ਤਰਨਤਾਰਨ ਦੇ ਰੇਲਵੇ ਟਰੈਕ 'ਤੇ ਵਿਕ ਰਿਹਾ ਸ਼ਰੇਆਮ ਨਸ਼ਾ, ਵੀਡੀਓ ਵਾਇਰਲ
ਮਿਲੀ ਜਾਣਕਾਰੀ ਅਨੁਸਾਰ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਨਸ਼ੇੜੀ ਵੇਖਣ ਨੂੰ ਮਿਲਦੇ ਹਨ। ਨਸ਼ਾ ਵੇਚਣ ਵਾਲੇ ਹਥਿਆਰਾਂ ਨਾਲ ਲੈਸ ਹੁੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਆਉਣ ਤੋਂ ਪਹਿਲਾਂ ਹੀ ਇੰਨ੍ਹਾਂ ਨੂੰ ਖਬਰ ਮਿਲ ਜਾਂਦੀ ਹੈ ਅਤੇ ਇਹ ਇੱਥੋ ਫਰਾਰ ਹੋ ਜਾਂਦੇ ਹਨ।
ਬੀਤੇ ਦਿਨੀਂ ਮਕਬੂਲਪੁਰਾ ਦੀ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ, ਜਿਸ ਵਿੱਚ ਨਵੀ ਵਿਆਹੀ ਮੁਟਿਆਰ ਸਮੈਕ ਦੇ ਨਸ਼ੇ ਵਿੱਚ ਧੁੱਤ ਹੋਈ ਦਿਖਾਈ ਦਿੱਤੀ ਸੀ। ਮਕਬੂਲਪੁਰਾ ਵਿੱਚ ਆਮ ਹੀ ਕੁੜੀਆਂ ਮੁੰਡੇ ਨਸ਼ਾ ਕਰਦੇ ਦਿਖਾਈ ਦਿੰਦੇ ਹਨ। ਮਕਬੂਲਪੁਰਾ ਦੀ ਤਸਵੀਰਾਂ ਕੈਦ ਕੀਤੀਆ ਤਾਂ ਉਥੇ ਆਮ ਹੀ ਨਸ਼ੇ ਦੀਆਂ ਸਰਿੰਜਾਂ ਧਰਤੀ ਉੱਤੇ ਪਾਈਆ ਦਿਖਾਈ ਦਿੰਦੀਆਂ ਹਨ।
-PTC News