ਗੁਰਦਾਸਪੁਰ 'ਚ ਆਰਡੀਐਕਸ ਤੋਂ ਬਾਅਦ ਮਿਲਿਆ ਟਿਫ਼ਿਨ ਬੰਬ ਅਤੇ ਚਾਰ ਹੈਂਡ ਗ੍ਰੇਨੇਡ
ਗੁਰਦਾਸਪੁਰ : ਪੁਲਿਸ ਥਾਣਾ ਦੀਨਾਨਗਰ ਵੱਲੋਂ 900 ਗ੍ਰਾਮ ਆਰਡੀਐਕਸ ਅਤੇ 2 ਹੈਂਡ ਗ੍ਰੇਨੇਡ ਬਰਮਦ ਕਰਨ ਦੇ ਬਾਅਦ ਹੁਣ ਥਾਣਾ ਸਦਨ ਗੁਰਦਾਸਪੁਰ ਪੁਲਿਸ ਨੇ ਇੱਕ ਟਿਫ਼ਿਨ ਬੰਬ ਅਤੇ ਚਾਰ ਹੈਂਡ ਗ੍ਰੇਨੇਡ ਬਰਾਮਦ ਕੀਤੇ ਹਨ। ਪੁਲਿਸ ਨੇ ਇਨ੍ਹਾਂ ਹੈਂਡ ਗ੍ਰੇਨੇਡ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
[caption id="attachment_554790" align="aligncenter" width="225"] ਗੁਰਦਾਸਪੁਰ 'ਚ ਆਰਡੀਐਕਸ ਤੋਂ ਬਾਅਦ ਮਿਲਿਆ ਟਿਫ਼ਿਨ ਬੰਬ ਅਤੇ ਚਾਰ ਹੈਂਡ ਗ੍ਰੇਨੇਡ[/caption]
ਜਾਣਕਾਰੀ ਅਨੁਸਾਰ ਪੁਲਿਸ ਟੀਮ ਨੂੰ ਘਾਹ ਨਾਲ ਢੱਕਿਆ ਇੱਕ ਪੀਲੇ ਰੰਗ ਦਾ ਬੈਗ ਮਿਲਿਆ ਹੈ। ਸਲੇਮਪੁਰ ਅਰਾਈਆਂ ਰੋਡ 'ਤੇ ਚੈਕਿੰਗ ਕਰਨ 'ਤੇ 04 ਹੈਂਡ ਗ੍ਰਨੇਡ ਅਤੇ 01 ਬਾਕਸ ਟਿਫ਼ਿਨ ਬੰਬ ਵਰਗੇ ਵਿਸਫੋਟਕ ਪਦਾਰਥ ਮਿਲੇ ਹਨ। ਪੁਲੀਸ ਵੱਲੋਂ ਇਨ੍ਹਾਂ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
[caption id="attachment_554788" align="aligncenter" width="225"]
ਗੁਰਦਾਸਪੁਰ 'ਚ ਆਰਡੀਐਕਸ ਤੋਂ ਬਾਅਦ ਮਿਲਿਆ ਟਿਫ਼ਿਨ ਬੰਬ ਅਤੇ ਚਾਰ ਹੈਂਡ ਗ੍ਰੇਨੇਡ[/caption]
ਦੱਸਣਯੋਗ ਹੈ ਕਿ ਗੁਰਦਾਸਪੁਰ ਪੁਲਿਸ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਹਥਿਆਰਾਂ ਦੀ ਬਰਾਮਦਗੀ ਕਰ ਰਹੀ ਹੈ। ਇਸ ਦੇ ਨਾਲ ਹੀ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਰੱਖਣ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।
[caption id="attachment_554791" align="aligncenter" width="225"]
ਗੁਰਦਾਸਪੁਰ 'ਚ ਆਰਡੀਐਕਸ ਤੋਂ ਬਾਅਦ ਮਿਲਿਆ ਟਿਫ਼ਿਨ ਬੰਬ ਅਤੇ ਚਾਰ ਹੈਂਡ ਗ੍ਰੇਨੇਡ[/caption]
ਗੁਰਦਾਸਪੁਰਜ਼ਿਲ੍ਹੇ ਵਿੱਚ ਆਰਡੀਐਕਸ ਅਤੇ ਹੈਂਡ ਗ੍ਰੇਨੇਡ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲੀਸ ਵੱਲੋਂ ਰੈੱਡ ਅਲਰਟ ਕੀਤਾ ਜਾ ਰਿਹਾ ਹੈ। ਇਸ ਤਹਿਤ ਥਾਣਾ ਸਦਰ ਦੀ ਪੁਲਸ ਵੀਰਵਾਰ ਦੇਰ ਸ਼ਾਮ ਤਲਾਸ਼ੀ ਮੁਹਿੰਮ 'ਤੇ ਸੀ। ਐਸਐਸਪੀ ਗੁਰਦਾਸਪੁਰ ਡਾ. ਨਾਨਕ ਸਿੰਘ ਪ੍ਰੈਸ ਕਾਨਫਰੰਸ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਦੇਣਗੇ।
-PTCNews