ਬੇਅਦਬੀ ਮਾਮਲਾ : ਨਾਭਾ ਜੇਲ ‘ਚ ਬੰਦ 5 ਡੇਰਾ ਪ੍ਰੇਮੀਆਂ ਨੂੰ ਮਿਲੀ ਜ਼ਮਾਨਤ , ਜੇਲ੍ਹ ‘ਚੋਂ ਹੋਏ ਰਿਹਾਅ

ਬੇਅਦਬੀ ਮਾਮਲਾ : ਨਾਭਾ ਜੇਲ ‘ਚ ਬੰਦ 5 ਡੇਰਾ ਪ੍ਰੇਮੀਆਂ ਨੂੰ ਮਿਲੀ ਜ਼ਮਾਨਤ , ਜੇਲ੍ਹ ‘ਚੋਂ ਹੋਏ ਰਿਹਾਅ:ਨਾਭਾ : ਨਾਭਾ ਦੀ ਨਵੀਂ ਜੇਲ੍ਹ ‘ਚ ਬੰਦ 5 ਡੇਰਾ ਪ੍ਰੇਮੀਆਂ ਨੂੰ ਅੱਜ ਜ਼ਮਾਨਤ ਮਿਲ ਗਈ ਹੈ। ਇਹ ਸਾਰੇ ਬੇਅਦਬੀ ਮਾਮਲੇ ਕਰਕੇ ਜੇਲ੍ਹ ਵਿੱਚ ਬੰਦ ਸਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 5 ਦੀ ਜ਼ਮਾਨਤ ਹੋਣ ਤੋਂ ਬਾਅਦ ਅੱਜ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।

Disgraced case : Nabha jail locked bail granted to 5 dera lovers
ਬੇਅਦਬੀ ਮਾਮਲਾ : ਨਾਭਾ ਜੇਲ ‘ਚ ਬੰਦ 5 ਡੇਰਾ ਪ੍ਰੇਮੀਆਂ ਨੂੰ ਮਿਲੀ ਜ਼ਮਾਨਤ , ਜੇਲ੍ਹ ‘ਚੋਂ ਹੋਏ ਰਿਹਾਅ

ਇਸ ਦੌਰਾਨ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ 6 ਮੁਲਜ਼ਮਾਂ ‘ਚੋਂ 5 ਡੇਰਾ ਪ੍ਰੇਮੀਆਂ ਨੂੰ ਜ਼ਮਾਨਤ ਮਿਲ ਗਈ ਹੈ ਜਦਕਿ ਛੇਵੇਂ ਮੁਲਜ਼ਮ ਮਹਿੰਦਰ ਕੁਮਾਰ ਨੂੰ ਫਿਲਹਾਲ ਜ਼ਮਾਨਤ ਨਹੀਂ ਮਿਲੀ ਹੈ।ਉਹ ਨਾਭਾ ਦੀ ਨਵੀਂ ਜ਼ਿਲਾ ਜੇਲ ‘ਚ ਨਜ਼ਰਬੰਦ ਹੈ। ਜਿਨ੍ਹਾਂ ‘ਚੋਂ ਕੁਲਦੀਪ ਸਿੰਘ, ਜਤਿੰਦਰ ਵੀਰ ਅਰੋੜਾ, ਬਲਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਰਾਜਵੀਰ ਸਿੰਘ ਨੂੰ ਜ਼ਮਾਨਤ ਮਿਲੀ ਹੈ।

Disgraced case : Nabha jail locked bail granted to 5 dera lovers
ਬੇਅਦਬੀ ਮਾਮਲਾ : ਨਾਭਾ ਜੇਲ ‘ਚ ਬੰਦ 5 ਡੇਰਾ ਪ੍ਰੇਮੀਆਂ ਨੂੰ ਮਿਲੀ ਜ਼ਮਾਨਤ , ਜੇਲ੍ਹ ‘ਚੋਂ ਹੋਏ ਰਿਹਾਅ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਹਰਿਆਣਾ : ਕੁਰੂਕਸ਼ੇਤਰ ‘ਚ ਇੱਕ ਬੱਸ ‘ਚ ਲੱਗੀ ਅੱਗ , 2 ਲੋਕਾਂ ਦੀ ਮੌਤ, 12 ਜ਼ਖ਼ਮੀ

ਜ਼ਿਕਰਯੋਗ ਹੈ ਕਿ ਬੇਅਦਬੀ ਮਾਮਲੇ ‘ਚ ਨਾਮਜ਼ਦ ਕੀਤੇ ਗਏ ਡੇਰਾ ਪ੍ਰੇਮੀਆਂ ਨੂੰ ਨਾਭਾ ਦੀ ਨਵੀਂ ਬਣੀ ਜੇਲ ‘ਚ ਰੱਖਿਆ ਗਿਆ ਸੀ। ਇਨ੍ਹਾਂ ‘ਚੋਂ ਪ੍ਰਮੁੱਖ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਪਿਛਲੇ ਮਹੀਨੇ ਦੋ ਵਿਅਕਤੀਆਂ ਨੇ ਕਤਲ ਕਰ ਦਿੱਤਾ ਸੀ। ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ 5 ਦੀ ਜ਼ਮਾਨਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
-PTCNews