Fri, Apr 26, 2024
Whatsapp

ਲੋਕਤੰਤਰ ਨੂੰ ਬਚਾਉਣ 'ਚ ਪਾਏ ਯੋਗਦਾਨ ਲਈ ਮਜੀਠਾ ਵਾਸੀ ਵਧਾਈ ਦੇ ਪਾਤਰ :ਮਜੀਠੀਆ

Written by  Shanker Badra -- September 22nd 2018 08:03 PM
ਲੋਕਤੰਤਰ ਨੂੰ ਬਚਾਉਣ 'ਚ ਪਾਏ ਯੋਗਦਾਨ ਲਈ ਮਜੀਠਾ ਵਾਸੀ ਵਧਾਈ ਦੇ ਪਾਤਰ :ਮਜੀਠੀਆ

ਲੋਕਤੰਤਰ ਨੂੰ ਬਚਾਉਣ 'ਚ ਪਾਏ ਯੋਗਦਾਨ ਲਈ ਮਜੀਠਾ ਵਾਸੀ ਵਧਾਈ ਦੇ ਪਾਤਰ :ਮਜੀਠੀਆ

ਲੋਕਤੰਤਰ ਨੂੰ ਬਚਾਉਣ 'ਚ ਪਾਏ ਯੋਗਦਾਨ ਲਈ ਮਜੀਠਾ ਵਾਸੀ ਵਧਾਈ ਦੇ ਪਾਤਰ :ਮਜੀਠੀਆ:ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਹਲਕਾ ਮਜੀਠਾ ਵਿਚੋਂ ਅਕਾਲੀ ਉਮੀਦਵਾਰਾਂ ਨੂੰ ਮਿਲੀ ਵੱਡੀ ਕਾਮਯਾਬੀ ਲਈ ਗੁਰੂ ਪ੍ਰਮਾਤਮਾ ਦਾ ਸ਼ਕਰਾਨਾ ਕਰਦਿਆਂ ਹਰ ਤਰਾਂ ਦੀ ਧਕੇਸ਼ਾਹੀ ਅਤੇ ਦਬਾਅ ਅਗੇ ਨਾ ਝੁਕਦਿਆਂ ਲੋਕਤੰਤਰ ਨੂੰ ਬਚਾਉਣ 'ਚ ਪਾਏ ਗਏ ਵੱਡੇ ਯੋਗਦਾਨ ਲਈ ਜੁਝਾਰੂ ਅਕਾਲੀ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।ਮਜੀਠੀਆ ਨੇ ਜੇਤੂ ਉਮੀਦਵਾਰਾਂ ਨੂੰ ਸਨਮਾਨਤ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਰਕਾਰ ਦੇ ਡੰਡਾਤੰਤਰ ਦੇ ਖਿਲਾਫ ਲੋਕਤੰਤਰ ਨੂੰ ਬਚਾਉਣ ਲਈ ਇਕਤਰਫਾ ਫੈਸਲਾ ਕਰਦਿਆਂ ਤਕੜਿਆਂ ਹੋ ਕੇ ਲੜਾਈ ਲੜ ਕੇ ਅਕਾਲੀ ਦਲ ਨੂੰ ਬੇਮਿਸਾਲ ਜਿੱਤ ਦਿਵਾਉਣ ਲਈ ਮਜੀਠਾ ਹਲਕੇ ਦੀਆਂ ਸਾਡੀਆਂ ਮਾਂਵਾਂ, ਭੈਣਾਂ, ਬਜੁਰਗਾਂ ਅਤੇ ਨੌਜਵਾਨ ਵੋਟਰ ਖਾਸ ਤੌਰ 'ਤੇ ਵਧਈ ਦੇ ਪਾਤਰ ਹਨ, ਜਿਨਾਂ ਅੱਗੇ ਮੇਰਾ ਮਸਤਕ ਹਮੇਸ਼ਾਂ ਝੁਕਦਾ ਰਹੇਗਾ। ਉਹਨਾਂ ਕਿਹਾ ਕਿ ਆਮ ਤੌਰ 'ਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ 'ਚ ਜਿੱਤ ਸੱਤਾਧਾਰੀ ਪਾਰਟੀਆਂ ਦੀ ਝੋਲੀ ਪੈਦੀਆਂ ਰਹੀਆਂ ਹਨ ਪਰ ਇਹ ਇਤਿਹਾਸ 'ਚ ਪਹਿਲੀ ਵਾਰ ਦੇਖਣ 'ਚ ਆਇਆ ਹੈ ਕਿ ਮਜੀਠਾ ਹਲਕੇ ਦੇ ਸੂਝਵਾਨ ਵੋਟਰਾਂ ਨੇ ਚਾਰੇ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ 32 ਵਿਚੋਂ 28 'ਤੇ ਅਕਾਲੀ ਦਲ ਨੂੰ ਇਕਤਰਫਾ ਤੇ ਸ਼ਾਨਦਾਰ ਇਤਿਹਾਸਕ ਜਿੱਤ ਦਿਵਾ ਕੇ ਉਕਤ ਧਾਰਨਾ ਦਾ ਭੋਗ ਪਾ ਦਿਤਾ ਹੈ।ਅਕਾਲੀ ਦਲ ਨੂੰ ਮਜੀਠੇ 'ਚ ਮਿਲੀ ਵੱਡੀ ਸਫਲਤਾ ਤੋਂ ਗਦ ਗਦ ਹੋਏ ਮਜੀਠੀਆ ਨੇ ਕਿਹਾ ਕਿ ਕਾਂਗਰਸ ਵਲੋਂ ਝੂਠ ਬੋਲ ਕੇ ਸੱਤਾ 'ਤੇ ਕਾਬਜ ਹੋਣ ਉਪਰੰਤ ਕੁੱਲ ਵਾਅਦਿਆਂ ਨੂੰ ਵਿਸਾਰ ਦੇਣ, ਪੈਨਸ਼ਨ, ਸ਼ਗਨ ਸਕੀਮ, ਬਿਜਲੀ ਮਹਿਗੀ ਕਰਨ ਅਤੇ ਆਮ ਲੋਕਾਂ ਪ੍ਰਤੀ ਧਕੇਸ਼ਾਹੀਆਂ 'ਤੇ ਉਤਰੀ ਕਾਂਗਰਸ ਅਤੇ ਸਰਕਾਰ ਨੂੰ ਮਜੀਠਾ ਹਲਕੇ ਨੇ ਕਰਾਰਾ ਜਵਾਬ ਦਿਤਾ ਹੈ।ਉਹਨਾਂ ਕਿਹਾ ਕਿ ਕਿ ਜੇ ਚੋਣਾਂ ਨਿਰਪੱਖ ਹੁੰਦੀਆਂ ਤਾਂ ਨਤੀਜਾ ਕੁੱਝ ਹੋਰ ਹੋਣਾ ਸੀ।ਚੋਣਾਂ 'ਚ ਨਾ ਕੇਵਲ ਧੱਕੇਸ਼ਾਹੀਆਂ ਹੋਈਆਂ ਸਗੋਂ ਅਕਾਲੀ ਵਰਕਰਾਂ ਅਤੇ ਸਮਰਥਕਾਂ 'ਤੇ ਹਮਲੇ ਕੀਤੇ ਗਏ, ਕਈਆਂ ਨੂੰ ਤਾਂ ਕਾਗਜ ਵੀ ਭਰਨ ਨਹੀਂ ਦਿਤਾ ਗਿਆ ਜਾਂ ਫਿਰ ਨਾਮਜਦਗੀ ਪੇਪਰ ਫੜ -ਫੜ ਪਾੜ ਦਿਤੇ ਗਏ। ਉਹਨਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਨੇ ਸੱਤਾ ਧਿਰ ਅੱਗੇ ਗੋਡੇ ਟੇਕਦਿਆਂ ਆਪਣੇ ਹੱਥ ਖੜੇ ਕਰ ਦਿਤੇ ਸਨ।ਅਕਾਲੀ ਦਲ ਵਲੋਂ ਪੋਲਿੰਗ ਦੌਰਾਨ ਨੀਮ ਸੁਰੱਖਿਆ ਬਲ ਤਾਇਨਾਤ ਕਰਨ ਅਤੇ ਵੀਡੀਓ ਗਰਾਫਿੰਗ ਕਰਨ ਦੀਆਂ ਨਿਆਇਤ ਜਾਇਜ ਮੰਗਾਂ ਨੂੰ ਵੀ ਠੁਕਰਾ ਦਿੱਤਾ ਗਿਆ।ਉਹਨਾਂ ਕਾਂਗਰਸ ਦੀ ਜਿਤ 'ਤੇ ਸਵਾਲ ਖੜਾ ਕਰਦਿਆਂ ਕਿਹਾ ਕਿ ਇਹ ਜਿਤ ਕਾਂਗਰਸ ਦੀ ਨਾ ਹੋ ਕੇ ਕਾਂਗਰਸ ਵਲੋਂ ਦੁਰਵਰਤੋਂ ਕੀਤੀ ਗਈ ਪੁਲੀਸ ਪ੍ਰਸ਼ਾਸਨ ਅਤੇ ਗੈਂਗਸਟਰਾਂ ਦੀ ਜਿੱਤ ਹੈ।ਉਹਨਾਂ ਕਿਹਾ ਕਿ ਜਿਨਾਂ ਅਧਿਕਾਰੀਆਂ ਨੇ ਵਧੀਆ ਕੰਮ ਕੀਤਾ ਉਹਨਾਂ ਦਾ ਉਹ ਸਦਾ ਅਭਾਰੀ ਰਹਿਣਗੇ ਅਤੇ ਜਿਨਾਂ ਨੇ ਲੋਕਤੰਤਰ ਦਾ ਘਾਣ ਕੀਤਾ ਸਮਾਂ ਆਉਣ 'ਤੇ ਉਹਨਾਂ ਨਾਲ ਸਖਤੀ ਨਾਲ ਨਜਿਠਿਆ ਜਾਵੇਗਾ। ਉਹਨਾਂ ਦੋਸ਼ੀ ਅਧਿਕਾਰੀਆਂ ਨੂੰ ਅੰਦਰ ਝਾਤ ਮਾਰਨ ਦੀ ਸਲਾਹ ਦਿਤੀ ਤੇ ਕਿਹਾ ਕਿ ਕੀ ਉਹ ਧੱਕੇਸ਼ਾਹੀ ਅਤੇ ਲੋਕਤੰਤਰ ਦਾ ਘਾਣ ਕਰਕੇ ਸ਼ਹੀਦਾਂ ਦੇ ਸੁਪਨਿਆਂ ਦਾ ਅਪਮਾਨ ਨਹੀਂ ਕਰ ਰਹੇ ? ਉਹਨਾਂ ਕਿਹਾ ਕਿ ਅੱਜ ਲੋਕਾਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਪੰਜਾਬ 'ਚ ਕਾਂਗਰਸ ਨੂੰ ਟਕਰ ਦੇਣ ਲਈ ਮੈਦਾਨ 'ਚ ਨਿਤਰਣ ਵਾਲੇ ਅਕਾਲੀ ਵਰਕਰ ਹੀ ਪੰਜਾਬ ਦੇ ਅਸਲ ਰਾਖੇ ਹਨ ਅਤੇ ਅਸਲੀ ਵਿਰੋਧੀ ਧਿਰ ਹਨ। ਉਨਾਂ ਦੱਸਿਆ ਕਿ ਚੋਣਾਂ 'ਚ ਕੇਜਰੀਵਾਲ ਦੀ ਪਾਰਟੀ ਨੇ ਕੋਈ ਉਮੀਦਵਾਰ ਖੜਾ ਨਾ ਕਰ ਕੇ ਅਤੇ ਆਪ ਦੀ ਬਾਗੀ ਧਿਰ ਸੁਖਪਾਲ ਖਹਿਰਾ ਅਤੇ ਸੰਧੂ ਗਰੁੱਪ ਨੇ ਕਾਂਗਰਸ ਦਾ ਸਮਰਥਨ ਕਰਕੇ ਆਪਣੇ ਚਿਹਰੇ ਬੇਨਕਾਬ ਕਰ ਲਏ ਹਨ।ਹਲਕਾ ਮਜੀਠਾ ਦੀਆਂ ਚਾਰੇ ਜਿਲਾ ਪ੍ਰੀਸ਼ਦ ਅਤੇ 32 'ਚੋਂ 28 ਬਲਾਕ ਸੰਮਤੀ ਸੀਟਾਂ ਜਿੱਤਣ ਨਾਲ ਪੂਰੇ ਪੰਜਾਬ 'ਚ ਬਿਕਰਮ ਸਿੰਘ ਮਜੀਠੀਆ ਦਾ ਲੋਕ ਆਗੂ ਵਜੋਂ ਸਿਆਸੀ ਕਦ ਹੋਰ ਵਧਿਆ ਹੈ।ਮਜੀਠਾ 'ਚ ਕਾਂਗਰਸ ਵਲੋਂ ਧੱਕੇਸ਼ਾਹੀਆਂ ਅਤੇ ਅਕਾਲੀ ਵਰਕਰਾਂ 'ਤੇ ਹਰ ਤਰਾਂ ਦਾ ਦਬਾਅ ਪਾਉਣ ਦੇ ਬਾਵਜੂਦ ਮਜੀਠੀਆ ਦਾ ਝੰਡਾ ਬੁਲੰਦ ਰਿਹਾ।ਇਸ ਮੌਕੇ ਜਿਲਾ ਪ੍ਰੀਸ਼ਦ ਦੇ ਜੇਤੂ ਪ੍ਰਭਦਿਆਲ ਸਿੰਘ ਨੰਗਲ ਪੰਨਵਾਂ, ਗੁਰਮੀਤ ਕੌਰ ਅਲਕੜੇ, ਗੁਰਮੀਤ ਕੌਰ ਕਲੇਰ ਅਤੇ ਸਕਤਰ ਸਿੰਘ ਮਿੰਟੂ ਆਦਿ ਨੁੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤਲਬੀਰ ਸਿੰਘ ਗਿੱਲ, ਯੋਧਾ ਸਿੰਘ ਸਮਰਾ, ਸਰਬਜੀਤ ਸਿੰਘ ਸਪਾਰੀ ਵਿੰਡ, ਪ੍ਰਮਜੀਤ ਸਿੰਘ ਜੈਤੀਪੁਰ ਆਦਿ ਮੌਜੂਦ ਸਨ। -PTCNews


Top News view more...

Latest News view more...