ਦਿੱਲੀ ‘ਚ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਮੁਠਭੇੜ, 2 ਗੈਂਗਸਟਰ ਢੇਰ

#DelhiPoliceEncounter: Two wanted criminals shot dead in encounter by Delhi Police
ਦਿੱਲੀ 'ਚ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਮੁਠਭੇੜ, 2 ਗੈਂਗਸਟਰ ਢੇਰ 

ਦਿੱਲੀ ‘ਚ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਮੁਠਭੇੜ, 2 ਗੈਂਗਸਟਰ ਢੇਰ:ਨਵੀਂ ਦਿੱਲੀ : ਦਿੱਲੀ ਦੇ ਪੁਲ਼ ਪ੍ਰਹਿਲਾਦਪੁਰ ਇਲਾਕੇ ‘ਚ ਅੱਜ ਸਵੇਰੇ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋ ਗਿਆ ਹੈ। ਇਸ ਦੌਰਾਨ ਗੋਲ਼ੀ ਲੱਗਣ ਨਾਲ ਦੋ ਬਦਮਾਸ਼ਾਂ ਦੀ ਮੌਤ ਹੋ ਗਈ ਹੈ। ਪੁਲਿਸ ਮੁਕਾਬਲੇ ‘ਚ ਜਿਨ੍ਹਾਂ ਬਦਮਾਸ਼ਾਂ ਦੀ ਮੌਤ ਹੋਈ ਹੈ,ਉਨ੍ਹਾਂ ਦੇ ਨਾਂ ਰਾਜਾ ਕੁਰੈਸ਼ੀ ਤੇ ਰਮੇਸ਼ ਬਹਾਦੁਰ ਦੱਸੇ ਜਾ ਰਹੇ ਹਨ।

#DelhiPoliceEncounter: Two wanted criminals shot dead in encounter by Delhi Police
ਦਿੱਲੀ ‘ਚ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਮੁਠਭੇੜ, 2 ਗੈਂਗਸਟਰ ਢੇਰ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਰਾਜਾ ਕੁਰੈਸ਼ੀ ਤੇ ਰਮੇਸ਼ ਬਹਾਦੁਰ ਨਾਮ ਦੇ ਦੋ ਖਤਰਨਾਕ ਅਪਰਾਧੀ ਉਕਤ ਇਲਾਕੇ ਵਿਚ ਆ ਰਹੇ ਹਨ। ਜਦੋਂ ਸਵੇਰੇ 5 ਵਜੇ ਦੇ ਕਰੀਬ ਪੁਲਿਸ ਵਲੋਂ ਇਨ੍ਹਾਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਇਨ੍ਹਾਂ ਵਲੋਂ ਪੁਲਿਸ ‘ਤੇ ਗੋਲੀ ਚਲਾ ਦਿੱਤੀ ਗਈ, ਜਿਸ ਦੇ ਸਿੱਟੇ ਮਗਰੋਂ ਪੁਲਿਸ ਕਾਰਵਾਈ ਵਿਚ ਇਨ੍ਹਾਂ ਦੋਵਾਂ ਗੈਂਗਸਟਰਾਂ ਦੀ ਮੌਤ ਹੋ ਗਈ।

#DelhiPoliceEncounter: Two wanted criminals shot dead in encounter by Delhi Police
ਦਿੱਲੀ ‘ਚ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਮੁਠਭੇੜ, 2 ਗੈਂਗਸਟਰ ਢੇਰ

ਦੱਸਿਆ ਜਾ ਰਿਹਾ ਹੈ ਕਿ ਇਹ ਮੁਕਾਬਲਾ ਸਵੇਰੇ ਪੰਜ ਵਜੇ ਤੇ ਕਰੀਬ ਹੋਇਆ ਹੈ। ਇਨ੍ਹਾਂ ਦੋਵਾਂ ਬਦਮਾਸ਼ਾਂ ਉੱਪਰ ਕਈ ਮਾਮਲਿਆਂ ‘ਚ ਅਪਰਾਧਿਕ ਮਾਮਲੇ ਦਰਜ ਸਨ। ਪੁਲਿਸ ਨੂੰ ਇਨ੍ਹਾਂ ਦੀ ਲੰਬੇ ਸਮੇਂ ਤੋਂ ਤਲਾਸ਼ ਸੀ। ਹਾਲ ਹੀ ‘ਚ ਕਰਾਵਲ ਨਗਰ ‘ਚ ਇਕ ਹੱਤਿਆਕਾਂਡ ‘ਚ ਇਹ ਬਦਮਾਸ਼ ਸ਼ਾਮਲ ਸਨ।ਉਮੀਦ ਹੈ ਕਿ ਦੋ ਬਦਮਾਸ਼ਾਂ ਦੀ ਮੌਤ ਤੋਂ ਬਾਅਦ ਪੁਲ਼ ਪ੍ਰਹਿਲਾਦ ਇਲਾਕੇ ‘ਚ ਅਪਰਾਧਕ ਗਤੀਵਿਧੀਆਂ ਨੂੰ ਠੱਲ੍ਹ ਪਵੇਗੀ।
-PTCNews