ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਮੋਹਾਲੀ ਅਦਾਲਤ ਨੇ 7 ਦਿਨਾਂ ਪੁਲਿਸ ਰਿਮਾਂਡ `ਤੇ ਭੇਜਿਆ

Dilpreet Baba Mohali Court & day Police Remand

ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਮੋਹਾਲੀ ਅਦਾਲਤ ਨੇ 7 ਦਿਨਾਂ ਪੁਲਿਸ ਰਿਮਾਂਡ `ਤੇ ਭੇਜਿਆ:ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਨੂੰ ਅੱਜ ਮੋਹਾਲੀ ਅਦਾਲਤ ‘ਚ ਪੇਸ਼ ਕੀਤਾ ਗਿਆ,ਜਿਥੇ ਅਦਾਲਤ ਨੇ 7 ਦਿਨਾਂ ਲਈ ਹੋਰ ਪੁਲਿਸ ਰਿਮਾਂਡ `ਤੇ ਭੇਜ ਦਿੱਤਾ ਹੈ।ਜਾਣਕਾਰੀ ਅਨੁਸਾਰ ਪੁਲਿਸ ਨੇ ਅਦਾਲਤ ਕੋਲੋਂ ਹੋਰ ਰਿਮਾਂਡ ਦੀ ਮੰਗ ਕੀਤੀ ਸੀ।ਪੁਲਿਸ ਨੇ ਅਦਾਲਤ ਨੂੰ ਦੱਸਿਆ ਹੈ ਕਿ ਦਿਲਪ੍ਰੀਤ ਕੋਲੋਂ ਏ.ਕੇ. 47 ਬਰਾਮਦ ਕਰਨੀ ਹੈ।ਇਸ ਦੇ ਨਾਲ ਹੀ ਕੁੱਝ ਹੋਰ ਖੁਲਾਸੇ ਕਰਨੇ ਬਾਕੀ ਹਨ।ਇਸ ਮਾਮਲੇ ਦੀ ਅਗਲੀ ਸੁਣਵਾਈ 30 ਜੁਲਾਈ ਨੂੰ ਹੋਵੇਗੀ।ਦੱਸਿਆ ਜਾਂਦਾ ਹੈ ਕਿ ਪੇਸ਼ੀ ਦੌਰਾਨ ਦਿਲਪ੍ਰੀਤ ਨੂੰ ਜ਼ਖਮੀ ਹੋਣ ਕਰਕੇ ਐਬੂਲੈਂਸ ‘ਚ ਹੀ ਰੱਖਿਆ ਗਿਆ।

ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਤੇ ਵੀਡੀਓ ਨਿਰਦੇਸ਼ਕ ਪਰਮੀਸ਼ ਵਰਮਾ ਨੂੰ ਗੋਲੀ ਮਾਰਨ ਵਾਲਾ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਬੀਤੇ ਦਿਨੀਂ 43 ਦੇ ਬੱਸ ਸਟੈਂਡ ਕੋਲੋਂ ਗ੍ਰਿਫਤਾਰ ਕੀਤਾ ਸੀ।ਜਾਣਕਾਰੀ ਮੁਤਾਬਕ ਕ੍ਰਾਈਮ ਬ੍ਰਾਂਚ ਨੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਸੀ।ਦਿਲਪ੍ਰੀਤ ਤੇ ਪੁਲਿਸ ਵਿਚਕਾਰ ਫਾਇਰਿੰਗ ਦੌਰਾਨ ਦਿਲਪ੍ਰੀਤ ਜ਼ਖਮੀ ਹੋ ਗਿਆ ਜਿਸਨੂੰ ਬਾਅਦ ਵਿੱਚ ਪੀਜੀਆਈ ਵਿੱਚ ਇਲਾਜ ਲਈ ਦਾਖਿਲ ਕਰਵਾਇਆ ਗਿਆ।

ਤੁਹਾਨੂੰ ਦੱਸ ਦਈਏ ਕਿ ਗੈਂਗਸਟਰ ਦਿਲਪ੍ਰੀਤ ਨੇ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ ਤੇ ਬੱਦੀ ਦੇ ਕਈ ਕਾਰੋਬਾਰੀਆਂ ਤੋਂ ਫਿਰੌਤੀ ਦੀ ਮੰਗ ਵੀ ਕੀਤੀ ਸੀ।
-PTCNews