ਹੋਰ ਖਬਰਾਂ

ਲੱਦਾਖ 'ਚ ਕਾਰਗਿਲ ਨੇੜੇ ਅੱਜ ਫ਼ਿਰ ਦਿਨ ਚੜ੍ਹਦੇ ਹੀ ਲੱਗੇ ਭੁਚਾਲ ਦੇ ਝਟਕੇ

By Shanker Badra -- October 08, 2020 12:10 pm -- Updated:Feb 15, 2021

ਲੱਦਾਖ 'ਚ ਕਾਰਗਿਲ ਨੇੜੇ ਅੱਜ ਫ਼ਿਰ ਦਿਨ ਚੜ੍ਹਦੇ ਹੀ ਲੱਗੇ ਭੁਚਾਲ ਦੇ ਝਟਕੇ:ਲੱਦਾਖ :  ਲੱਦਾਖ 'ਚ ਕਾਰਗਿਲ ਨੇੜੇ ਅੱਜ ਸਵੇਰੇ -ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਅਨੁਸਾਰ ਭੂਚਾਲ ਦੀਤੀਬਰਤਾ ਰਿਕਟਰ ਪੈਮਾਨੇ ‘ਤੇ 4.2 ਮਾਪੀ ਗਈ ਹੈ।

ਲੱਦਾਖ 'ਚ ਕਾਰਗਿਲ ਨੇੜੇ ਅੱਜ ਫ਼ਿਰ ਦਿਨ ਚੜ੍ਹਦੇ ਹੀ ਲੱਗੇ ਭੁਚਾਲ ਦੇ ਝਟਕੇ

ਜਾਣਕਾਰੀ ਅਨੁਸਾਰ ਭੂਚਾਲ ਦਾ ਕੇਂਦਰ ਕਾਰਗਿਲ ਤੋਂ 94 ਕਿਲੋਮੀਟਰ ਉੱਤਰ-ਉੱਤਰ ਪੱਛਮ (ਐਨਐਨਡਬਲਯੂ) 'ਤੇ ਸੀ। ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 9: 22 ਵਜੇ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ ਹੈ।

ਲੱਦਾਖ 'ਚ ਕਾਰਗਿਲ ਨੇੜੇ ਅੱਜ ਫ਼ਿਰ ਦਿਨ ਚੜ੍ਹਦੇ ਹੀ ਲੱਗੇ ਭੁਚਾਲ ਦੇ ਝਟਕੇ

ਇਸ ਤੋਂ ਪਹਿਲਾਂ 25 ਸਤੰਬਰ ਨੂੰ ਦੁਪਹਿਰ ਨੂੰ ਲੇਹ-ਲੱਦਾਖ ਖੇਤਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਉਸ ਸਮੇਂ ਭੂਚਾਲ ਦੀ ਤੀਬਰਤਾ 5.6 ਮਾਪੀ ਗਈ ਸੀ। ਭੂਚਾਲ ਦਾ ਕੇਂਦਰ ਗੁਲਮਰਗ ਤੋਂ 281 ਕਿਲੋਮੀਟਰ ਉੱਤਰ ਵਿੱਚ ਦੱਸਿਆ ਗਿਆ ਸੀ।

ਲੱਦਾਖ 'ਚ ਕਾਰਗਿਲ ਨੇੜੇ ਅੱਜ ਫ਼ਿਰ ਦਿਨ ਚੜ੍ਹਦੇ ਹੀ ਲੱਗੇ ਭੁਚਾਲ ਦੇ ਝਟਕੇ

ਦੱਸ ਦੇਈਏ ਕਿ 6 ਅਕਤੂਬਰ ਨੂੰ ਲੱਦਾਖ ਵਿੱਚ ਸਵੇਰੇ -ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਅਨੁਸਾਰ ਭੂਚਾਲ ਦੀਤੀਬਰਤਾ ਰਿਕਟਰ ਪੈਮਾਨੇ ‘ਤੇ 5.1 ਮਾਪੀ ਗਈ ਸੀ।
-PTCNews

  • Share