ਮੁੱਖ ਖਬਰਾਂ

ਡੋਨਾਲਡ ਟਰੰਪ ਦੀ ਸਿਹਤ ਵਿੱਚ ਹੋ ਰਿਹਾ ਸੁਧਾਰ, ਜਲਦ ਮਿਲ ਸਕਦੀ ਹੈ ਹਸਪਤਾਲ ਤੋਂ ਛੁੱਟੀ

By Shanker Badra -- October 05, 2020 12:10 pm -- Updated:Feb 15, 2021

ਡੋਨਾਲਡ ਟਰੰਪ ਦੀ ਸਿਹਤ ਵਿੱਚ ਹੋ ਰਿਹਾ ਸੁਧਾਰ, ਜਲਦ ਮਿਲ ਸਕਦੀ ਹੈ ਹਸਪਤਾਲ ਤੋਂ ਛੁੱਟੀ:ਅਮਰੀਕਾ : ਕੋਰੋਨਾ ਵਾਇਰਸ ਨਾਲ ਪੀੜਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੋਮਵਾਰ ਯਾਨੀ ਕਿ ਅੱਜ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਉਨ੍ਹਾਂ ਦਾ ਇਲਾਜ ਕਰਨ ਵਾਲੇ ਇੱਕ ਡਾਕਟਰ ਨੇ ਐਤਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਦੇ ਇਲਾਵਾ ਰਾਸ਼ਟਰਪਤੀ ਡੋਨਾਲਡ ਟਰੰਪ ਸਿਆਸੀ ਸਟੰਟ ਵੀ ਸਾਹਮਣੇ ਆਇਆ ਹੈ।

ਡੋਨਾਲਡ ਟਰੰਪ ਦੀ ਸਿਹਤ ਵਿੱਚ ਹੋ ਰਿਹਾ ਸੁਧਾਰ, ਜਲਦ ਮਿਲ ਸਕਦੀ ਹੈ ਹਸਪਤਾਲ ਤੋਂ ਛੁੱਟੀ

ਟਰੰਪ ਦੀ ਮੈਡੀਕਲ ਟੀਮ ਦੇ ਮੈਂਬਰ ਬ੍ਰਾਇਨ ਗਰੀਬਾਲਡੀ ਨੇ ਕਿਹਾ, "ਉਹ ਹੁਣ ਠੀਕ ਹਨ। ਸਾਡੀ ਯੋਜਨਾ ਉਨ੍ਹਾਂ ਨੂੰ ਭੋਜਨ ਦੇਣਾ ਅਤੇ ਉਨ੍ਹਾਂ ਨੂੰ ਬੈੱਡ ਤੋਂ ਚੁੱਕਣ ਦੀ ਹੈ। ਜੇ ਰਾਸ਼ਟਰਪਤੀ ਦੀ ਸਿਹਤ ਵਿੱਚ ਸੁਧਾਰ ਜਾਰੀ ਰਿਹਾ ਤਾਂ ਅਸੀਂ ਉਸਨੂੰ ਸੋਮਵਾਰ ਨੂੰ ਛੁੱਟੀ ਦੇ ਸਕਦੇ ਹਾਂ ਅਤੇ ਉਨ੍ਹਾਂ ਨੂੰ ਵ੍ਹਾਈਟ ਹਾਊਸ ਭੇਜ ਸਕਦੇ ਹਾਂ ਜਿੱਥੇ ਉਹ ਆਪਣਾ ਇਲਾਜ ਅੱਗੇ ਜਾਰੀ ਰੱਖਣਗੇ।

ਡੋਨਾਲਡ ਟਰੰਪ ਦੀ ਸਿਹਤ ਵਿੱਚ ਹੋ ਰਿਹਾ ਸੁਧਾਰ, ਜਲਦ ਮਿਲ ਸਕਦੀ ਹੈ ਹਸਪਤਾਲ ਤੋਂ ਛੁੱਟੀ

ਕੋਰੋਨਾ ਵਾਇਰਸ ਨਾਲ ਜੂਝ ਰਹੇ ਟਰੰਪ ਐਤਵਾਰ ਸ਼ਾਮ 5.30 ਵਜੇ ਮਿਲਟਰੀ ਸੈਂਟਰ ਦੇ ਹਸਪਤਾਲ ਵਿਚੋਂ ਨਿਕਲੇ ਅਤੇ ਹਸਪਤਾਲ ਦੇ ਬਾਹਰ ਖੜ੍ਹੇ ਆਪਣੇ ਪ੍ਰਸ਼ੰਸਕਾਂ ਨੂੰ ਦੇਖਣ ਚਲੇ ਗਏ। ਟਰੰਪ ਨੇ ਗੱਡੀ ਵਿਚ ਬੈਠਿਆਂ ਹੀ ਹੱਥ ਹਿਲਾ ਕੇ ਸਭ ਨੂੰ ਆਪਣੇ ਸਿਹਤਯਾਬ ਹੋਣ ਦਾ ਸੰਕੇਤ ਦਿੱਤਾ। ਇਕ ਪਾਸੇ ਟਰੰਪ ਕੋਰੋਨਾ ਪੀੜਤ ਹਨ ਤੇ ਦੂਜੇ ਪਾਸੇ ਆਪਣੀ ਵੋਟ ਬੈਂਕ ਨੂੰ ਦੇਖਦਿਆਂ ਹੋਰਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਪਾ ਰਹੇ ਹਨ।

ਡੋਨਾਲਡ ਟਰੰਪ ਦੀ ਸਿਹਤ ਵਿੱਚ ਹੋ ਰਿਹਾ ਸੁਧਾਰ, ਜਲਦ ਮਿਲ ਸਕਦੀ ਹੈ ਹਸਪਤਾਲ ਤੋਂ ਛੁੱਟੀ

ਇਸ ਨੂੰ ਟਰੰਪ ਦਾ 'ਸਿਆਸੀ ਸਟੰਟ' ਕਿਹਾ ਜਾ ਰਿਹਾ ਹੈ। ਡਾਕਟਰਾਂ ਸਣੇ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਟਰੰਪ ਹੋਰਾਂ ਨੂੰ ਵੀ ਖਤਰੇ ਵਿਚ ਪਾ ਰਹੇ ਹਨ। ਇਕ ਵੀਡੀਓ ਵਿਚ ਟਰੰਪ ਕਾਲੇ ਰੰਗ ਦੀ ਗੱਡੀ ਦੀ ਪਿਛਲੀ ਸੀਟ 'ਤੇ ਮਾਸਕ ਲਗਾ ਕੇ ਬੈਠੇ ਨਜ਼ਰ ਆ ਰਹੇ ਹਨ ਅਤੇ ਬਾਹਰ ਇਕੱਠੇ ਹੋਏ ਸਮਰਥਕਾਂ ਨੂੰ ਹੱਥ ਹਿਲਾ ਰਹੇ ਹਨ।  ਟਰੰਪ ਦੇ ਸਮਰਥਕਾਂ ਦੇ ਹੱਥਾਂ ਵਿਚ ਅਮਰੀਕੀ ਝੰਡੇ ਫੜੇ ਹੋਏ ਸਨ।

ਦੱਸ ਦੇਈਏ ਕਿ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਕੋਰੋਨਾ ਨਾਲ ਪੀੜਤ ਸਨ। ਰਾਸ਼ਟਰਪਤੀ ਟਰੰਪ ਨੂੰ ਸ਼ੁੱਕਰਵਾਰ ਨੂੰ ਵਾਲਟਰ ਰੀਡ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਐਂਟੀਬਾਡੀਜ਼ ਦਿੱਤੀਆਂ ਜਾ ਰਹੀਆਂ ਹਨ। ਡਾਕਟਰ ਨੇ ਕਿਹਾ ਕਿ ਟਰੰਪ ਨੂੰ ਆਕਸੀਜਨ ਵੀ ਦਿੱਤੀ ਗਈ। ਰਾਸ਼ਟਰਪਤੀ ਟਰੰਪ ਨੇ ਸ਼ਨੀਵਾਰ ਨੂੰ ਟਵਿੱਟਰ 'ਤੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਚੰਗਾ ਮਹਿਸੂਸ ਕਰ ਰਹੇ ਹਨ ਪਰ ਅਗਲੇ ਕੁਝ ਦਿਨ ਉਨ੍ਹਾਂ ਲਈ ਅਸਲ ਪ੍ਰੀਖਿਆ ਹੋਣਗੇ।
-PTCNews

  • Share