ਡਰੱਗ ਮਾਮਲੇ 'ਚ ਰੀਆ ਨੇ ਵੱਡੇ ਸਿਤਾਰਿਆਂ ਦੇ ਨਾਮ ਦਾ ਕੀਤਾ ਖੁਲਾਸਾ

By Rajan Nath - September 12, 2020 3:09 pm

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਚਰਚਾ ਚ ਆਈ ਰੀਆ ਚੱਕਰਵਰਤੀ ਦਾ ਡਰੱਗ ਐਂਗਲ ਲਗਾਤਾਰ ਵੱਧ ਦਾ ਜਾ ਰਿਹਾ ਹੈ , ਜਿਥੇ ਰੀਆ 14 ਦਿਨ ਦੀ ਨਿਆਇਕ ਹਿਰਾਸਤ 'ਚ ਹੈ। ਉਥੇ ਹੀ ਪੁੱਛਗਿੱਛ 'ਚ ਰੀਆ ਨੇ ਬੀ-ਟਾਊਨ ਦੇ 25 ਵੱਡੇ ਸਿਤਾਰਿਆਂ ਦਾ ਜ਼ਿਕਰ ਕੀਤਾ, ਜੋ ਡਰੱਗਜ਼ ਲੈਂਦੇ ਹਨ ਜਾਂ ਡਰੱਗਜ਼ ਪਾਰਟੀਆਂ ਕਰਦੇ ਹਨ।

ਇਨ੍ਹਾਂ ਵੱਡੇ ਸਿਤਾਰਿਆਂ ਦਾ ਨਾਮ ਸਾਹਮਣੇ ਆਇਆ ਹੈ – ਪਟੌਦੀ ਖਾਨਦਾਨ ਨਾਲ ਤਾਲੁਕ ਰੱਖਦੀ ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖਾਨ ਤੇ ਰਕੁਲਪ੍ਰੀਤ ਸਿੰਘ ਵਰਗੀਆਂ ਅਦਾਕਾਰਾਂ ਦੇ ਨਾਂ ਵੀ ਸਾਹਮਣੇ ਆ ਗਏ ਹਨ।

ਮੀਡੀਆ ਰਿਪੋਰਟਾਂ ਮੁਤਾਬਕ, ਐੱਨ. ਸੀ. ਬੀ. ਸਾਹਮਣੇ ਰੀਆ ਨੇ ਜਿਹੜੇ ਲੋਕਾਂ ਦੇ ਨਾਂ ਲਏ ਹਨ, ਉਨ੍ਹਾਂ 'ਚ ਅਦਾਕਾਰਾ ਸਾਰਾ ਅਲੀ ਖਾਨ, ਰੁਕਲਪ੍ਰੀਤ ਸਿੰਘ ਤੇ ਡਿਜ਼ਾਈਨਰ ਸਿਮੋਨ ਖੰਬਾਟਾ ਵੀ ਸ਼ਾਮਲ ਹਨ। ਹੁਣ ਇਹ ਸਿਤਾਰੇ ਐੱਨ. ਸੀ. ਬੀ. ਦੀ ਰਡਾਰ 'ਤੇ ਹਨ। ਜਾਣਕਾਰੀ ਮੁਤਾਬਿਕ ਇਹਨਾਂ ਸਿਤਾਰਿਆਂ ਨੂੰ ਹੀ ਸੰਮਨ ਭੇਜ ਦਿੱਤੇ ਜਾਣਗੇ। ਰੀਆ ਚੱਕਰਵਰਤੀ ਨੇ ਕਿਹਾ ਹੈ ਕਿ 'ਮੈਂ ਸਾਰਾ ਤੇ ਰਕੁਲਪ੍ਰੀਤ ਸੁਸ਼ਾਂਤ ਸਿੰਘ ਰਾਜਪੂਤ ਨਾਲ ਇਕੱਠੇ ਹੀ ਘੁੰਮਦੇ ਸਨ ਅਤੇ ਡਰੱਗਜ਼ ਲੈਂਦੇ ਸੀ।

Rhea Chakraborty names Sara Ali Khan, Rakul Preet Singh in drugs case

ਦੱਸਣਯੋਗ ਹੈ ਕਿ ਸਾਰਾ ਦਾ ਨਾਂ ਸੁਸ਼ਾਂਤ ਨਾਲ ਥਾਈਲੈਂਡ ਦੀ ਯਾਤਰਾ 'ਚ ਸਾਹਮਣੇ ਆਇਆ ਸੀ। ਦੋਵੇਂ ਪ੍ਰਾਈਵੇਟ ਚਾਰਟਡ ਪਲੇਨ ਤੋਂ ਬੈਂਕੌਕ ਟ੍ਰਿੰਪ 'ਤੇ ਗਏ ਸਨ। ਸਿਮੋਨ ਦਾ ਨਾਂ ਰੀਆ ਦੀ ਡਰੱਗ ਚੈਟ 'ਚ ਲਿਆ ਗਿਆ ਸੀ। ਉਥੇ ਹੀ ਰਕੁਲਪ੍ਰੀਤ ਦਾ ਨਾਂ ਰੀਆ ਨੇ ਐੱਨ. ਸੀ. ਬੀ. ਦੀ ਪੁੱਛਗਿੱਛ 'ਚ ਲਿਆ ਹੈ। ਫੈਸ਼ਨ ਡਿਜ਼ਾਈਨਰ ਸਿਮੋਨ ਖਾਂਬਟਾ ਦਾ ਨਾਂ ਰੀਆ ਦੇ ਵ੍ਹੱਟਸਐਪ ਚੈਟ ਡਰੱਗ ਕੇਸ ਵਿਚ ਦਰਜ ਕੀਤਾ ਗਿਆ।

ਹੋਰ ਪੜ੍ਹੋ: ਗਾਇਕਾ ਅਨੁਰਾਧਾ ਪੌਡਵਾਲ ਦੇ ਬੇਟੇ ਦਾ ਦਿਹਾਂਤ , 35 ਸਾਲ ਦੀ ਉਮਰ ‘ਚ ਕਿਹਾ ਅਲਵਿਦਾ

ਇਸ ਮਾਮਲੇ ਦੀ ਐੱਨ. ਸੀ. ਬੀ. ਜਾਂਚ ਵਿਚ ਪਹਿਲਾ ਐਂਗਲ ਇਹ ਵੀ ਸਾਹਮਣੇ ਆਇਆ ਕਿ ਬਾਲੀਵੁੱਡ ਨੂੰ ਡੀ ਕੰਪਨੀ ਦੇ ਜਰੀਏ ਫਾਈਨੇਨਸਿੰਗ ਮਦਦ ਮਿਲਦੀ ਸੀ । ਇਸ 'ਚ ਉਹ ਕਈ ਵੱਡੇ ਫ਼ਿਲਮਕਾਰ ਦਾ ਨਾਂ ਸ਼ਾਮਲ ਹੈ, ਜਿਹੜੇ ਸਰਕਾਰ ਦੀ ਅਲੋਚਨਾ ਕਰਦੇ ਹਨ। ਦੂਜੇ ਐਂਗਲ 'ਚ ਉਨ੍ਹਾਂ ਸਿਤਾਰਿਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ, ਜਿਨ੍ਹਾਂ ਨੇ ਇਨ੍ਹਾਂ ਸਿਤਾਰਿਆਂ ਨੂੰ ਨਸ਼ੇ ਦੀ ਲਤ ਲਾਈ ਹੈ।

-PTC News

adv-img
adv-img