ਮੁੱਖ ਖਬਰਾਂ

ਸਿੱਧੂ ਮੂਸੇਵਾਲਾ ਦੇ ਕਤਲ 'ਤੇ ਡੀਜੀਪੀ ਨੇ ਕੀਤੀ ਪ੍ਰੈੱਸ ਕਾਨਫਰੰਸ, ਕਿਹਾ- SIT ਕਰੇਗੀ ਮਾਮਲੇ ਦੀ ਜਾਂਚ

By Riya Bawa -- May 29, 2022 9:48 pm -- Updated:May 29, 2022 10:09 pm

ਚੰਡੀਗੜ੍ਹ: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ DGP ਵੀਕੇ ਭਾਵੜਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ 5.30 ਦੇ ਕਰੀਬ ਸਿੱਧੂ ਦੀ ਮੌਤ ਹੋਈ ਸੀ। DGP ਵੱਲੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਅਤੇ ਕੈਨੇਡਾ ਬੈਠੇ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਿਹਾ ਉਨ੍ਹਾਂ ਉਸ ਕੋਲ ਦੋ ਕਮਾਂਡੋ ਸਨ। ਸਿੱਧੂ ਮੂਸੇ ਵਾਲੇ ਦੇ ਕੋਲ ਬੁਲੇਟ ਪਰੂਫ ਗੱਡੀ ਸੀ ਪਰ ਉਹ ਇਹ ਗੱਡੀ ਨਹੀਂ ਲੈ ਕੇ ਗਏ ਬਲਕਿ ਉਹ ਆਪਣੀ ਪ੍ਰਾਈਵੇਟ ਗੱਡੀ ਲੈ ਕੇ ਗਏ ਸਨ।

ਸਿੱਧੂ ਮੂਸੇਵਾਲਾ ਦੇ ਕਤਲ 'ਤੇ ਡੀਜੀਪੀ ਨੇ ਕਿਹਾ- ਹੁਣ ਇਸ ਮਾਮਲੇ ਦੀ ਜਾਂਚ ਲਈ SIT ਬਣਾਈ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਸਿੱਧੂ ਮੂਸੇ ਵਾਲਾ ਆਪਣੇ ਘਰੋਂ ਨਿਕਲਣ ਤੋਂ ਬਾਅਦ ਮਾਨਸਾ ਜ਼ਿਲੇ 'ਚ ਦੋ ਹੋਰ ਲੋਕਾਂ ਨਾਲ ਆਪਣੀ ਕਾਰ ਚਲਾ ਰਿਹਾ ਸੀ ਤਾਂ ਸਾਹਮਣੇ ਤੋਂ 2 ਕਾਰਾਂ ਵੱਲੋਂ ਫਾਇਰਿੰਗ ਕੀਤੀ ਗਈ। ਇਸ ਦੌਰਾਨ ਉਹ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਇਹ ਗੈਂਗ ਵਾਰ ਦਾ ਮਾਮਲਾ ਹੈ। ਮੋਹਾਲੀ 'ਚ ਵਿੱਕੀ ਮਿੱਡੂਖੇੜਾ ਦੇ ਕਤਲ 'ਚ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਦਾ ਨਾਂ ਸਾਹਮਣੇ ਆਇਆ ਸੀ। ਸ਼ਗਨਪ੍ਰੀਤ ਆਸਟ੍ਰੇਲੀਆ 'ਚ ਹੈ। ਉਸ ਦਾ ਬਦਲਾ ਲੈਣ ਲਈ ਲਾਰੇਂਸ ਵਿਸ਼ਨੋਈ ਗੈਂਗ ਨੇ ਇਹ ਕਤਲ ਕਰਵਾਇਆ ਹੈ। ਇਸ ਦੀ ਜ਼ਿੰਮੇਵਾਰੀ ਕੈਨੇਡਾ ਬੈਠੇ ਗੈਂਗਸਟਰ ਨੇ ਲਈ ਹੈ।

ਉਨ੍ਹਾਂ ਨੇ ਕਿਹਾ ਕਿ ਉਸ ਕੋਲ ਪੰਜਾਬ ਪੁਲਿਸ ਦੇ 4 ਕਮਾਂਡੋ ਸਨ ਜਿਨ੍ਹਾਂ ਵਿੱਚੋਂ 2 ਵਾਪਸ ਲੈ ਲਏ ਗਏ ਸਨ ਪਰ ਉਸ ਕੋਲ ਦੋ ਕਮਾਂਡੋ ਸਨ ਜੋ ਅੱਜ ਮੂਸੇ ਵਾਲਾ ਆਪਣੇ ਨਾਲ ਨਹੀਂ ਲੈ ਗਏ। ਸਿੱਧੂ ਮੂਸੇ ਵਾਲਾ ਕੋਲ ਇੱਕ ਪ੍ਰਾਈਵੇਟ ਬੁਲੇਟ ਪਰੂਫ਼ ਕਾਰ ਸੀ ਜੋ ਉਹ ਆਪਣੇ ਨਾਲ ਨਹੀਂ ਲੈ ਕੇ ਗਏ ਸੀ। ਮੁੱਖ ਮੰਤਰੀ ਦੇ ਹੁਕਮਾਂ 'ਤੇ ਆਈਜੀ ਰੇਂਜ ਨੂੰ ਐਸਆਈਟੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

 Sidhu Moosewala dead, Punjab News, CM Bhagwant Mann, Moose wala Dead, Punjabi Singer sidhu moosewala died, Sidhu Musa Wala dead, Punjabi News

ਕਮਾਂਡੋ ਨੂੰ ਕਿਹਾ ਕਿ ਉਨ੍ਹਾਂ ਨੂੰ ਨਾਲ ਆਉਣ ਦੀ ਲੋੜ ਨਹੀਂ। ਮੂਸੇਵਾਲਾ ਕੋਲ ਇੱਕ ਪ੍ਰਾਈਵੇਟ ਬੁਲੇਟ ਪਰੂਫ਼ ਗੱਡੀ ਸੀ, ਉਹ ਵੀ ਮੂਸੇਵਾਲਾ ਆਪਣੇ ਨਾਲ ਨਹੀਂ ਲੈ ਕੇ ਗਏ। ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ 'ਤੇ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਜਾ ਰਿਹਾ ਹੈ। ਇਸ ਦੇ ਲਈ ਰੇਂਜ ਦੇ ਆਈ.ਜੀ. ਮੌਕੇ ਤੋਂ ਤਿੰਨ ਕਿਸਮ ਦੇ ਹਥਿਆਰਾਂ ਦੇ ਖੋਲ ਮਿਲੇ ਹਨ। ਇਸ ਦੌਰਾਨ 30 ਤੋਂ ਵੱਧ ਫਾਇਰ ਕੀਤੇ ਗਏ ਹਨ।

-PTC News

  • Share