ਕਿਸਾਨਾਂ ਦੇ Pizzaa ਖਾਣ 'ਤੇ ਟਿੱਪਣੀ ਕਰਨ ਵਾਲਿਆਂ ਨੂੰ ਦਿਲਜੀਤ ਦੁਸਾਂਝ ਤੇ ਜੱਸੀ ਨੇ ਦਿੱਤਾ ਕਰਾਰਾ ਜਵਾਬ
ਇਹਨੀਂ ਦਿਨੀ ਕਿਸਾਨੀ ਬਿੱਲਾਂ ਦਾ ਮੁੱਦਾ ਭਖਿਆ ਹੋਇਆ ਹੈ , ਇਸ ਮੌਕੇ ਜਿਥੇ ਕਿਸਾਨ ਸੜਕਾਂ 'ਤੇ ਅੰਦੋਲਨ ਕਰ ਰਹੇ ਹਨ ਤਾਂ ਉਥੇ ਹੀ ਉਹਨਾਂ ਨੂੰ ਦਾ ਸਮਰਥਨ ਕਰਨ ਵਾਲੇ ਆਪੋ ਆਪਣੇ ਤਰੀਕੇ ਨਾਲ ਸਮਰਥਨ ਦੇ ਰਹੇ ਹਨ। ਇਹਨਾਂ 'ਚ ਵੱਧ ਕੇ ਅੱਗੇ ਆਏ ਹਨ , ਇਹਨਾਂ ਵਿੱਚ ਇਕ ਨਾਮ ਹੈ ਗਾਇਕ ਦਿਲਜੀਤ ਦੋਸਾਂਝ ਦਾ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਇਸ ਸਬੰਧੀ ਉਨ੍ਹਾਂ ਦੀ ਬਹਿਸਬਾਜ਼ੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਾਲ ਵੀ ਹੋਈ ਸੀ। ਇਸ ਸਭ ਦੇ ਚਲਦਿਆਂ ਜਿਥੇ ਸਭ ਤੋਂ ਉੱਪਰ ਦਿਲਜੀਤ ਦੋਸਾਂਝ ਨੇ ਕਿਸਾਨਾਂ ਨੂੰ ਰੱਖਿਆ, ਉਥੇ ਉਨ੍ਹਾਂ ਦੇ ਮੁੱਦਿਆਂ ਨੂੰ ਵੀ ਵੱਡੇ ਪੱਧਰ ’ਤੇ ਚੁੱਕਿਆ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਕਿਸਾਨ ਧਰਨਿਆਂ ’ਚ ਪਿੱਜ਼ਾ ਦਾ ਲੰਗਰ ਲੱਗਾ ਸੀ। ਜਿਸ 'ਤੇ ਕੁਝ ਮੀਡੀਆ ਚੈਨਲਜ਼ ਵਲੋਂ ਇਹ ਕਿਹਾ ਗਿਆ ਕਿ ਕਿਸਾਨ ਧਰਨਿਆਂ ’ਚ ਫੰਡਿੰਗ ਹੋ ਰਹੀ ਹੈ ਤੇ ਉਹ ਪਿੱਜ਼ਾ ਖਾ ਰਹੇ ਹਨ। ਬਸ ਫਿਰ ਕੀ ਸੀ ਜਦੋਂ ਇਸ ਗੱਲ ਨੂੰ ਕੁਝ ਮੀਡੀਆ ਚੈਨਲਜ਼ ਵਲੋਂ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਤਾਂ ਦਿਲਜੀਤ ਨੇ ਟਵਿਟਰ ’ਤੇ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ,Free pizzas for protesting ‘farmers’, massage chairs, is this a protest or a five-star spa? And who is paying for all this? #FarmersProtestHijacked pic.twitter.com/6SnHi6OneG — Shefali Vaidya. (@ShefVaidya) December 12, 2020
Shaa Baa Shey ??
Badaa Didh Dukheya Tuadha Hain ? pic.twitter.com/u16Ti96AlN — DILJIT DOSANJH (@diljitdosanjh) December 14, 2020
ਕੈਪਸ਼ਨ ’ਚ ਵੀ ਜਸਬੀਰ ਜੱਸੀ ਨੇ ਤਿੱਖੇ ਬੋਲ ਲਿਖੇ ਹਨ। ਜਸਬੀਰ ਲਿਖਦੇ ਹਨ, ‘ਕਿਸਾਨ ਜ਼ਹਿਰ ਖਾਵੇ ਤਾਂ ਤੁਹਾਨੂੰ ਫਰਕ ਨਹੀਂ ਪੈਂਦਾ, ਕਿਸਾਨ ਪਿੱਜ਼ਾ ਖਾਵੇ ਤਾਂ ਬ੍ਰੇਕਿੰਗ ਨਿਊਜ਼ ਬਣਾ ਦਿੰਦੇ ਹੋ। ਕਿਸਾਨ ਦੇ ਨੰਗੇ ਪੈਰਾਂ ’ਤੇ ਕੰਡਾ ਚੁੱਬੇ, ਕੱਚ ਲੱਗੇ ਜਾਂ ਸੱਪ ਡੰਗੇ ਖ਼ਬਰ ਨਹੀਂ, ਪਰ ਕਿਸਾਨ ਨੇ ਪੈਰਾਂ ਦੀ ਮਸਾਜ ਕਰਵਾ ਲਈ ਤਾਂ ਇੰਨੀ ਹਾਏ ਤੌਬਾ। ਜੇਕਰ ਫਸਲਾਂ ਬੀਜਣਾ ਤੇ ਭੁੱਖਿਆਂ ਦਾ ਢਿੱਡ ਭਰਨਾ ਅੱਤਵਾਦ ਹੈ ਤਾਂ ਮੈਂ ਅੱਤਵਾਦੀ ਹਾਂ।’किसान ज़हर खाये तो आपको फ़र्क नहीं पड़ता किसान पिज़्ज़ा खाये तो ब्रेकिंग न्यूज़ बना देते हैं। किसान के नंगे पांव पर कांटा चुभे, शीशा लगे या सांप काट ले खबर नहीं, पर किसान ने पैरों की मसाज करवा ली तो इतनी हाय तौबा। अगर फसलें उगाना और भूखों का पेट भरना आतंकवाद है तो मैं आतंकी हूँ। pic.twitter.com/9ibXogGRbA — Jassi (@JJassiOfficial) December 14, 2020