Sat, Apr 27, 2024
Whatsapp

ਡੇਰਾਬੱਸੀ 'ਚ ਕਾਂਗਰਸੀ ਆਗੂ ਦੀ ਦਰਖੱਤ ਨਾਲ ਲਟਕਦੀ ਮਿਲੀ ਲਾਸ਼ , ਇਲਾਕੇ ਵਿੱਚ ਫੈਲੀ ਸਨਸਨੀ

Written by  Shanker Badra -- April 15th 2019 09:51 AM
ਡੇਰਾਬੱਸੀ 'ਚ ਕਾਂਗਰਸੀ ਆਗੂ ਦੀ ਦਰਖੱਤ ਨਾਲ ਲਟਕਦੀ ਮਿਲੀ ਲਾਸ਼ , ਇਲਾਕੇ ਵਿੱਚ ਫੈਲੀ ਸਨਸਨੀ

ਡੇਰਾਬੱਸੀ 'ਚ ਕਾਂਗਰਸੀ ਆਗੂ ਦੀ ਦਰਖੱਤ ਨਾਲ ਲਟਕਦੀ ਮਿਲੀ ਲਾਸ਼ , ਇਲਾਕੇ ਵਿੱਚ ਫੈਲੀ ਸਨਸਨੀ

ਡੇਰਾਬੱਸੀ 'ਚ ਕਾਂਗਰਸੀ ਆਗੂ ਦੀ ਦਰਖੱਤ ਨਾਲ ਲਟਕਦੀ ਮਿਲੀ ਲਾਸ਼ , ਇਲਾਕੇ ਵਿੱਚ ਫੈਲੀ ਸਨਸਨੀ:ਡੇਰਾਬੱਸੀ : ਡੇਰਾਬੱਸੀ 'ਚ ਕਾਂਗਰਸੀ ਆਗੂ ਦੀ ਅੱਜ ਸਵੇਰੇ ਦਰੱਖਤ ਨਾਲ ਲਟਕਦੀ ਲਾਸ਼ ਬਰਾਮਦ ਹੋਈ ਹੈ।ਮ੍ਰਿਤਕ ਕਾਂਗਰਸੀ ਆਗੂ ਦੀ ਪਛਾਣ ਜਸਵੀਰ ਸਿੰਘ ਸੈਣੀ ਵਜੋਂ ਹੋਈ ਹੈ ,ਜੋ ਆਸ਼ੀਆਨਾ ਕਾਲੋਨੀ 'ਚ ਰਹਿ ਰਿਹਾ ਸੀ।ਕਾਂਗਰਸੀ ਆਗੂ ਦੀ ਲਟਕਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। [caption id="attachment_282770" align="aligncenter" width="300"]Dera Bassi Congress leader And Famous Builder dead body ਡੇਰਾਬੱਸੀ 'ਚ ਕਾਂਗਰਸੀ ਆਗੂ ਦੀ ਦਰਖੱਤ ਨਾਲ ਲਟਕਦੀ ਮਿਲੀ ਲਾਸ਼ , ਇਲਾਕੇ ਵਿੱਚ ਫੈਲੀ ਸਨਸਨੀ[/caption] ਮਿਲੀ ਜਾਣਕਾਰੀ ਮੁਤਾਬਕ ਜਸਵੀਰ ਸਿੰਘ ਸੈਣੀ ਕਾਂਗਰਸੀ ਆਗੂ ਦੇ ਨਾਲ-ਨਾਲ ਮਸ਼ਹੂਰ ਬਿਲਡਰ ਵੀ ਸਨ।ਪਰਿਵਾਰ ਦੇ ਦੱਸਣ ਮੁਤਾਬਕ ਮ੍ਰਿਤਕ ਜਸਵੀਰ ਸਿੰਘ ਅੱਜ ਸਵੇਰੇ ਘਰੋਂ ਸੈਰ ਕਰਨ ਲਈ ਨਿਕਲਿਆ ਸੀ ਪਰ ਘਰ ਨਹੀਂ ਪਰਤਿਆ ਅਤੇ ਕੁੱਝ ਸਮੇਂ ਬਾਅਦ ਉਸਦੀ ਲਟਕਦੀ ਲਾਸ਼ ਬਾਰੇ ਖ਼ਬਰ ਮਿਲੀ। [caption id="attachment_282769" align="aligncenter" width="300"]Dera Bassi Congress leader And Famous Builder dead body ਡੇਰਾਬੱਸੀ 'ਚ ਕਾਂਗਰਸੀ ਆਗੂ ਦੀ ਦਰਖੱਤ ਨਾਲ ਲਟਕਦੀ ਮਿਲੀ ਲਾਸ਼ , ਇਲਾਕੇ ਵਿੱਚ ਫੈਲੀ ਸਨਸਨੀ[/caption] ਹਾਲਾਂਕਿ ਉਸੇ ਕੋਲੋਂ ਕੋਈ ਸੁਸਾਈਡ ਨੋਟ ਨਾ ਮਿਲਣ 'ਤੇ ਮਾਮਲਾ ਸ਼ੱਕੀ ਜਾਪ ਰਿਹਾ ਹੈ।ਮ੍ਰਿਤਕ ਜਸਵੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਉਨ੍ਹਾਂ ਦੀ ਮੌਤ 'ਤੇ ਯਕੀਨ ਨਹੀਂ ਹੋ ਰਿਹਾ। ਪਰਿਵਾਰਕ ਮੈਂਬਰਾਂ ਨੇ ਜਸਵੀਰ ਸਿੰਘ ਸੈਣੀ ਦੇ ਕਤਲ ਦਾ ਖਦਸ਼ਾ ਪ੍ਰਗਟ ਕੀਤਾ ਹੈ। [caption id="attachment_282768" align="aligncenter" width="300"]Dera Bassi Congress leader And Famous Builder dead body ਡੇਰਾਬੱਸੀ 'ਚ ਕਾਂਗਰਸੀ ਆਗੂ ਦੀ ਦਰਖੱਤ ਨਾਲ ਲਟਕਦੀ ਮਿਲੀ ਲਾਸ਼ , ਇਲਾਕੇ ਵਿੱਚ ਫੈਲੀ ਸਨਸਨੀ[/caption] ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਜਸਵੀਰ ਸਿੰਘ ਸੈਣੀ ਨੇ ਖੁਦਕੁਸ਼ੀ ਕੀਤੀ ਹੈ ਜਾਂ ਫਿਰ ਇਹ ਕਤਲ ਦਾ ਮਾਮਲਾ ਹੈ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫਿਰੋਜ਼ਪੁਰ ਸਰਹੱਦ ਨੇੜੇ BSF ਦੇ ਜਵਾਨਾਂ ਨੇ ਹੈਰੋਇਨ ਸਮੇਤ ਇੱਕ ਭਾਰਤੀ ਤਸਕਰ ਨੂੰ ਕੀਤਾ ਕਾਬੂ -PTCNews


Top News view more...

Latest News view more...