ਹੋਰ ਖਬਰਾਂ

ਸ਼ਾਹੀ ਅੰਦਾਜ਼ 'ਚ ਹੋਇਆ ਈਸ਼ਾ ਅੰਬਾਨੀ ਦਾ ਵਿਆਹ, ਖਰਚਾ ਸੁਣ ਕੇ ਰਹਿ ਜਾਓਗੇ ਦੰਗ (ਤਸਵੀਰਾਂ)

By Jashan A -- December 13, 2018 3:42 pm

ਸ਼ਾਹੀ ਅੰਦਾਜ਼ 'ਚ ਹੋਇਆ ਈਸ਼ਾ ਅੰਬਾਨੀ ਦਾ ਵਿਆਹ, ਖਰਚਾ ਸੁਣ ਕੇ ਰਹਿ ਜਾਓਗੇ ਦੰਗ (ਤਸਵੀਰਾਂ),ਦੇਸ਼ ਦੇ ਮਸ਼ਹੂਰ ਬਿਜ਼ਨਸਮੈਨ ਤੇ ਸਭ ਤੋਂ ਵੱਧ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਤੇ ਆਨੰਦ ਪਿਰਾਮਲ ਕੱਲ ਰਾਤ ਵਿਆਹ ਦੇ ਬੰਧਨ ਵਿੱਚ ਬੱਝ ਗਏ। ਉਹਨਾਂ ਨੇ ਕੱਲ ਰਾਤ ਮੁੰਬਈ 'ਚ ਅੰਬਾਨੀ ਨਿਵਾਸ ਦੇ ਅਟਿਲੀਆਂ ਵਿੱਚ ਹਿੰਦੂ ਰੀਤੀ ਰਿਵਾਜਾਂ ਨਾਲ ਵਿਆਹ ਕਰਵਾਇਆ।

ambani ਸ਼ਾਹੀ ਅੰਦਾਜ਼ 'ਚ ਹੋਇਆ ਈਸ਼ਾ ਅੰਬਾਨੀ ਦਾ ਵਿਆਹ, ਖਰਚਾ ਸੁਣ ਕੇ ਰਹਿ ਜਾਓਗੇ ਦੰਗ (ਤਸਵੀਰਾਂ)

ਈਸ਼ਾ ਤੇ ਪਿਰਾਮਲ ਦੋਵੇਂ ਵਿਆਹ ਦੇ ਜੋੜੇ ਵਿੱਚ ਬਹੁਤ ਸੁੰਦਰ ਲੱਗ ਰਹੇ ਸਨ। ਈਸ਼ਾ ਨੇ ਆਪਣੇ ਵਿਆਹ ਵਿੱਚ ਸਫੈਦ ਰੰਗ ਦਾ ਲਹਿੰਗਾ ਤੇ ਬੇਸੁਮਾਰ ਕੀਮਤੀ ਗਹਿਣੇ ਪਾਏ ਹੋਏ ਹਨ।ਇਸ ਪਹਿਰਾਵੇ 'ਚ ਇਹ ਜੋੜੀ ਬਹੁਤ ਸੁੰਦਰ ਲੱਗ ਰਹੀ ਹੈ। ਇਸ ਤੋਂ ਇਲਾਵਾ ਈਸ਼ਾ ਨੇ ਨੱਥ 'ਤੇ ਚੂੜੀਆਂ ਵੀ ਪਹਿਨੀਆਂ ਸਨ। ਈਸ਼ਾ ਨੇ ਆਪਣੇ ਲਹਿੰਗੇ ਤੇ ਫੁੱਲਾਂ ਦੀ ਕਢਾਈ ਦਾ ਇੱਕ ਦੁਪੱਟਾ ਰੱਖਿਆ ਹੋਇਆ ਸੀ।

ambani ਸ਼ਾਹੀ ਅੰਦਾਜ਼ 'ਚ ਹੋਇਆ ਈਸ਼ਾ ਅੰਬਾਨੀ ਦਾ ਵਿਆਹ, ਖਰਚਾ ਸੁਣ ਕੇ ਰਹਿ ਜਾਓਗੇ ਦੰਗ (ਤਸਵੀਰਾਂ)

ਅਨੰਦ ਨੇ ਵੀ ਆਫ ਸਫੈਦ ਸ਼ੇਰਵਾਨੀ ਪੈ ਹੋਈ ਸੀ। ਸ਼ੇਰਵਾਨੀ ਦੇ ਨਾਲ ਪਗੜੀ ਤੇ ਕਲਗੀ ਵੀ ਪਾਈ ਹੋਈ ਸੀ। ਜਿਸ ਨਾਲ ਪਿਰਾਮਲ ਬਹੁਤ ਸੁੰਦਰ ਲੱਗ ਰਹੇ ਸਨ। ਸਭ ਤੋਂ ਮਹੱਤਵਪੂਰਣ ਗੱਲ ਇਹ ਸੀ ਕਿ ਲਾੜੀ ਸਿਰ ਤੋਂ ਪੈਰਾਂ ਤੱਕ ਹੀਰਿਆ ਨਾਲ ਸਜੀ ਹੋਈ ਸੀ। ਇਸ ਵਿਆਹ ਵਿੱਚ ਦੁਨੀਆਂ ਭਰ ਦੀਆ ਮਸ਼ਹੂਰ ਹਸਤੀਆਂ ਵੀ ਪਹੁੰਚੀਆਂ ਹੋਈਆਂ ਸਨ।

ambani ਸ਼ਾਹੀ ਅੰਦਾਜ਼ 'ਚ ਹੋਇਆ ਈਸ਼ਾ ਅੰਬਾਨੀ ਦਾ ਵਿਆਹ, ਖਰਚਾ ਸੁਣ ਕੇ ਰਹਿ ਜਾਓਗੇ ਦੰਗ (ਤਸਵੀਰਾਂ)

ਵਿਆਹ ਵਿੱਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਆਪਣੀ ਪਤਨੀ ਦੀਪਿਕਾ ਪਾਦੁਕੋਣ ਨਾਲ ਤੇ ਪ੍ਰਿਅੰਕਾ ਚੋਪੜਾ ਪਤੀ ਨਿੱਕ ਜੋਨਸ ਨਾਲ ਪਹੁੰਚੇ। ਸਚਿਨ ਤੇਂਦੁਲਕਰ ਵੀ ਆਪਣੇ ਪੂਰੇ ਪਰਿਵਾਰ ਨਾਲ ਪਹੁੰਚੇ, ਉਥੇ ਹੀ ਸ਼ਿਲਪਾ ਸੈਟੀ, ਸੈਫ਼ ਅਲੀ ਖਾਨ, ਅਤੇ ਬਾਲੀਵੁਡ ਦੀਆਂ ਹੋਰ ਵੱਡੀਆਂ ਸਖਸ਼ੀਅਤਾਂ ਈਸ਼ਾ ਅੰਬਾਨੀ ਦੇ ਵਿਆਹ 'ਤੇ ਪਹੁੰਚੀਆਂ।

ambani ਸ਼ਾਹੀ ਅੰਦਾਜ਼ 'ਚ ਹੋਇਆ ਈਸ਼ਾ ਅੰਬਾਨੀ ਦਾ ਵਿਆਹ, ਖਰਚਾ ਸੁਣ ਕੇ ਰਹਿ ਜਾਓਗੇ ਦੰਗ (ਤਸਵੀਰਾਂ)

ਦੱਸ ਦੇਈਏ ਕਿ ਹੁਣ ਇਸ ਵਿਆਹ ਨੂੰ ਲੈ ਕੇ ਖਬਰਾਂ ਆ ਰਹੀਆਂ ਹਨ ਕਿ ਆਖਿਰ ਅੰਬਾਨੀ ਨੇ ਧੀ ਦੇ ਵਿਆਹ 'ਚ ਕਿੰਨੇ ਰੁਪਏ ਖਰਚ ਕੀਤੇ ਹਨ। ਹੁਣ ਤੱਕ ਵਿਆਹ ਨੂੰ ਲੈ ਕੇ ਵੱਖ-ਵੱਖ ਰਿਪੋਰਟਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਮੁਤਾਬਕ, ਵਿਆਹ 'ਚ ਕਰੋੜਾਂ ਖਰਚ ਕੀਤੇ ਗਏ ਹਨ।

 

View this post on Instagram

 

A post shared by Beyoncé (@beyonce) on

ਉਥੇ ਹੀ ਅੰਬਾਨੀ ਦੀ ਧੀ ਦੇ ਇਸ ਵਿਆਹ 'ਚ ਅਮਰੀਕਾ ਦੀ ਮਸ਼ਹੂਰ ਗਾਇਕਾ ਬੇਔਨਸ ਨੇ ਵੀ ਆਪਣੀ ਹਾਜ਼ਰੀ ਲਗਵਾਈ ਇਹ ਪਹਿਲਾ ਮੌਕਾ ਹੋਵੇਗਾ ਕਿ ਦੁਨੀਆਂ ਦੀ ਨਾਮਵਾਰ ਹਸਤੀ ਬੇਔਨਸ ਨੇ ਵਿਆਹ 'ਚ ਪਰਫਾਰਮੈਂਸ ਦਿੱਤੀ ਹੋਵੇਗੀ। ਇਸ ਮੌਕੇ ਉਹਨਾਂ ਨੇ ਆਪਣੀ ਪਰਫਾਰਮੈਂਸ ਨਾਲ ਵਿਆਹ 'ਚ ਪਹੁੰਚੀਆਂ ਹਸਤੀਆਂ ਦਾ ਮਨੋਰੰਜਨ ਕੀਤਾ।

 

View this post on Instagram

 

A post shared by Beyoncé (@beyonce) on

-PTC News

  • Share