Fri, Apr 26, 2024
Whatsapp

ਘਰ ਦੀ ਛੱਤ ਡਿੱਗਣ ਕਾਰਨ ਬੱਚੇ ਸਮੇਤ ਬਜ਼ੁਰਗ ਔਰਤ ਦੀ ਮੌਤ , ਘਰ ਹੋਇਆ ਢਹਿ-ਢੇਰੀ

Written by  Shanker Badra -- November 23rd 2020 09:30 AM
ਘਰ ਦੀ ਛੱਤ ਡਿੱਗਣ ਕਾਰਨ ਬੱਚੇ ਸਮੇਤ ਬਜ਼ੁਰਗ ਔਰਤ ਦੀ ਮੌਤ , ਘਰ ਹੋਇਆ ਢਹਿ-ਢੇਰੀ

ਘਰ ਦੀ ਛੱਤ ਡਿੱਗਣ ਕਾਰਨ ਬੱਚੇ ਸਮੇਤ ਬਜ਼ੁਰਗ ਔਰਤ ਦੀ ਮੌਤ , ਘਰ ਹੋਇਆ ਢਹਿ-ਢੇਰੀ

ਘਰ ਦੀ ਛੱਤ ਡਿੱਗਣ ਕਾਰਨ ਬੱਚੇ ਸਮੇਤ ਬਜ਼ੁਰਗ ਔਰਤ ਦੀ ਮੌਤ , ਘਰ ਹੋਇਆ ਢਹਿ-ਢੇਰੀ:ਬੰਗਾ : ਕਿਲ੍ਹਾ ਲਾਲ ਸਿੰਘ ਨੇੜਲੇ ਪਿੰਡ ਜੋਧਾ ਸਿੰਘਾ ਵਿੱਚ ਇੱਕ ਪੁਰਾਣੇ ਮਕਾਨ ਦੇ ਘਰ ਦੀ ਛੱਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਦੌਰਾਨ ਪੰਜ ਸਾਲਾ ਬੱਚੇ ਅਤੇ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ ਅਤੇ ਤਿੰਨ ਪਰਿਵਾਰਕ ਮੈਂਬਰ ਜ਼ਖਮੀ ਹੋਏ ਹਨ। ਘਰ ਦੇ ਅੰਦਰ ਪਈਆਂ ਚੀਜ਼ਾਂ ਚੂਰ-ਚੂਰ ਹੋ ਗਈਆਂ ਹਨ। [caption id="attachment_451441" align="aligncenter" width="700"]elderly woman, including a child, died the roof of old house collapsed ਘਰ ਦੀ ਛੱਤ ਡਿੱਗਣ ਕਾਰਨ ਬੱਚੇ ਸਮੇਤ ਬਜ਼ੁਰਗ ਔਰਤ ਦੀ ਮੌਤ , ਘਰ ਹੋਇਆ ਢਹਿ-ਢੇਰੀ[/caption] ਇਸ ਹਾਦਸੇ ਦੌਰਾਨ ਜ਼ਖਮੀ ਹੋਏ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣਾ ਨਵਾਂ ਘਰ ਬਣਾ ਰਿਹਾ ਹੈ ਅਤੇ ਇਸ ਵੇਲੇ ਨੇੜਲੇ ਆਪਣੇ ਪੁਰਾਣੇ ਘਰ ਵਿੱਚ ਰਹਿੰਦਾ ਹੈ। ਉਹ ਆਪਣੇ ਪਰਿਵਾਰ ਅਤੇ ਰਿਸ਼ਤੇਦਾਰੀ ਵਿਚ ਆਏ ਇਕ ਕਰੀਬ 6 ਸਾਲਾਂ ਬੱਚੇ ਕਰਨ ਪੁੱਤਰ ਤਲਵਿੰਦਰ ਸਿੰਘ ਨਾਲ ਘਰ ਵਿਚ ਬੈਠ ਕੇ ਟੀ.ਵੀ. ਦੇਖ ਰਹੇ ਸੀ। [caption id="attachment_451442" align="aligncenter" width="700"]elderly woman, including a child, died the roof of old house collapsed ਘਰ ਦੀ ਛੱਤ ਡਿੱਗਣ ਕਾਰਨ ਬੱਚੇ ਸਮੇਤ ਬਜ਼ੁਰਗ ਔਰਤ ਦੀ ਮੌਤ , ਘਰ ਹੋਇਆ ਢਹਿ-ਢੇਰੀ[/caption] ਇਸ ਦੌਰਾਨ ਅਚਾਨਕ ਘਰ ਦੇ ਕਮਰੇ ਦੇ ਗਾਰਡਰ 'ਤੇ ਪਾਈ ਟੀਨਾਂ ਦੀ ਛੱਤ ਹੇਠਾਂ ਡਿੱਗ ਗਈ, ਜਿਸ ਨਾਲ ਮਲਬੇ ਹੇਠਾਂ ਆਉਣ ਨਾਲ ਮਨਜੀਤ ਕੌਰ (62) ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਬੱਚਾ ਕਰਨ ਗੰਭੀਰ ਜ਼ਖਮੀ ਹੋ ਗਿਆ ਹੈ। ਜ਼ਖਮੀ ਕਰਨ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸਦੀ ਵੀ ਮੌਤ ਹੋ ਗਈ। [caption id="attachment_451444" align="aligncenter" width="750"]elderly woman, including a child, died the roof of old house collapsed ਘਰ ਦੀ ਛੱਤ ਡਿੱਗਣ ਕਾਰਨ ਬੱਚੇ ਸਮੇਤ ਬਜ਼ੁਰਗ ਔਰਤ ਦੀ ਮੌਤ , ਘਰ ਹੋਇਆ ਢਹਿ-ਢੇਰੀ[/caption] ਇਹ ਹਾਦਸਾ ਇਨਾਂ ਭਿਆਨਕ ਸੀ ਕਿ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਸੱਟਾਂ ਹੀ ਲੱਗੀਆਂ ਹਨ। ਇਸ ਦੌਰਾਨ ਪਿੰਡ ਦੇ ਲੋਕਾਂ ਅਤੇ ਪੁਲਿਸ ਨੇ ਉਨ੍ਹਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਹੈ। ਥਾਣਾ ਕਿਲਾ ਲਾਲ ਸਿੰਘ ਦੇ ਐਸਐਚਓ ਰਣਜੋਧ ਸਿੰਘ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੁਰਦਾ ਘਰ ਵਿਚ ਰਖਵਾਇਆ ਹੈ। -PTCNews


Top News view more...

Latest News view more...