Fri, Apr 26, 2024
Whatsapp

ਡੋਨਾਲਡ ਟਰੰਪ ਅੱਜ ਆ ਰਹੇ ਨੇ ਭਾਰਤ, ਜਾਣੋ, ਅੱਜ ਕਿੱਥੇ-ਕਿੱਥੇ ਜਾਣਗੇ ਅਮਰੀਕੀ ਰਾਸ਼ਟਰਪਤੀ

Written by  Jashan A -- February 24th 2020 08:43 AM
ਡੋਨਾਲਡ ਟਰੰਪ ਅੱਜ ਆ ਰਹੇ ਨੇ ਭਾਰਤ, ਜਾਣੋ, ਅੱਜ ਕਿੱਥੇ-ਕਿੱਥੇ ਜਾਣਗੇ ਅਮਰੀਕੀ ਰਾਸ਼ਟਰਪਤੀ

ਡੋਨਾਲਡ ਟਰੰਪ ਅੱਜ ਆ ਰਹੇ ਨੇ ਭਾਰਤ, ਜਾਣੋ, ਅੱਜ ਕਿੱਥੇ-ਕਿੱਥੇ ਜਾਣਗੇ ਅਮਰੀਕੀ ਰਾਸ਼ਟਰਪਤੀ

ਅਮਹਿਦਾਬਾਦ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ 2 ਦਿਨਾਂ ਦੌਰੇ 'ਤੇ ਭਾਰਤ ਆ ਰਹੇ ਹਨ। ਜਿਸ ਦੌਰਾਨ ਭਾਰਤੀਆਂ 'ਚ ਉਹਨਾਂ ਦੇ ਸਵਾਗਤ ਲਈ ਭਾਰੀ ਉਤਸ਼ਾਹ ਹੈ। ਉਥੇ ਹੀ ਟਰੰਪ ਦੀ ਭਾਰਤ ਫੇਰੀ ਦੇ ਮੱਦੇਨਜ਼ਰ ਸੁਰੱਖਿਆ ਨੂੰ ਲੈ ਕੇ ਅਹਿਮਦਾਬਾਦ 'ਚ 15 ਹਜ਼ਾਰ ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। https://twitter.com/ANI/status/1231761084719091712?s=20 ਮਿਲੀ ਜਾਣਕਾਰੀ ਮੁਤਾਬਕ ਡੋਨਾਲਡ ਟਰੰਪ ਆਪਣੇ ਪਰਿਵਾਰ ਸਮੇਤ ਸਵੇਰੇ 11:40 ਮਿੰਟ 'ਤੇ ਗੁਜਰਾਤ ਦੇ ਅਹਿਮਦਾਬਾਦ 'ਚ ਪਹੁੰਚ ਜਾਣਗੇ, ਜਿਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਏਅਰਪੋਰਟ 'ਤੇ ਉਹਨਾਂ ਦਾ ਸਵਾਗਤ ਕਰਨਗੇ। ਹੋਰ ਪੜ੍ਹੋ: ਪਤੀ ਪਤਨੀ 'ਚ ਆਈ ਦੂਸਰੀ ਔਰਤ ਕਾਰਨ ਹੋਏ ਝਗੜੇ ਨੇ ਧਾਰਿਆ ਹਿੰਸਕ ਰੂਪ ਇਸ ਤੋਂ ਬਾਅਦ ਡੋਨਾਲਡ ਟਰੰਪ ਮੋਟੇਰਾ ਸਟੇਡੀਅਮ ਦਾ ਰੁਖ ਕਰਨਗੇ। ਜਿਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੇ ਟਰੰਪ ਏਅਰਪੋਰਟ ਤੋਂ ਮੋਟੇਰਾ ਸਟੇਡੀਅਮ ਤੱਕ 22 ਕਿਲੋਮੀਟਰ ਦਾ ਰੋਡ ਸ਼ੋਅ ਕਰਨਗੇ, ਜਿਸ 'ਚ ਡੋਨਾਲਡ ਟਰੰਪ ਦੀ ਪਤਨੀ ਅਤੇ 12 ਹੋਰ ਅਧਿਕਾਰੀ ਵੀ ਸ਼ਾਮਿਲ ਹੋਣਗੇ। https://twitter.com/ANI/status/1231769955156127744?s=20 ਤੁਹਾਨੂੰ ਦੱਸ ਦੇਈਏ ਕਿ ਮੋਟੇਰਾ ਸਟੇਡੀਅਮ 'ਚ ਦੋਵੇਂ ਆਗੂ 'ਨਮਸਤੇ ਟਰੰਪ' ਸਮਾਗਮ ਨੂੰ ਸੰਬੋਧਨ ਕਰਨਗੇ,ਜਿਸ 'ਚ ਵੱਡੀ ਗਿਣਤੀ 'ਚ ਲੋਕ ਸ਼ਿਰਕਤ ਕਰਨਗੇ। ਇਸ ਤੋਂ ਬਾਅਦ ਦੁਪਹਿਰ 3:30 ਮਗਰੋਂ ਟਰੰਪ ਦਾ ਕਾਫਲਾ ਆਗਰਾ ਲਈ ਰਵਾਨਾ ਹੋਵੇਗਾ, ਜਿਥੇ ਉਹ ਤਾਜ ਮਹਿਲ ਦਾ ਦੌਰਾ ਕਰਨਗੇ। https://twitter.com/ani_digital/status/1231743195945435136?s=20 ਤਾਜ ਮਹਿਲ ਦਾ ਦੌਰਾ ਕਰਨ ਮਗਰੋਂ ਅੱਜ ਸ਼ਾਮ ਤੱਕ ਟਰੰਪ ਦਿੱਲੀ ਪਹੁੰਚਣਗੇ। ਮੰਗਲਵਾਰ ਨੂੰ ਦਿੱਲੀ ਵਿੱਚ ਕਈ ਸਮਾਗਮਾਂ 'ਚ ਸ਼ਿਰਕਤ ਕਰਨ ਮਗਰੋਂ ਡੋਨਾਲਡ ਟਰੰਪ ਵਾਪਸ ਅਮਰੀਕਾ ਜਾਣਗੇ। -PTC News


Top News view more...

Latest News view more...