ਇੱਕ ਹੋਰ ‘ਚਾਹ ਵਾਲੇ’ ਦੇ ਚਰਚੇ, ਇਸ ਵਾਰ ‘ਇੰਜੀਨੀਅਰ ਚਾਏਵਾਲਾ’

Engineer chaiwala tweet by Chhattisgarh IAS officer | ਇੱਕ ਹੋਰ ਇੰਜੀਨੀਅਰ ਚਾਏ ਵਾਲੇ ਦੇ ਚਰਚੇ

ਰਾਏਪੁਰ – ਬੀਤੇ ਕੁਝ ਸਮੇਂ ਤੋਂ ਭਾਰਤ ‘ਚ ‘ਚਾਹ ਵਾਲੇ’ ਬਹੁਤ ਚਰਚਾ ਬਟੋਰ ਰਹੇ ਹਨ, ਅਤੇ ਚਾਹ ਵੇਚਣ ਵਾਲਿਆਂ ਦੀਆਂ ਖ਼ਬਰਾਂ ਅਕਸਰ ਸੁਰਖ਼ੀਆਂ ਬਣਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇੱਕ ਖ਼ਬਰ ਹੁਣ ਮੁੜ ਸੋਸ਼ਲ ਮੀਡੀਆ ‘ਤੇ ਚਰਚਾ ਦਾ ਕੇਂਦਰ ਬਣ ਰਹੀ ਹੈ, ਜਿਸ ‘ਚ ਚਾਹ ਵੇਚਣ ਵਾਲਾ ਇੱਕ ਸਾਫਟਵੇਅਰ ਇੰਜੀਨੀਅਰ ਦੱਸਿਆ ਜਾ ਰਿਹਾ ਹੈ।
Engineer chaiwala tweet by Chhattisgarh IAS officer | ਇੱਕ ਹੋਰ ਇੰਜੀਨੀਅਰ ਚਾਏ ਵਾਲੇ ਦੇ ਚਰਚੇ
ਬਹੁ-ਰਾਸ਼ਟਰੀ ਕੰਪਨੀਆਂ ਦੇ ਏਅਰ ਕੰਡੀਸ਼ਨਡ ਦਫ਼ਤਰ ‘ਚ ਬੈਠ ਕੰਪਿਊਟਰ ‘ਤੇ ਕੰਮ ਕਰਨ ਵਾਲਾ ਇੱਕ ਸਾਫਟਵੇਅਰ ਇੰਜੀਨੀਅਰ ਹੁਣ ਸੜਕ ‘ਤੇ ਰੇਹੜੀ ਲਾ ਕੇ ਚਾਹ ਵੇਚ ਰਿਹਾ ਹੈ। ਛੱਤੀਸਗੜ੍ਹ ਦੇ ਇੱਕ ਆਈਏਐਸ ਅਧਿਕਾਰੀ ਅਵਨੀਸ਼ ਸਰਨ ਨੇ ਇਸ ਬਾਰੇ ਆਪਣੇ ਟਵਿੱਟਰ ਹੈਂਡਲ ਤੋਂ ਤਸਵੀਰ ਸਮੇਤ ਇੱਕ ਟਵੀਟ ਕੀਤਾ ਗਿਆ, ਅਤੇ ਉਸ ਤੋਂ ਬਾਅਦ ਇਹ ‘ਇੰਜੀਨੀਅਰ ਚਾਏਵਾਲਾ’ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਅਵਨੀਸ਼ ਸਰਨ ਨੇ 30 ਅਗਸਤ 2020 ਨੂੰ ‘ਇੰਜੀਨੀਅਰ ਚਾਏਵਾਲਾ’ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ‘ਅੱਜ ਦੇ ਸਮੇਂ ਵਿੱਚ ਇਮਾਨਦਾਰੀ ਕਿੱਥੇ ਦਿਖਾਈ ਦਿੰਦੀ ਹੈ। ਉਸਨੇ ਸਭ ਕੁਝ ਸਪਸ਼ਟ ਤੌਰ ਤੇ ਦੱਸਿਆ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ। ਬੱਸ ਇਸਦਾ ਅਨੰਦ ਆਉਣਾ ਚਾਹੀਦਾ ਹੈ।’

ਅਵਨੀਸ਼ ਸਰਨ ਦੀ ਇਸ ਪੋਸਟ ਨੂੰ ਲੋਕਾਂ ਵੱਲੋਂ ਬਹੁਤ ਹੁੰਗਾਰਾ ਮਿਲਿਆ। ਵੱਖ-ਵੱਖ ਉਮਰ ਤੇ ਵਰਗ ਨਾਲ ਜੁੜੇ ਲੋਕਾਂ ਨੇ ਇਸ ਬਾਰੇ ਆਪਣੇ ਵਿਚਾਰ ਦਿੱਤੇ ਅਤੇ ਬਹੁਤਿਆਂ ਨੇ ਇਸ ਇੰਜੀਨੀਅਰ ਦੇ ਉੱਦਮ ਦੀ ਸ਼ਲਾਘਾ ਕੀਤੀ।


Engineer chaiwala tweet by Chhattisgarh IAS officer | ਇੱਕ ਹੋਰ ਇੰਜੀਨੀਅਰ ਚਾਏ ਵਾਲੇ ਦੇ ਚਰਚੇ

ਤਸਵੀਰਾਂ ਵਿੱਚ ਦਿਉਸ ਦੀ ਰੇਹੜੀ ਉੱਤੇ ਲੱਗੇ ਬੋਰਡ ‘ਤੇ ਸਾਫ਼ ਦਿਖਾਈ ਦਿੰਦਾ ਕਿ’ ਮੈਂ ਇਕ ਸਾਫਟਵੇਅਰ ਇੰਜੀਨੀਅਰ ਹਾਂ। ਮੈਂ ਕਈ ਨਾਮਵਰ ਕੰਪਨੀਆਂ ਜਿਵੇਂ ਵਿਪਰੋ, ਬਿਜ਼ਨਸ ਇੰਟੈਲੀਜੈਂਸ ਅਤੇ ਟਰੱਸਟ ਸਾਫਟਵੇਅਰ ਵਿੱਚ ਕੰਮ ਕਰ ਚੁੱਕਿਆ ਹਾਂ। ਜਿੱਥੇ ਪੈਸੇ ਤਾਂ ਮਿਲਦੇ ਸੀ, ਪਰ ਸਕੂਨ। ਮੈਂ ਹਮੇਸ਼ਾ ਤੋਂ ਕਾਰੋਬਾਰ ਕਰਨਾ ਚਾਹੁੰਦਾ ਸੀ। ਹਰ ਰੋਜ਼ ਮੇਰੇ ਮੇਜ਼ ‘ਤੇ ਚਾਹ ਆਉਂਦੀ ਸੀ, ਪਰ ਮੈਨੂੰ ਕਦੇ ਵੀ ਵਧੀਆ ਚਾਹ ਨਹੀਂ ਮਿਲੀ। ਮੈਂ ਹਮੇਸ਼ਾ ਚਾਹ ਦਾ ਸ਼ੌਕੀਨ ਰਿਹਾ ਹਾਂ। ਮੈਂ ਚਾਹੁੰਦਾ ਸੀ ਕਿ ਇੱਕ ਲਾਜਵਾਬ ਚਾਹ ਪੀਣ ਨੂੰ ਮਿਲੇ, ਇਸ ਲਈ ਮੈਂ ਚਾਹ ਤੋਂ ਹੀ ਆਪਣੇ ਕਾਰੋਬਾਰ ਦੀ ਛੋਟੀ ਜਿਹੀ ਸ਼ੁਰੂਆਤ ਕੀਤੀ ਅਤੇ ਮੈਂ ਬਣ ਗਿਆ ‘ਇੰਜੀਨੀਅਰ ਚਾਏਵਾਲਾ’
Engineer chaiwala tweet by Chhattisgarh IAS officer | ਇੱਕ ਹੋਰ ਇੰਜੀਨੀਅਰ ਚਾਏ ਵਾਲੇ ਦੇ ਚਰਚੇ
‘ਇੰਜੀਨੀਅਰ ਚਾਏਵਾਲਾ’ ਦੀ ਰੇਹੜੀ ‘ਤੇ ਤਿੰਨ ਕਿਸਮ ਦੀ ਚਾਹ ਦੇ ਨਾਲ ਨਾਲ ਪੋਹਾ ਵੀ ਮਿਲਦਾ ਹੈ। ਰੇਹੜੀ ਉੱਤੇ ਲਿਖਿਆ ਹੈ ਕਿ ਇਮਿਊਨਿਟੀ ਚਾਹ 8 ਰੁਪਏ, ਸਾਊਥ ਇੰਡੀਅਨ ਕਾਫ਼ੀ 15 ਰੁਪਏ, ਮਸਾਲਾ ਚਾਅ 8 ਰੁਪਏ ਅਤੇ ਨਾਗਪੁਰੀ ਤਰੀ ਪੋਹਾ 12 ਰੁਪਏ। ਉਸ ਨੇ ਮੁੜ ਸਾਬਤ ਕੀਤਾ ਹੈ ਕਿ ਕੋਈ ਵੀ ਕੰਮ ਕਦੇ ਛੋਟਾ ਜਾਂ ਵੱਡਾ ਨਹੀਂ ਹੁੰਦਾ। ਇਮਾਨਦਾਰੀ ਤੇ ਲਗਨ ਨਾਲ ਆਪਣੇ ਕੰਮ ਨੂੰ ਸਮਰਪਿਤ ਰਹਿਣ ਵਾਲੇ ਹਰ ਇਨਸਾਨ ਨੂੰ ਦਿਲੋਂ ਸ਼ੁਭਕਾਮਨਾਵਾਂ !