ਡਾ.ਓਬਰਾਏ ਨੇ 248 ਸੀਟਾਂ ਵਾਲੇ ਜਹਾਜ਼ ਵਿੱਚ 14800 ਰੁਪਏ ਦੀ ਟਿਕਟ ਲੈ ਕੇ ਇਕੱਲਿਆਂ ਕੀਤਾ ਸਫ਼ਰ 

By Shanker Badra - June 24, 2021 3:06 pm

ਚੰਡੀਗੜ੍ਹ : ਦੁਬਈ ਦੇ ਸਟਾਰ ਜੈਮ ਗਰੁੱਪ ਮੁੱਖੀ ਭਾਵੇਸ਼ ਜਾਵੇਰੀ ਤੋਂ ਬਾਅਦ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ (Sarbat Da Bhala Trust ) ਅਤੇ ਦੁਬਈ ਦੇ ਉੱਘੇ ਬਿਜ਼ਨੈੱਸਮੈਨ ਡਾ. ਐੱਸਪੀ ਸਿੰਘ ਓਬਰਾਏ (Dr. S.P.Singh Oberoi ) ਅੰਤਰਰਾਸ਼ਟਰੀ ਫਲਾਈਟ ਵਿੱਚ ਜਾਣ ਵਾਲੇ ਅਜਿਹੇ ਯਾਤਰੀ ਬਣੇ , ਜਿਨ੍ਹਾਂ ਨੇ ਇੱਕਲੇ ਯਾਤਰੀ ਵਜੋਂ 248 ਸੀਟਾਂ ਵਾਲੇ ਜਹਾਜ਼ ਵਿੱਚ ਸਫ਼ਰ ਕੀਤਾ ਹੈ। ਇਸ ਤੋਂ ਪਹਿਲਾਂ ਭਾਵੇਸ਼ ਜਾਵੇਰੀ ਇੱਕਲੇ ਯਾਤਰੀ ਵਜੋਂ ਮੁੰਬਈ ਤੋਂ ਐਮੀਰੇਟਸ ਫਲਾਈਟ 'ਤੇ ਦੁਬਈ ਗਏ ਸਨ। ਹੁਣ ਡਾ. ਓਬਰਾਏ ਵੱਲੋਂ 740 ਡੀਰੀਹਮਸ Dirham (ਦੁਬਈ ਦੀ ਕਰੰਸੀ) ਜੋ ਕਿ ਭਾਰਤੀ ਰੁਪਏ 14800 ਦੇ ਕੇ ਇਹ ਯਾਤਰਾ ਕੀਤੀ ਗਈ ਹੈ।

ਡਾ.ਓਬਰਾਏ ਨੇ 248 ਸੀਟਾਂ ਵਾਲੇ ਜਹਾਜ਼ ਵਿੱਚ 14800 ਰੁਪਏ ਦੀ ਟਿਕਟ ਲੈ ਕੇ ਇਕੱਲਿਆਂ ਕੀਤਾ ਸਫ਼ਰ

ਪੜ੍ਹੋ ਹੋਰ ਖ਼ਬਰਾਂ : ਦੇਸ਼ ਦੀ ਪਹਿਲੀ ਮਹਿਲਾ ਪੈਰਾ ਸ਼ੂਟਰ ਦਿਲਰਾਜ ਕੌਰ ਸੜਕ ਕਿਨਾਰੇ ਚਿਪਸ ਅਤੇ ਬਿਸਕੁਟ ਵੇਚਣ ਲਈ ਮਜਬੂਰ

ਦਰਅਸਲ 'ਚ ਬੀਤੇ ਦਿਨੀਂ ਡਾ. ਐੱਸਪੀ ਸਿੰਘ ਓਬਰਾਏ ਪਟਿਆਲੇ ਵਿਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਮੁਖੀ ਗੋਹਰੇ ਮਸਕੀਨ ਨੂੰ ਪੰਡਤ ਸੋਮ ਦੱਤ ਦੀ ਯਾਦ ਵਿਚ ਇਕ ਐਂਬੂਲੈਂਸ ਭੇਂਟ ਕਰਨ ਤੋਂ ਬਾਅਦ ਗੁਰਦਾਸਪੁਰ ਵਿਚ ਇਕ ਲੈਬਾਰਟਰੀ ਦੇ ਲਈ ਜਗ੍ਹਾ ਵੇਖਣ ਤੋਂ ਬਾਅਦ ਤੜਕੇ ਏਅਰ ਇੰਡੀਆ ਦੀ ਫਲਾਈਟ ਲਈ ਅੰਮ੍ਰਿਤਸਰ ਪੁੱਜੇ  ਸਨ। ਉੱਥੇ ਜਾ ਕੇ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਲਿਜਾਣ ਤੋਂ ਆਨਾਕਾਨੀ ਕੀਤੀ। ਇਹ ਏਅਰ ਇੰਡੀਆ ਦੀ ਫਲਾਈਟ ਅੰਮ੍ਰਿਤਸਰ ਤੋਂ ਦੁਬਈ ਲਈ ਰਿਟਰਨ ਫਲਾਈਟ ਸੀ ਅਤੇ ਡਾ. ਓਬਰਾਏ ਨੂੰ ਇਉਂ ਲੱਗਾ ਕਿ ਕੋਵਿਡ ਪ੍ਰੋਟੋਕੋਲ ਦੇ ਚਲਦਿਆਂ ਏਅਰ ਇੰਡੀਆ ਦੇ ਅਧਿਕਾਰੀ ਉਨ੍ਹਾਂ ਨੂੰ ਨਾਲ ਨਹੀਂ ਲਿਜਾ ਰਹੇ।

ਡਾ.ਓਬਰਾਏ ਨੇ 248 ਸੀਟਾਂ ਵਾਲੇ ਜਹਾਜ਼ ਵਿੱਚ 14800 ਰੁਪਏ ਦੀ ਟਿਕਟ ਲੈ ਕੇ ਇਕੱਲਿਆਂ ਕੀਤਾ ਸਫ਼ਰ

Dr. S.P.Singh Oberoi : ਡਾ. ਓਬਰਾਏ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਵੈਕਸੀਨੇਟਡ ਹਨ ਅਤੇ ਕੋਵਿਡ ਦੀ ਨੈਗੇਟਿਵ ਰਿਪੋਰਟ ਉਨ੍ਹਾਂ ਕੋਲ ਹੈ, ਦੁਬਈ ਦੇ ਗੋਲ੍ਡ ਵੀਜ਼ਾ ਕਾਰਡ ਹੋਲਡਰ ਉਹ ਖੁਦ ਆਪ ਹਨ, 48 ਘੰਟਿਆਂ ਦੀ ਪੀਸੀਆਰ ਰਿਪੋਰਟ ਤੋਂ ਇਲਾਵਾ 4 ਘੰਟੇ ਪਹਿਲਾਂ ਦੀ ਰੈਪਿਡ ਰਿਪੋਰਟ ਵੀ ਉਨ੍ਹਾਂ ਕੋਲ ਹੈ ,ਇਸ ਤੋਂ ਉਪਰ ਦੁਬਈ ਤੋਂ ਰਿਟਰਨ ਪਰਮਿਟ ਵੀ ਉਨ੍ਹਾਂ ਕੋਲ ਹੈ ਪਰ ਫ਼ਿਰ  ਵੀ ਏਅਰ ਇੰਡੀਆ ਅਧਿਕਾਰੀ ਨਹੀਂ ਮੰਨੇ ।

ਡਾ.ਓਬਰਾਏ ਨੇ 248 ਸੀਟਾਂ ਵਾਲੇ ਜਹਾਜ਼ ਵਿੱਚ 14800 ਰੁਪਏ ਦੀ ਟਿਕਟ ਲੈ ਕੇ ਇਕੱਲਿਆਂ ਕੀਤਾ ਸਫ਼ਰ

Dr. S.P.Singh Oberoi : ਫਲਾਈਟ ਦੇ ਉੱਡਣ ਨੂੰ ਮਹਿਜ਼ ਅੱਧਾ ਘੰਟਾ ਰਹਿ ਗਿਆ ਵੀ ਅਤੇ ਇਸ ਦੇ ਚਲਦਿਆਂ ਡਾ. ਓਬਰਾਏ ਨੇ ਅੰਮ੍ਰਿਤਸਰ ਏਅਰਪੋਰਟ ਦੇ ਚੇਅਰਮੈਨ ਐਮ.ਪੀ ਗੁਰਜੀਤ ਔਜਲਾ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨਾਲ ਸੰਪਰਕ ਸਾਧਿਆ ਅਤੇ ਮੰਤਰੀ ਹਰਦੀਪ ਪੁਰੀ ਦੇ ਦਖ਼ਲ ਤੋਂ ਬਾਅਦ ਏਅਰ ਇੰਡੀਆ ਦਾ ਸਟਾਫ਼ ਲਿਜਾਉਣ ਲਈ ਰਾਜ਼ੀ ਹੋਇਆ।

ਡਾ.ਓਬਰਾਏ ਨੇ 248 ਸੀਟਾਂ ਵਾਲੇ ਜਹਾਜ਼ ਵਿੱਚ 14800 ਰੁਪਏ ਦੀ ਟਿਕਟ ਲੈ ਕੇ ਇਕੱਲਿਆਂ ਕੀਤਾ ਸਫ਼ਰ

ਪੜ੍ਹੋ ਹੋਰ ਖ਼ਬਰਾਂ : ਹਾਰਟ ਅਟੈਕ ਆਉਣ 'ਤੇ ਤੁਰੰਤ ਕਰੋ ਇਹ 6 ਕੰਮ , ਮਰੀਜ਼ ਦੀ ਬੱਚ ਸਕਦੀ ਹੈ ਜਾਨ

ਡਾ. ਓਬਰਾਏ ਨੇ ਦੁਬਈ (Dubai ) ਤੋਂ ਫੋਨ 'ਤੇ ਦੱਸਿਆ ਕਿ ਉਹ ਯੂਏਈ ਦੇ ਗੋਲਡਨ ਵੀਜ਼ਾ ਧਾਰਕ ਹਨ ਅਤੇ 12 ਜੂਨ ਨੂੰ ਭਾਰਤ ਆਏ ਸਨ। ਕੋਵਿਡ ਦੀ ਦੂਜੀ ਵੇਵ ਦੇ ਚਲਦਿਆਂ 24 ਅਪ੍ਰੈਲ ਤੋਂ ਯੂ.ਏ.ਈ ਤੋਂ ਭਾਰਤ ਲਈ ਆਮ ਯਾਤਰੀਆਂ ਦੇ ਲਈ ਫਲਾਈਟਾਂ ਬੰਦ ਹਨ ਪਰ ਡਿਪਲੋਮੈਟਿਕ ਅਧਿਕਾਰੀ, ਗੋਲ੍ਡ ਵੀਜ਼ਾ ਧਾਰਕ ਅਤੇ ਖਾਸ ਵਿਅਕਤੀਆਂ ਨੂੰ ਇਸ ਵਿੱਚ ਛੋਟ ਹੈ। ਡਾ. ਓਬਰਾਏ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਅਤੇ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਦਾ ਵੀ ਖ਼ਾਸ ਤੌਰ 'ਤੇ ਧੰਨਵਾਦ ਕੀਤਾ।

-PTCNews

adv-img
adv-img