ਜਦੋਂ ਕੱਟਿਆ ਚਲਾਨ ਤਾਂ ਲੜਕੀ ਨੇ ਆਤਮ ਹੱਤਿਆ ਦੀ ਦਿੱਤੀ ਧਮਕੀ ,ਸੜਕ 'ਤੇ ਖ਼ੂਬ ਡਰਾਮਾ

By Shanker Badra - September 16, 2019 7:09 pm

ਜਦੋਂ ਕੱਟਿਆ ਚਲਾਨ ਤਾਂ ਲੜਕੀ ਨੇ ਆਤਮ ਹੱਤਿਆ ਦੀ ਦਿੱਤੀ ਧਮਕੀ ,ਸੜਕ 'ਤੇ ਖ਼ੂਬ ਡਰਾਮਾ:ਨਵੀਂ ਦਿੱਲੀ : 1 ਸਤੰਬਰ ਤੋਂ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਵਿਰੁੱਧ ਟ੍ਰੈਫ਼ਿਕ ਪੁਲਿਸ ਵੱਲੋਂ ਸਖ਼ਤ ਕਾਰਵਾਈ ਆਰੰਭੀ ਗਈ ਹੈ। ਜੋ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਿਚ ਮੋਹਰੀ ਹਨ ,ਉਨ੍ਹਾਂ ਲੋਕਾਂ ਦੇ ਚਾਲਾਨ ਹੋ ਰਹੇ ਹਨ। ਟ੍ਰੈਫ਼ਿਕ ਪੁਲਿਸ ਨੇ ਕੈਮਰੇ ਲਗਾਏ ਹੋਏ ਹਨ ਤਾਂ ਕਿ ਲੋਕਾਂ ਦੇ ਚਾਲਾਨ ਕਰਨ ਸਮੇਂ ਟ੍ਰੈਫ਼ਿਕ ਪੁਲਿਸ ਕਰਮਚਾਰੀ ਕਾਨੂੰਨੀ ਕਾਰਵਾਈ ਨੂੰ ਰਿਕਾਰਡ ਕਰ ਸਕਣ।

Delhi woman gets challan, threatens to commit suicide ਜਦੋਂ ਕੱਟਿਆ ਚਲਾਨ ਤਾਂ ਲੜਕੀ ਨੇ ਆਤਮ ਹੱਤਿਆ ਦੀ ਦਿੱਤੀ ਧਮਕੀ ,ਸੜਕ 'ਤੇ ਖ਼ੂਬ ਡਰਾਮਾ

ਦੇਸ਼ ਭਰ ਵਿਚ ਨਵਾਂ ਮੋਟਰ ਵਹੀਕਲ ਐਕਟ (Motor Vehicles Act) ਲਾਗੂ ਹੋਣ ਤੋਂ ਬਾਅਦ ਪੁਲਿਸ ਅਤੇ ਆਮ ਲੋਕਾਂ ਵਿਚ ਤਕਰਾਰ ਦੀਆਂ ਖਬਰਾਂ ਆ ਰਹੀਆਂ ਹਨ। ਟ੍ਰੈਫਿਕ ਪੁਲਿਸ ਮੁਲਾਜ਼ਮ ਹਰ ਥਾਂ ਦਸਤਾਵੇਜ਼ਾਂ ਚੈੱਕ ਕਰ ਰਹੇ ਹਨ ਅਤੇ ਲੋਕ ਭਾਰੀ ਜੁਰਮਾਨੇ ਤੋਂ ਬਚਣ ਲਈ ਪੁਲਿਸ ਨਾਲ ਭਿੜ ਰਹੇ ਹਨ।

Delhi woman gets challan, threatens to commit suicide ਜਦੋਂ ਕੱਟਿਆ ਚਲਾਨ ਤਾਂ ਲੜਕੀ ਨੇ ਆਤਮ ਹੱਤਿਆ ਦੀ ਦਿੱਤੀ ਧਮਕੀ ,ਸੜਕ 'ਤੇ ਖ਼ੂਬ ਡਰਾਮਾ

ਅਜਿਹਾ ਹੀ ਕੁਝ ਕਸ਼ਮੀਰੀ ਗੇਟ 'ਤੇ ਵਾਪਰਿਆ ਹੈ। ਜਦੋਂ ਟ੍ਰੈਫਿਕ ਪੁਲਿਸ ਨੇ ਸਕੂਟੀ ਸਵਾਰ ਇਕ ਲੜਕੀ ਨੂੰ ਰੋਕਿਆ ਤਾਂ ਉਹ ਇੰਨੇ ਗੁੱਸੇ ਵਿੱਚ ਆ ਗਈ ਕਿ ਪਹਿਲਾਂ ਪੁਲਿਸ ਨੂੰ ਹੈਲਮੇਟ ਨਾਲ ਮਾਰਨ ਅਤੇ ਫ਼ਿਰ ਖ਼ੁਦ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਇਹ ਘਟਨਾ ਵਾਪਰੀ ਤਾਂ ਉੱਥੇ ਮੌਜੂਦ ਲੋਕਾਂ ਨੇ ਇਸ ਦੀ ਵੀਡੀਓ ਬਣਾ ਲਈ।

Delhi woman gets challan, threatens to commit suicide ਜਦੋਂ ਕੱਟਿਆ ਚਲਾਨ ਤਾਂ ਲੜਕੀ ਨੇ ਆਤਮ ਹੱਤਿਆ ਦੀ ਦਿੱਤੀ ਧਮਕੀ ,ਸੜਕ 'ਤੇ ਖ਼ੂਬ ਡਰਾਮਾ

ਦੱਸ ਦੇਈਏ ਕਿ ਜਦੋਂ ਪੁਲਿਸ ਨੇ ਲੜਕੀ ਨੂੰ ਰੋਕਿਆ ਤਾਂ ਉਸ ਨੇ ਸਕੂਟਰੀ ਤੋਂ ਉਤਰ ਕੇ ਪਹਿਲਾਂ ਤਾਂ ਆਪਣਾ ਹੈਲਮੇਟ ਸੜਕ 'ਤੇ ਸੁੱਟ ਦਿੱਤਾ ਅਤੇ ਫ਼ਿਰ ਰੋ-ਰੋ ਕੇ ਪੁਲਿਸ ਵਾਲਿਆਂ ਨੂੰ ਖ਼ੁਦਕੁਸ਼ੀ ਕਰਨ ਦੀ ਧਮਕੀ ਦੇਣ ਲੱਗ ਪਈ।ਪੁਲਿਸ ਮੁਤਾਬਕ ਲੜਕੀ ਸਕੂਟਰੀ ਚਲਾਉਂਦੇ ਸਮੇਂ ਫ਼ੋਨ 'ਤੇ ਗੱਲ੍ਹ ਕਰ ਰਹੀ ਸੀ। ਉਸ ਦੀ ਸਕੂਟਰੀ ਦੀ ਨੰਬਰ ਪਲੇਟ ਵੀ ਟੁੱਟੀ ਹੋਈ ਸੀ ਅਤੇ ਉਸ ਦੇ ਹੈਲਮੇਟ ਦੇ ਸਟਰੈਪ ਵੀ ਖੁੱਲ੍ਹੇ ਹੋਏ ਸਨ।
-PTCNews

adv-img
adv-img