'ਦੇਸ਼ ਏਕ, ਧਰਮ ਅਨੇਕ' : ਮਾਸੂਮ ਨੇ ਈਸਾਈ ਭਾਈਚਾਰੇ ਵੱਲੋਂ ਮੁਸਲਿਮ ਵੀਰਾਂ ਨੂੰ ਕਿਹਾ "ਈਦ ਮੁਬਾਰਕ", ਦੇਖੋ ਤਸਵੀਰਾਂ

By Jashan A - June 05, 2019 7:06 pm

'ਦੇਸ਼ ਏਕ, ਧਰਮ ਅਨੇਕ' : ਮਾਸੂਮ ਨੇ ਈਸਾਈ ਭਾਈਚਾਰੇ ਵੱਲੋਂ ਮੁਸਲਿਮ ਵੀਰਾਂ ਨੂੰ ਕਿਹਾ "ਈਦ ਮੁਬਾਰਕ", ਦੇਖੋ ਤਸਵੀਰਾਂ,ਪੰਜਾਬ ਸਮੇਤ ਸਮੁੱਚੇ ਭਾਰਤ ਵਿੱਚ ਅੱਜ ਈਦ-ਉਲ-ਫਿਤਰ ਦਾ ਤਿਉਹਾਰ ਧੂਮ-ਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਉਥੇ ਹੀ ਇਸ ਪਵਿੱਤਰ ਤਿਉਹਾਰ 'ਤੇ ਵੱਖਰੇ-ਵੱਖਰੇ ਭਾਈਚਾਰਿਆਂ ਵੱਲੋਂ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ।

eid 'ਦੇਸ਼ ਏਕ, ਧਰਮ ਅਨੇਕ' : ਮਾਸੂਮ ਨੇ ਈਸਾਈ ਭਾਈਚਾਰੇ ਵੱਲੋਂ ਮੁਸਲਿਮ ਵੀਰਾਂ ਨੂੰ ਕਿਹਾ "ਈਦ ਮੁਬਾਰਕ", ਦੇਖੋ ਤਸਵੀਰਾਂ

ਇਸ ਮੌਕੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਜਾਂ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿਸ 'ਚ ਵੱਖ-ਵੱਖ ਭਾਈਚਾਰੇ ਦੇ ਲੋਕ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੰਦੇ ਹਨ, ਉਥੇ ਮੁਸਲਿਮ ਭਾਈਚਾਰੇ ਲਈ ਵੱਖਰੇ-ਵੱਖਰੇ ਪ੍ਰਬੰਧ ਕੀਤੇ ਜਾਂਦੇ ਹਨ। ਇਹ ਸਭ ਉਹਨਾਂ ਦੇ ਮੂੰਹ 'ਤੇ ਕਰਾਰੀ ਚਪੇੜ ਮਾਰਦੇ ਹਨ, ਜੋ ਦੇਸ਼ 'ਚ ਫਿਰਕੂ ਪ੍ਰਸਤੀ ਸੋਚ ਨੂੰ ਵਧਾਵਾ ਦਿੰਦੇ ਹਨ।

ਹੋਰ ਪੜ੍ਹੋ:ਬ੍ਰੇਕਅੱਪ ਤੋਂ ਬਾਅਦ ਗੈਰੀ ਸੰਧੂ ਨੇ ਜੈਸਮੀਨ ਸੈਂਡਲਾਸ ਦੀ ਯਾਦ ‘ਚ ਗਾਇਆ SAD ਗਾਣਾ (ਦੇਖੋ ਵੀਡੀਓ)

eid 'ਦੇਸ਼ ਏਕ, ਧਰਮ ਅਨੇਕ' : ਮਾਸੂਮ ਨੇ ਈਸਾਈ ਭਾਈਚਾਰੇ ਵੱਲੋਂ ਮੁਸਲਿਮ ਵੀਰਾਂ ਨੂੰ ਕਿਹਾ "ਈਦ ਮੁਬਾਰਕ", ਦੇਖੋ ਤਸਵੀਰਾਂ

ਅਜਿਹੇ 'ਚ ਇੱਕ ਬੱਚੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜੋ ਈਸਾਈ ਭਾਈਚਾਰੇ ਨਾਲ ਸਬੰਧ ਰੱਖਦਾ ਹੈ, ਜਿਸ ਨੇ ਇਸ ਪਵਿੱਤਰ ਤਿਉਹਾਰ 'ਤੇ ਆਪਣੀ ਮਾਸੂਮੀਅਤ ਸਦਕਾ ਮੁਸਲਮਾਨ ਵੀਰਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਹੈ।

eid 'ਦੇਸ਼ ਏਕ, ਧਰਮ ਅਨੇਕ' : ਮਾਸੂਮ ਨੇ ਈਸਾਈ ਭਾਈਚਾਰੇ ਵੱਲੋਂ ਮੁਸਲਿਮ ਵੀਰਾਂ ਨੂੰ ਕਿਹਾ "ਈਦ ਮੁਬਾਰਕ", ਦੇਖੋ ਤਸਵੀਰਾਂ

ਤੁਸੀਂ ਤਸਵੀਰ 'ਚ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਾਸੂਮ ਬੱਚਾ ਮੁਸਲਿਮ ਟੋਪੀ ਪਾ ਕੇ ਬੈਠਾ ਹੈ ਜੋ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਸ ਤਸਵੀਰ ਤੋਂ ਸਾਫ ਨਜ਼ਰ ਰਿਹਾ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ 'ਚ ਭਾਈਚਾਰਕ ਸਾਂਝ ਹੋਰ ਵਧੇਗੀ।

eid 'ਦੇਸ਼ ਏਕ, ਧਰਮ ਅਨੇਕ' : ਮਾਸੂਮ ਨੇ ਈਸਾਈ ਭਾਈਚਾਰੇ ਵੱਲੋਂ ਮੁਸਲਿਮ ਵੀਰਾਂ ਨੂੰ ਕਿਹਾ "ਈਦ ਮੁਬਾਰਕ", ਦੇਖੋ ਤਸਵੀਰਾਂ

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੁਸਲਿਮ ਭਾਈਚਾਰੇ ਦਾ ਸਭ ਤੋਂ ਵੱਡਾ ਤੇ ਪਵਿੱਤਰ ਤਿਉਹਾਰ ਈਦ ਉਲ ਫਿਤਰ ਜਿਸ ਨੂੰ ਮਿੱਠੀ ਈਦ ਵਜੋਂ ਵੀ ਜਾਣਿਆ ਜਾਂਦਾ ਹੈ ,ਜੋ ਕਿ ਰਮਜ਼ਾਨ ਉਲ ਮੁਬਾਰਕ ਦੇ ਇਕ ਮਹੀਨੇ ਦੇ ਰੋਜ਼ੇ ਰੱਖਣ ਤੋਂ ਬਾਅਦ ਆਉਂਦਾ ਹੈ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਰੱਬ ਦੇ ਸ਼ੁਕਰਾਨੇ ਵਜੋਂ ਈਦ ਉਲ ਫਿਤਰ ਦੀ ਨਮਾਜ਼ ਅਦਾ ਕਰਦੇ ਹਨ।

-PTC News

adv-img
adv-img