ਦਿਲਾਂ ਨੂੰ ਜਿੱਤਣ ਵਾਲੇ ਮਸ਼ਹੂਰ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ 

Diljit Dosanjh Birthday: ਦਿਲਾਂ ਨੂੰ ਜਿੱਤਣ ਵਾਲੇ ਮਸ਼ਹੂਰ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ 
Diljit Dosanjh Birthday: ਦਿਲਾਂ ਨੂੰ ਜਿੱਤਣ ਵਾਲੇ ਮਸ਼ਹੂਰ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ 

Diljit Dosanjh Birthday: ਇੱਕ ਅਜਿਹਾ ਪੰਜਾਬੀ ਗਾਇਕ, ਜਿਸਨੇ ਨਾ ਸਿਰਫ ਪੰਜਾਬੀ ਗਾਇਕੀ ਨੂੰ ਪਾਲੀਵੁੱਡ ‘ਚ ਬਲਕਿ ਕੌਮਾਂਤਰੀ ਪੱਧਰ ‘ਤੇ ਵੀ ਮਸ਼ਹੂਰ ਕੀਤਾ ਅਤੇ ਪਾਲੀਵੁੱਡ ਨੂੰ ਆਪਣੀ ਪਹਿਲੀ ਸੁਪਰ ਹੀਰੋ ਫਿਲਮ ਦਿੱਤੀ, ਇੱਕ ਅਜਿਹਾ ਅਦਾਕਾਰ ਜਿਸਦੀ ਅਦਾਕਾਰੀ ਇੰਝ ਦੀ ਹੈ ਜਿਵੇਂ ਉਹ ਕੋਈ ਕਿਰਦਾਰ ਨਾ ਨਿਭਾ ਕੇ ਅਸਲੀਅਤ ‘ਚ ਉਸਨੂੰ ਜੀ ਰਿਹਾ ਹੋਵੇ, ਕਦੀ ਕਦੀ ਵਿਵਾਦਾਂ ‘ਚ ਪਰ ਬਹੁਤੀ ਵਾਰ ਪ੍ਰਸ਼ੰਸਕਾਂ ‘ਚ ਘਿਰੇ ਰਹਿਣ ਵਾਲੇ ਗਾਇਕ ਦਾ ਅੱਜ ਜਨਮ ਦਿਨ ਹੈ, ਜਿਸਦਾ ਨਾਮ ਹੈ ਦਿਲਜੀਤ ਦੋਸਾਂਝ।

ਦੋਸਾਂਝ ਅੱਜ ਆਪਣਾ ੩੪ਵਾਂ ਜਨਮਦਨਿ ਮਨਾ ਰਹੇ ਹਨ, ਜਿਹਨਾਂ ਨੇ ਗਾਇਕੀ ਨਾਲ ਸ਼ੌਹਰਤ ਖੱਟ ਕੇ ਫਿਰ ਅਦਾਇਗੀ ਦੇ ਖੇਤਰ ‘ਚ ਕਰੋੜਾਂ ਪ੍ਰਸ਼ੰਸਕਾਂ ਦੇ ਦਿਲਾਂ ਦੇ ਰਾਜ ਕੀਤਾ।
Diljit Dosanjh Birthday: ਦਿਲਾਂ ਨੂੰ ਜਿੱਤਣ ਵਾਲੇ ਮਸ਼ਹੂਰ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ Diljit Dosanjh Birthday: ੧੯੮੪ ‘ਚ ਸ਼ਹਿਰ ਜਲੰਧਰ ਦੇ ਪਿੰਡ ਦੋਸਾਂਝ ‘ਚ ਪੈਦਾ ਹੋਇਆ ਇਹ ਗੱਭਰੂ ਆਪਣੀ ਪੋਚਵੀਂ ਪੱਗ ਅਤੇ ਵੱਖਰੇ ਸਟਾਈਲ ਲਈ ਜਾਣਿਆ ਜਾਂਦਾ ਹੈ।ਪਿਤਾ ਬਲਬੀਰ ਦੋਸਾਂਝ ਅਤੇ ਮਾਤਾ ਸੁਖਵਿੰਦਰ ਕੌਰ ਦੇ ਪੁੱਤਰ ਨੇ ਸੰਗੀਤ ਦੀ ਵਿੱਦਿਆ ਬਚਪਨ ਤੋਂ ਹੀ ਲੈਣੀ ਸ਼ੁਰੂ ਕਰ ਦਿੱਤੀ ਸੀ। ਜੇਕਰ ਗੱਲ ਮੁੱਢਲੀ ਸਿੱਖਿਆ ਦੀ ਕੀਤੀ ਜਾਵੇ ਤਾਂ ਉਸਨੇ ਆਪਣੀ ਸ਼ੁਰੂਆਤੀ ਵਿੱਦਿਆ ਸ਼੍ਰੀ ਗੁਰੁ ਹਰਕ੍ਰਿਸ਼ਨ ਸਕੂਲ ਤੋਂ ਲਈ।

ਉੜੇ ਐੜੇ ਤੋਂ ਸ਼ੁਰੂਆਤ ਕਰਨ ਵਾਲੇ ਦਿਲਜੀਤ ਨੇ ਸੰਨ ੨੦੦੦ ਵਿੱਚ ਮਿਉਜ਼ਿਕ ਇੰਡਸਟਰੀ ਵਿੱਚ ਆਪਣਾ ਪਹਿਲਾ ਕਦਮ ਰੱਖਿਆ, ਜਿਸ ਤੋਂ ਬਾਅਦ ਉਸਨੇ ਮੁੜ ਕੇ ਕਦੀ ਪਿੱਛੇ ਨਹੀਂ ਦੇਖਿਆ। ਇਸ ਤੋਂ ਬਾਅਦ ਐਲਬਮ ‘ਦਿਲ’ ਨੇ ਜਿੱਥੇ ਲੋਕਾਂ ਦੇ ਦਿਲ ‘ਚ ਵੱਖਰੀ ਥਾਂ ਬਣਾਈ, ਉਥੇ ਹੀ ਫਿਲਮਾਂ ਰਾਹੀਂ ਵੀ ਉਸਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਦੋਸਾਂਝ ਦਾ ਹਰ ਗਾਣਾ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ।

Diljit Dosanjh Birthday: ਮਸ਼ਹੂਰ ਐਲਬਮਾਂ ‘ਚ ਇਸ਼ਕ , ਊੜਾ – ਐੜਾ ,ਦਿਲ, ਸਮਾਇਲ, ਸਿੱਖ, ਸਮਾਇਲ ,ਚੋਕਲੇਟ ਤੋਂ ਇਲਾਵਾ ਵਿੱਚ ਹੈਪੀਬਰਥਡੇ ,ਦਿਲ ਸਾਡੇ ਨਾਲ ਲਾਲਾ ,ਬਿਉਟੀਫੁੱਲ ਬਿੱਲੋ, ਸਵੀਟੋ ਬਾਕੀ ਤਾਂ ਬਚਾ ਹੋ ਗਿਆ,ਸੂਰਮਾ, ਪਟੋਲਾ ਆਦਿ ਗਾਣਿਆਂ ਨਾਲ ਸਰੋਤਿਆਂ ਦੇ ਦਿਲਾਂ ‘ਤੇ ਛਾ ਜਾਣ ਵਾਲੇ ਦੋਸਾਂਝ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

—PTC News