨਾਲ ਫੈਲਦਾ ਹੈ। ਵੈਸੇ ਦਿੱਲੀ-ਐੱਨ.ਸੀ.ਆਰ. ਵਿੱਚ ਹੁਣ ਬਰਸਾਤ ਦਾ ਮੋਹਤਾਜ ਨਹੀਂ ਹੈ ਬਲਕਿ ਸਾਲਭਰ ਹੀ ਡੇਂਗੂ ਦੇ ਮਾਮਲੇ ਆਉਂਦੇ ਹਨ। ਇਹ ਅਲੱਗ ਗੱਲ ਹੈ ਕਿ ਮੌਸਮ ਦੇ ਬਾਅਦ ਡੇਂਗੂ ਦੇ ਮਾਮਲਿਆਂ ਵਿੱਚ ਬਹੁਤ ਵਾਧਾ ਹੁੰਦਾ ਹੈ। ਜੇਕਰ ਕਿਸੇ ਨੂੰ ਤੇਜ਼ ਬੁਖਾਰ ਤੇ ਡੇਂਗੂ ਨਾਲ ਜੁੜੇ ਲੱਛਣ ਦਿਖਾਈ ਦਿੰਦੇ ਹਨ ਤਾਂ ਸਭ ਤੋਂ ਖੂਨ ਦੀ ਜਾਂਚ ਕਰਾਓ। [caption id="attachment_500202" align="aligncenter" width="300"]Delhi records 25 dengue cases, highest in Jan-May period since 2013 ਕੋਰੋਨਾ ਇਨਫੈਕਸ਼ਨ ਵਿਚਾਲੇ ਦਿੱਲੀ 'ਚ ਡੇਂਗੂ ਦਾ ਖਤਰਾ, ਟੁੱਟਿਆ 8 ਸਾਲ ਦਾ ਰਿਕਾਰਡ[/caption] ਪੜ੍ਹੋ ਹੋਰ ਖ਼ਬਰਾਂ : ਆਕਸੀਜਨ ਸਿਲੰਡਰ ਫੱਟਣ ਕਾਰਨ ਐਂਬੂਲੈਂਸ ਡਰਾਈਵਰ ਦੀ ਹੋਈ ਮੌਤ, 2 ਗੰਭੀਰ ਜ਼ਖ਼ਮੀ ਕਰੋ ਇਹ ਕੰਮ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ। ਇਸ ਲੜੀ ਵਿੱਚ ਆਪਣੇ ਘਰ ਦੇ ਨੇੜੇ ਪਾਣੀ ਇਕੱਠਾ ਨਾ ਹੋਣ ਦਿਓ। ਲੱਛਣ ਦਿਖਣ ਉੱਤੇ ਖੁਦ ਡਾਕਟਰ ਨਾ ਬਣੋ ਤੇ ਸਭ ਤੋਂ ਪਹਿਲਾਂ ਜਾਂਚ ਕਰਾਓ। ਡੇਂਗੂ ਤੋਂ ਬਚਾਅ ਦਾ ਸਭ ਤੋਂ ਆਸਾਨ ਤਰੀਕਾ ਇਹੀ ਹੈ ਕਿ ਲੋਕ ਡੇਂਗੂ ਦੀ ਰੋਕਥਾਮ ਕਰਨ ਤੇ ਇਸ ਨੂੰ ਫੈਲਣ ਤੋਂ ਰੋਕਣ। -PTCNews


Top News view more...

Latest News view more...