Sat, Apr 27, 2024
Whatsapp

ਜੰਮੂ-ਕਸ਼ਮੀਰ : ਭਾਰਤੀ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ , ਜ਼ਿਲ੍ਹਾ ਕੁਲਗਾਮ 'ਚ ਕੀਤੇ 7 ਅੱਤਵਾਦੀ ਢੇਰ

Written by  Kaveri Joshi -- April 27th 2020 02:51 PM
ਜੰਮੂ-ਕਸ਼ਮੀਰ : ਭਾਰਤੀ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ , ਜ਼ਿਲ੍ਹਾ ਕੁਲਗਾਮ 'ਚ ਕੀਤੇ 7 ਅੱਤਵਾਦੀ ਢੇਰ

ਜੰਮੂ-ਕਸ਼ਮੀਰ : ਭਾਰਤੀ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ , ਜ਼ਿਲ੍ਹਾ ਕੁਲਗਾਮ 'ਚ ਕੀਤੇ 7 ਅੱਤਵਾਦੀ ਢੇਰ

ਜੰਮੂ-ਕਸ਼ਮੀਰ : ਭਾਰਤੀ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ , ਜ਼ਿਲ੍ਹਾ ਕੁਲਗਾਮ 'ਚ ਕੀਤੇ 7 ਅੱਤਵਾਦੀ ਢੇਰ : ਕੋਰੋਨਾਵਾਇਰਸ ਦੇ ਸੰਕਟ ਦੇ ਮਾਹੌਲ 'ਚ ਜਿੱਥੇ ਕੋਰੋਨਾ ਯੋਧੇ ਲੋਕਾਂ ਦੀ ਸੁਰੱਖਿਆ 'ਚ ਲੱਗੇ ਹੋਏ ਹਨ , ਉੱਥੇ ਭਾਰਤੀ ਸਰਹੱਦਾਂ 'ਤੇ ਸਾਡੇ ਦੇਸ਼ ਦੇ ਜਵਾਨ ਦੇਸ਼-ਵਾਸੀਆਂ ਦੀ ਸੁਰੱਖਿਆ 'ਚ ਜੁਟੇ ਹਨ। ਦੁਸ਼ਮਣਾਂ ਤੋਂ ਦੇਸ਼ ਦੀ ਰਾਖੀ ਖ਼ਾਤਿਰ ਭਾਰਤੀ ਸੁਰੱਖਿਆ ਬਲਾਂ ਨੇ ਪਿਛਲੇ 12 ਘੰਟਿਆਂ ਦੌਰਾਨ ਦੂਸਰੀ ਵੱਡੀ ਜਿੱਤ ਹਾਸਿਲ ਕੀਤੀ ਹੈ । ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ ਦੇ ਕਾਂਜੀਗੁੰਡ ਦੇ ਲੋਅਰਮੁੰਡਾ ਇਲਾਕੇ 'ਚ ਸੋਮਵਾਰ ਸਵੇਰੇ ਹੋਏ ਮੁਕਾਬਲੇ 'ਚ ਭਾਰਤੀ ਜਵਾਨਾਂ ਨੇ 3 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ । ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਕੁਲਗਾਮ ਦੇ (Gudder) ਗੁੱਡਰ ਇਲਾਕੇ 'ਚ ਇੱਕ ਮੁਕਾਬਲੇ 'ਚ ਜਵਾਨਾਂ ਨੇ 4 ਅੱਤਵਾਦੀਆਂ ਨੂੰ ਢੇਰ ਕੀਤਾ ਸੀ ਅਤੇ ਇਸ ਇਲਾਕੇ 'ਚ ਹੋਰ ਅੱਤਵਾਦੀਆਂ ਦੇ ਛੁਪੇ ਹੋਣ ਦੇ ਅਨੁਮਾਨ ਦੇ ਚਲਦੇ ਸੁਰੱਖਿਆ ਬਲਾਂ ਵੱਲੋਂ ਇੱਕ 'ਸਰਚ ਮਿਸ਼ਨ' ਚਲਾਇਆ ਗਿਆ ਸੀ । ਜਿਸ ਨੂੰ ਅੱਜ ਸਫ਼ਲ ਕਰਦੇ ਹੋਏ ਭਾਰਤੀ ਸੈਨਾ ਵੱਲੋਂ 3 ਹੋਰ ਘੁਸਪੈਠੀਆਂ ਨੂੰ ਹਲਾਕ ਕਰ ਦਿੱਤਾ ਗਿਆ । 12 ਘੰਟਿਆਂ 'ਚ ਕੁੱਲ 7 ਅੱਤਵਾਦੀ ਮਾਰ ਕੇ ਭਾਰਤੀ ਸੁਰੱਖਿਆ ਬਲਾਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਜ਼ਿਕਰਯੋਗ ਹੈ ਕਿ ਲੋਅਰਮੁੰਡਾ ਇਲਾਕੇ 'ਚ ਸੁਰੱਖਿਆ ਬਲ ਦੇ ਇੱਕ ਗਰੁੱਪ (ਗਸ਼ਤੀ ਬਲ) 'ਤੇ ਅੱਤਵਾਦੀਆਂ ਵਲੋਂ ਗੋਲੀਬਾਰੀ ਕੀਤੀ ਗਈ ਸੀ ,ਜਿਸ ਉਪਰੰਤ ਭਾਰਤੀ ਜਵਾਨਾਂ ਵਲੋਂ ਹਮਲਾਵਰ ਅੱਤਵਾਦੀਆਂ 'ਤੇ ਜਵਾਬੀ ਕਾਰਵਾਈ ਕੀਤੀ ਗਈ, ਜਿਸਦੇ ਚਲਦੇ 3 ਅੱਤਵਾਦੀ ਮਾਰੇ ਗਏ । ਜਾਣਕਾਰੀ ਮੁਤਾਬਿਕ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਜਵਾਨਾਂ ਨੇ ਆਪਣੇ ਕਬਜੇ 'ਚ ਲੈ ਲਿਆ ਹੈ । ਫ਼ਿਲਹਾਲ ਉਹਨਾਂ ਦੀ ਪਹਿਚਾਣ ਅਤੇ ਉਹ ਕਿਸ ਸੰਗਠਨ ਨਾਲ ਸਬੰਧ ਰੱਖਦੇ ਹਨ, ਇਸ ਬਾਰੇ ਤਫ਼ਤੀਸ਼ ਜਾਰੀ ਹੈ ।


Top News view more...

Latest News view more...