Mon, May 6, 2024
Whatsapp

ਇਸ ਸੂਬੇ 'ਚ ਵਰਤ ਦਾ ਆਟਾ ਖਾਣ ਨਾਲ ਬਿਮਾਰ ਹੋਏ ਦਰਜਨ ਲੋਕ

Written by  Ravinder Singh -- April 03rd 2022 12:58 PM -- Updated: April 03rd 2022 03:59 PM
ਇਸ ਸੂਬੇ 'ਚ ਵਰਤ ਦਾ ਆਟਾ ਖਾਣ ਨਾਲ ਬਿਮਾਰ ਹੋਏ ਦਰਜਨ ਲੋਕ

ਇਸ ਸੂਬੇ 'ਚ ਵਰਤ ਦਾ ਆਟਾ ਖਾਣ ਨਾਲ ਬਿਮਾਰ ਹੋਏ ਦਰਜਨ ਲੋਕ

ਯਮੁਨਾਨਗਰ : ਯਮੁਨਾਨਗਰ ਵਿੱਚ ਵਰਤ ਦਾ ਆਟਾ ਖਾਣ ਨਾਲ ਦਰਜਨ ਲੋਕ ਬਿਮਾਰ ਹੋ ਗਏ। ਜਿਨ੍ਹਾਂ ਨੂੰ ਅਲੱਗ-ਅਲੱਗ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਹੈ। ਨਰਾਤੇ ਆਉਂਦੇ ਹੀ ਲੋਕ ਵਰਤ ਰੱਖਦੇ ਹਨ ਅਤੇ ਵਰਤ ਦਾ ਆਟਾ ਵੀ ਬਾਜ਼ਾਰ ਵਿੱਚ ਆਮ ਵੇਚਿਆ ਜਾਂਦਾ ਹੈ ਪਰ ਪਿਛਲੇ ਕਈ ਸਾਲਾਂ ਤੋਂ ਵਰਤ ਦਾ ਆਟਾ ਖਾਣ ਨਾਲ ਬਿਮਾਰ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸੂਬੇ 'ਚ ਵਰਤ ਦਾ ਆਟਾ ਖਾਣ ਨਾਲ ਨਾਲ ਹੋਏ ਬਿਮਾਰ ਹੋਏ ਦਰਜਨ ਲੋਕਅੱਜ ਫਿਰ ਤੋਂ ਪਹਿਲਾਂ ਨਰਾਤਿਆਂ ਉਤੇ ਹੀ ਯਮੁਨਾਨਗਰ ਵਿੱਚ ਦਰਜਨਾਂ ਲੋਕ ਵਰਤ ਦਾ ਆਟਾ ਖਾ ਕੇ ਬਿਮਾਰ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਕੁਝ ਲੋਕਾਂ ਦੀ ਹਾਲਤ ਤਾਂ ਜ਼ਿਆਦਾ ਖ਼ਰਾਬ ਦੱਸੀ ਜਾ ਰਹੀ ਹੈ। ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਸੂਬੇ 'ਚ ਵਰਤ ਦਾ ਆਟਾ ਖਾਣ ਨਾਲ ਨਾਲ ਹੋਏ ਬਿਮਾਰ ਹੋਏ ਦਰਜਨ ਲੋਕਜਾਣਕਾਰੀ ਮੁਤਾਬਕ ਯਮੁਨਾਨਗਰ ਦੇ ਆਜ਼ਾਦ ਨਗਰ, ਸਾਸ਼ਤਰੀ ਕਾਲੋਨੀ ਦੇ ਨਾਲ ਹੋਰ ਖੇਤਰਾਂ ਵਿੱਚ ਵੀ ਮਾਮਲਾ ਸਾਹਮਣੇ ਆਇਆ ਹੈ, ਜਿਥੇ ਲਗਭਗ 2 ਦਰਜਨ ਲੋਕ ਬਿਮਾਰ ਹੋਏ ਹਨ। ਜਿਨ੍ਹਾਂ ਉਲਟੀ, ਦਸਤ ਤੇ ਇਨਫੈਕਸ਼ਨ ਹੋ ਗਈ ਗਈ। ਬਿਮਾਰ ਲੋਕਾਂ ਨੂੰ ਇਲਾਜ ਲਈ ਯਮੁਨਾਨਗਰ ਦੇ ਅਲੱਗ-ਅਲੱਗ ਹਸਪਤਾਲਾਂ ਵਿੱਚ ਚੱਲ ਰਿਹਾ ਹੈ। ਇਸ ਸੂਬੇ 'ਚ ਵਰਤ ਦਾ ਆਟਾ ਖਾਣ ਨਾਲ ਨਾਲ ਹੋਏ ਬਿਮਾਰ ਹੋਏ ਦਰਜਨ ਲੋਕਹੁਣ ਲੋਕਾਂ ਵਿੱਚ ਵੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਆਟਾ ਪੁਰਾਣਾ ਹੋ ਸਕਦਾ ਹੈ ਜਾਂ ਫਿਰ ਮਿਲਾਵਟੀ ਹੋ ਸਕਦਾ ਹੈ। ਸਾਸ਼ਤਰੀ ਕਾਲੋਨੀ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਉਸ ਦੀ ਭਾਬੀ ਤੇ ਉਸ ਦੇ ਭਤੀਜੇ ਦੇ ਨਾਲ ਘਰ ਉਤੇ ਕੰਮ ਕਰਨ ਵਾਲੀ ਮਹਿਲਾ ਨੇ ਵੀ ਇਹ ਆਟਾ ਖਾਦਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਵਿਗੜ ਗਈ, ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਵੀ ਅਜਿਹਾ ਹੀ ਹੋਇਆ ਸੀ ਅਤੇ ਲੋਕ ਥੋੜ੍ਹੇ ਜਿਹੇ ਮੁਨਾਫੇ ਲਈ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਹਨ। ਸਸ਼ੀਰਾਜ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਅੱਜ ਦੁਪਹਿਰ ਵਿੱਚ ਜਿਸ ਤਰ੍ਹਾਂ ਹੀ ਲੋਕਾਂ ਨੇ ਵਰਤ ਵਾਲੇ ਆਟੇ ਦੀ ਰੋਟੀ ਖਾਦੀ ਉਦੋਂ ਹੀ ਉਨ੍ਹਾਂ ਦੇ ਕੋਲ ਮਰੀਜ਼ ਆਉਣੇ ਸ਼ੁਰੂ ਹੋ ਗਏ ਅਤੇ ਸਭ ਵਿੱਚ ਇਕੋ ਜਿਹੇ ਲੱਛਣ ਦੇਖਣ ਨੂੰ ਮਿਲ ਰਹੇ ਸਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕੋਲ ਆਏ ਇਕ ਮਰੀਜ਼ ਦੀ ਹਾਲਤ ਜ਼ਿਆਦਾ ਖਰਾਬ ਸੀ, ਜਿਸ ਨੂੰ ਹੋਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਇਹ ਵੀ ਪੜ੍ਹੋ : IPL ਮੈਚ 2022 'ਚ ਕੈਮਰਾਮੈਨ ਨੇ ਦੁਨੀਆ ਨੂੰ ਦਿਖਾਇਆ ਕਿੱਸਾ 'Kiss'' ਦਾ...ਸੋਸ਼ਲ ਮੀਡਿਆ 'ਤੇ Memes ਦਾ ਹੜ੍ਹ


Top News view more...

Latest News view more...