Fri, Apr 26, 2024
Whatsapp

ਸ਼ਹੀਦ ਸਿੱਖ ਪੁਲਿਸ ਅਫ਼ਸਰ ਸੰਦੀਪ ਧਾਲੀਵਾਲ ਨੂੰ ਨਮ ਅੱਖਾਂ ਨਾਲ ਦਿਤੀ ਅੰਤਿਮ ਵਿਦਾਇਗੀ ,ਹਰ ਸਾਲ ਦੋ ਅਕਤੂਬਰ ਨੂੰ ਦਿੱਤੀ ਜਾਵੇਗੀ ਸ਼ਰਧਾਜ਼ਲੀ

Written by  Shanker Badra -- October 03rd 2019 09:24 PM
ਸ਼ਹੀਦ ਸਿੱਖ ਪੁਲਿਸ ਅਫ਼ਸਰ ਸੰਦੀਪ ਧਾਲੀਵਾਲ ਨੂੰ ਨਮ ਅੱਖਾਂ ਨਾਲ ਦਿਤੀ ਅੰਤਿਮ ਵਿਦਾਇਗੀ ,ਹਰ ਸਾਲ ਦੋ ਅਕਤੂਬਰ ਨੂੰ ਦਿੱਤੀ ਜਾਵੇਗੀ ਸ਼ਰਧਾਜ਼ਲੀ

ਸ਼ਹੀਦ ਸਿੱਖ ਪੁਲਿਸ ਅਫ਼ਸਰ ਸੰਦੀਪ ਧਾਲੀਵਾਲ ਨੂੰ ਨਮ ਅੱਖਾਂ ਨਾਲ ਦਿਤੀ ਅੰਤਿਮ ਵਿਦਾਇਗੀ ,ਹਰ ਸਾਲ ਦੋ ਅਕਤੂਬਰ ਨੂੰ ਦਿੱਤੀ ਜਾਵੇਗੀ ਸ਼ਰਧਾਜ਼ਲੀ

ਸ਼ਹੀਦ ਸਿੱਖ ਪੁਲਿਸ ਅਫ਼ਸਰ ਸੰਦੀਪ ਧਾਲੀਵਾਲ ਨੂੰ ਨਮ ਅੱਖਾਂ ਨਾਲ ਦਿਤੀ ਅੰਤਿਮ ਵਿਦਾਇਗੀ ,ਹਰ ਸਾਲ ਦੋ ਅਕਤੂਬਰ ਨੂੰ ਦਿੱਤੀ ਜਾਵੇਗੀ ਸ਼ਰਧਾਜ਼ਲੀ:ਟੈਕਸਾਸ : ਅਮਰੀਕਾ ਦੇ ਟੈਕਸਾਸ ਵਿਚ ਪਹਿਲੇ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਨੂੰ ਹਜ਼ਾਰਾਂ ਨਮ ਅੱਖਾਂ ਨੇ ਅੰਤਮ ਵਿਦਾਇਗੀ ਦਿੱਤੀ ਹੈ। ਸੰਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਅੰਤਮ ਸਸਕਾਰ ਲਈ ਲਿਜਾਣ ਤੋਂ ਪਹਿਲਾਂ ਸਥਾਨਕ ਸਟੇਡੀਅਮ ਵਿਚ ਰੱਖਿਆ ਗਿਆ ,ਜਿਥੇ ਪੁਲਿਸ ਅਫ਼ਸਰਾਂ, ਸਿੱਖਾਂ ਅਤੇ ਭਾਰਤੀ ਮੂਲ ਦੇ ਨਾਗਰਿਕਾਂ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਵੀ ਸ਼ਾਮਲ ਸਨ। [caption id="attachment_346388" align="aligncenter" width="300"]Deputy Sandeep Singh Dhaliwal Sikh community Funeral ਸ਼ਹੀਦ ਸਿੱਖ ਪੁਲਿਸ ਅਫ਼ਸਰਸੰਦੀਪ ਧਾਲੀਵਾਲ ਨੂੰ ਨਮ ਅੱਖਾਂ ਨਾਲ ਦਿਤੀ ਅੰਤਿਮ ਵਿਦਾਇਗੀ ,ਹਰ ਸਾਲ ਦੋ ਅਕਤੂਬਰ ਨੂੰ ਦਿੱਤੀ ਜਾਵੇਗੀ ਸ਼ਰਧਾਜ਼ਲੀ[/caption] ਇਸ ਦੌਰਾਨ ਹਿਊਸਟਨ ਪੁਲਿਸ ਨੇ ਸੰਦੀਪ ਧਾਲੀਵਾਲ ਦਾ 2 ਅਕਤੂਬਰ ਯਾਨੀ ਬੁੱਧਵਾਰ ਨੂੰ ਅੰਤਿਮ ਸੰਸਕਾਰ ਕੀਤਾ ਹੈ।ਇਸ ਦੌਰਾਨ ਉਸ ਨੂੰ 21 ਬੰਦੂਕਾਂ ਦੀ ਸਲਾਮੀ ਦਿਤੀ ਅਤੇ ਪੁਲਿਸ ਬੈਂਡ ਦੀਆਂ ਸੋਗ ਭਰੀਆਂ ਧੁਨਾਂ ਦੌਰਾਨ ਅਮਰੀਕਾ ਦਾ ਕੌਮੀ ਝੰਡਾ ਸੰਦੀਪ ਧਾਲੀਵਾਲ ਦੀ ਪਤਨੀ ਨੂੰ ਸੌਂਪਿਆ ਗਿਆ। ਇਸ ਮਗਰੋਂ ਵਿਨਫ਼ੋਰਡ ਫਿਊਨਰਲ ਹੋਮ ਵਿਚ ਉਨਾਂ ਦਾ ਅੰਤਮ ਸਸਕਾਰ ਕੀਤਾ ਗਿਆ ਅਤੇ ਗੁਰਦਵਾਰਾ ਸਿੱਖ ਨੈਸ਼ਨਲ ਸੈਂਟਰ ਵਿਖੇ ਅੰਤਮ ਅਰਦਾਸ ਹੋਈ ਹੈ। [caption id="attachment_346386" align="aligncenter" width="300"]Deputy Sandeep Singh Dhaliwal Sikh community Funeral ਸ਼ਹੀਦ ਸਿੱਖ ਪੁਲਿਸ ਅਫ਼ਸਰਸੰਦੀਪ ਧਾਲੀਵਾਲ ਨੂੰ ਨਮ ਅੱਖਾਂ ਨਾਲ ਦਿਤੀ ਅੰਤਿਮ ਵਿਦਾਇਗੀ ,ਹਰ ਸਾਲ ਦੋ ਅਕਤੂਬਰ ਨੂੰ ਦਿੱਤੀ ਜਾਵੇਗੀ ਸ਼ਰਧਾਜ਼ਲੀ[/caption] ਅਮਰੀਕਾ ਦੇ ਟੈਕਸਾਸ ਵਿਚ ਪਹਿਲੇ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਨੂੰ ਪਿਛਲੇ ਹਫਤੇ ਡਿਊਟੀ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹ ਕਪੂਰਥਲਾ ਦੇ ਪਿੰਡ ਧਾਲੀਵਾਲ ਨਾਲ ਸਬੰਧ ਰੱਖਦੇ ਸਨ। ਸੰਦੀਪ ਸਿੰਘ ਧਾਲੀਵਾਲ ਟੈਕਸਾਸ ਪ੍ਰਾਂਤ ਦਾ ਪਹਿਲਾ ਪੁਲਿਸ ਅਧਿਕਾਰੀ ਸੀ ,ਜਿਸ ਨੂੰ ਡਿਊਟੀ ਦੌਰਾਨ ਦਸਤਾਰ ਬੰਨ੍ਹਣ ਅਤੇ ਦਾਹੜੀ ਰੱਖਣ ਦੀ ਆਗਿਆ ਦਿੱਤੀ ਗਈ ਸੀ। [caption id="attachment_346389" align="aligncenter" width="300"]Deputy Sandeep Singh Dhaliwal Sikh community Funeral ਸ਼ਹੀਦ ਸਿੱਖ ਪੁਲਿਸ ਅਫ਼ਸਰਸੰਦੀਪ ਧਾਲੀਵਾਲ ਨੂੰ ਨਮ ਅੱਖਾਂ ਨਾਲ ਦਿਤੀ ਅੰਤਿਮ ਵਿਦਾਇਗੀ ,ਹਰ ਸਾਲ ਦੋ ਅਕਤੂਬਰ ਨੂੰ ਦਿੱਤੀ ਜਾਵੇਗੀ ਸ਼ਰਧਾਜ਼ਲੀ[/caption] ਦੱਸ ਦੇਈਏ ਕਿ ਹਾਯਾਉਸ੍ਟਨ ਸਿਟੀ ਕਾਉਂਸਲ (Houston City Council) ਨੇ ਇਹ ਦਿਨ ਸੰਦੀਪ ਸਿੰਘ ਧਾਲੀਵਾਲ ਨੂੰ ਸਮਰਪਿਤ ਕਰਨ ਦਾ ਐਲਾਨ ਕੀਤਾ ਹੈ। ਹਰ ਸਾਲ ਦੋ ਅਕਤੂਬਰ ਨੂੰ ਗਾਂਧੀ ਜੈਯੰਤੀ ਦੌਰਾਨਸੰਦੀਪ ਸਿੰਘ ਧਾਲੀਵਾਲ ਨੂੰ ਯਾਦ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਯਾਦਗਾਰ ਸਥਾਪਤ ਕਰਕੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਵੇਗਾ। -PTCNews


Top News view more...

Latest News view more...