Mon, May 6, 2024
Whatsapp

ਧੂਰੀ ਰੇਲਗੱਡੀ ਵਿੱਚ ਖੂਨ ਨਾਲ ਲੱਥ ਪੱਥ ਸੂਟਕੇਸ ਚੋਂ ਮਿਲੀਆਂ ਔਰਤ ਅਤੇ ਬੱਚੀ ਦੀਆਂ ਲਾਸ਼ਾਂ

Written by  Shanker Badra -- April 22nd 2018 12:36 PM
ਧੂਰੀ ਰੇਲਗੱਡੀ ਵਿੱਚ ਖੂਨ ਨਾਲ ਲੱਥ ਪੱਥ ਸੂਟਕੇਸ ਚੋਂ ਮਿਲੀਆਂ ਔਰਤ ਅਤੇ ਬੱਚੀ ਦੀਆਂ ਲਾਸ਼ਾਂ

ਧੂਰੀ ਰੇਲਗੱਡੀ ਵਿੱਚ ਖੂਨ ਨਾਲ ਲੱਥ ਪੱਥ ਸੂਟਕੇਸ ਚੋਂ ਮਿਲੀਆਂ ਔਰਤ ਅਤੇ ਬੱਚੀ ਦੀਆਂ ਲਾਸ਼ਾਂ

ਧੂਰੀ ਰੇਲਗੱਡੀ ਵਿੱਚ ਖੂਨ ਨਾਲ ਲੱਥ ਪੱਥ ਸੂਟਕੇਸ ਚੋਂ ਮਿਲੀਆਂ ਔਰਤ ਅਤੇ ਬੱਚੀ ਦੀਆਂ ਲਾਸ਼ਾਂ:ਧੂਰੀ ਰੇਲਵੇ ਸਟੇਸ਼ਨ 'ਤੇ ਰੇਲਗੱਡੀ ਵਿਚੋਂ ਸੂਟਕੇਸ ਅੰਦਰੋਂ ਇੱਕ ਔਰਤ ਅਤੇ ਕਰੀਬ 6 ਮਹੀਨੇ ਦੀ ਬੱਚੀ ਦੀਆਂ ਲਾਸ਼ਾਂ ਮਿਲੀਆਂ ਹਨ।Dhuri Train woman and child Death Body Recoveredਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਸਟੇਸ਼ਨ ਧੂਰੀ ਦੇ ਚੌਕੀ ਇੰਚਾਰਜ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਦਾਦਰ ਤੋਂ ਅੰਮ੍ਰਿਤਸਰ ਜਾਣ ਵਾਲੀ ਰੇਲਗੱਡੀ ਦੇ ਐਸਕਾਰਟ ਇੰਚਾਰਜ ਹੈੱਡ ਕਾਂਸਟੇਬਲ ਬਗੀਚਾ ਸਿੰਘ ਨੇ ਉਨ੍ਹਾਂ ਨੂੰ ਫ਼ੋਨ 'ਤੇ ਸੂਚਨਾ ਦਿੱਤੀ ਸੀ ਕਿ ਗੱਡੀ ਦਾਦਰ-ਅੰਮ੍ਰਿਤਸਰ ਐਕਸਪ੍ਰੈੱਸ ਰੇਲਗੱਡੀ ਦੇ ਐਸ-4 ਡੱਬੇ ਵਿਚ ਇੱਕ ਲਾਵਾਰਸ ਸੂਟਕੇਸ ਪਿਆ ਹੈ।Dhuri Train woman and child Death Body Recoveredਜਦੋਂ ਗੱਡੀ ਦੇ ਧੂਰੀ ਸਟੇਸ਼ਨ ਉੱਪਰ ਪਹੁੰਚਣ 'ਤੇ ਇਹ ਸੂਟਕੇਸ ਉਤਾਰਿਆ ਗਿਆ ਤਾਂ ਇਸ ਸੂਟਕੇਸ ਉੱਪਰ ਕਾਫੀ ਮੱਖੀਆਂ ਭਿਣਕ ਰਹੀਆਂ ਸਨ,ਜਿਸ ਕਾਰਨ ਸ਼ੰਕਾ ਦੇ ਚੱਲਦਿਆਂ ਜੀ.ਆਰ.ਪੀ. ਦੇ ਥਾਣਾ ਇੰਚਾਰਜ ਸੰਗਰੂਰ ਚਰਨਦੀਪ ਸਿੰਘ ਦੀ ਹਾਜ਼ਰੀ ਵਿਚ ਇਸ ਸੂਟਕੇਸ ਦਾ ਜਿੰਦਰਾ ਤੋੜਿਆ ਗਿਆ ਤਾਂ ਇਸ ਵਿਚੋਂ ਅਰਧ-ਨਗਨ ਸਾੜੀ ਵਿਚ ਲਿਪਟੀ ਇੱਕ 23-24 ਸਾਲਾ ਔਰਤ ਅਤੇ ਇੱਕ 6 ਕੁ ਮਹੀਨੇ ਦੀ ਬੱਚੀ ਦੀ ਲਾਸ਼ ਬਰਾਮਦ ਹੋਈ।Dhuri Train woman and child Death Body Recoveredਉਨ੍ਹਾਂ ਦੱਸਿਆ ਕਿ ਮ੍ਰਿਤਕ ਔਰਤ ਦੇ ਸਿਰ ਵਿਚ ਸੱਟ ਦਾ ਡੂੰਘਾ ਨਿਸ਼ਾਨ ਸੀ ਅਤੇ ਉਸ ਦੀ ਬਾਂਹ 'ਤੇ ਅੰਗਰੇਜ਼ੀ ਵਿਚ ਕਿਰਨ ਬਾਈ ਉੱਕਰਿਆ ਹੋਇਆ ਸੀ।ਉਨ੍ਹਾਂ ਦੱਸਿਆ ਕਿ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਧੂਰੀ ਭੇਜ ਦਿੱਤਾ ਗਿਆ ਹੈ ਅਤੇ ਜੀ.ਆਰ.ਪੀ. ਵੱਲੋਂ ਇਸ ਮਾਮਲੇ ਵਿਚ ਕਤਲ ਦੇ ਦੋਸ਼ ਹੇਠ ਅਣਪਛਾਤੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਇਹਨਾਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -PTCNews


Top News view more...

Latest News view more...