Sat, Apr 27, 2024
Whatsapp

ਪਹਿਲੀ ਵਾਰ ਮਾਉਂਟ ਐਵਰੈਸਟ 'ਤੇ ਹੋਵੇਗਾ ਫੈਸ਼ਨ ਸ਼ੋਅ , ਮਾਡਲਾਂ 40 ਡਿਗਰੀ ਸੈਲਸੀਅਸ 'ਤੇ ਕਰਨਗੀਆਂ ਰੈਂਪ ਵਾਕ  

Written by  Shanker Badra -- January 21st 2020 03:24 PM
ਪਹਿਲੀ ਵਾਰ ਮਾਉਂਟ ਐਵਰੈਸਟ 'ਤੇ ਹੋਵੇਗਾ ਫੈਸ਼ਨ ਸ਼ੋਅ , ਮਾਡਲਾਂ 40 ਡਿਗਰੀ ਸੈਲਸੀਅਸ 'ਤੇ ਕਰਨਗੀਆਂ ਰੈਂਪ ਵਾਕ  

ਪਹਿਲੀ ਵਾਰ ਮਾਉਂਟ ਐਵਰੈਸਟ 'ਤੇ ਹੋਵੇਗਾ ਫੈਸ਼ਨ ਸ਼ੋਅ , ਮਾਡਲਾਂ 40 ਡਿਗਰੀ ਸੈਲਸੀਅਸ 'ਤੇ ਕਰਨਗੀਆਂ ਰੈਂਪ ਵਾਕ  

ਪਹਿਲੀ ਵਾਰ ਮਾਉਂਟ ਐਵਰੈਸਟ 'ਤੇ ਹੋਵੇਗਾ ਫੈਸ਼ਨ ਸ਼ੋਅ , ਮਾਡਲਾਂ 40 ਡਿਗਰੀ ਸੈਲਸੀਅਸ 'ਤੇ ਕਰਨਗੀਆਂ ਰੈਂਪ ਵਾਕ:ਨਵੀਂ ਦਿੱਲੀ : ਵਿਸ਼ਵ ਵਿੱਚ ਪਹਿਲੀ ਵਾਰ ਮਾਊਂਟ ਐਵਰੈਸਟ ਬੇਸ ਕੈਂਪ ਤੋਂ 5,644 ਮੀਟਰ ਦੀ ਉਚਾਈ ’ਤੇ ਇੱਕ ਅੰਤਰਰਾਸ਼ਟਰੀ ਫੈਸ਼ਨ ਸ਼ੋਅ ਹੋ ਰਿਹਾ ਹੈ। ਇਸ ਦਾ ਮਕਸਦ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਅਤੇ ਮੌਸਮ ਵਿੱਚ ਤਬਦੀਲੀ ਪ੍ਰਤੀ ਜਾਗਰੂਕ ਕਰਨਾ ਹੈ। 26 ਜਨਵਰੀ ਨੂੰ ਹੋਣ ਵਾਲੇ ਇਸ ਸ਼ੋਅ ਵਿੱਚ ਮਾਡਲਾਂ ਮਾਇਨਸ 40 ਡਿਗਰੀ ਸੈਲਸੀਅਸ 'ਤੇ ਸਿਰਫ 25% ਆਕਸੀਜਨ ਦੀ ਹਾਜ਼ਰੀ ਵਿੱਚ ਰੈਂਪ ਵਾਕ ਕਰਨਗੀਆਂ। [caption id="attachment_381836" align="aligncenter" width="300"]Everest fashion show: Mt Everest world highest fashion show to promote sustainable fashion ਪਹਿਲੀ ਵਾਰ ਮਾਉਂਟ ਐਵਰੈਸਟ 'ਤੇ ਹੋਵੇਗਾ ਫੈਸ਼ਨ ਸ਼ੋਅ , ਮਾਡਲਾਂ 40 ਡਿਗਰੀ ਸੈਲਸੀਅਸ 'ਤੇ ਕਰਨਗੀਆਂ ਰੈਂਪ ਵਾਕ  [/caption] ਇਸ ਦੌਰਾਨ ਉਹ ਅਜਿਹੇ ਪਹਿਰਾਵੇ ਅਤੇ ਜੁੱਤੇ ਪ੍ਰਦਰਸ਼ਿਤ ਕਰਨਗੀਆਂ ਜੋ ਕੁਝ ਮਹੀਨਿਆਂ ਵਿੱਚ ਪੂਰੀ ਤਰ੍ਹਾਂ ਜ਼ਮੀਨ ਵਿੱਚ ਪਿਘਲ ਜਾਣਗੀਆਂ। ਇੰਨਾ ਹੀ ਨਹੀਂ ਆਈਆਈਟੀ ਦਿੱਲੀ ਦੀ ਸਹਾਇਤਾ ਨਾਲ ਤਿਆਰ ਕੀਤੇ ਵਾਟਰ ਸਪਰੇਅ ਦੀ ਵਰਤੋਂ ਕਰਕੇ ਲਗਭਗ 8 ਹਜ਼ਾਰ ਲੀਟਰ ਪਾਣੀ ਦੀ ਵੀ ਬਚਤ ਹੋਵੇਗੀ। ਇਹ ਫ਼ੈਸ਼ਨ ਨੇਪਾਲ ਅਤੇ ਭਾਰਤ ਮਿਲਕੇ ਕਰ ਰਹੇ ਹਨ। [caption id="attachment_381831" align="aligncenter" width="300"]Everest fashion show: Mt Everest world highest fashion show to promote sustainable fashion ਪਹਿਲੀ ਵਾਰ ਮਾਉਂਟ ਐਵਰੈਸਟ 'ਤੇ ਹੋਵੇਗਾ ਫੈਸ਼ਨ ਸ਼ੋਅ , ਮਾਡਲਾਂ 40 ਡਿਗਰੀ ਸੈਲਸੀਅਸ 'ਤੇ ਕਰਨਗੀਆਂ ਰੈਂਪ ਵਾਕ  [/caption] ਇਸ ਵਿੱਚ 12 ਦੇਸ਼ਾਂ ਦੇ 17 ਮਾਡਲ ਭਾਗ ਲੈ ਰਹੇ ਹਨ। ਇਸ ਫੈਸ਼ਨ ਸ਼ੋਅ ਵਿੱਚ ਹਿੱਸਾ ਲੈਣ ਲਈ 245 ਮਾਡਲਾਂ ਨੇ ਅਪਲਾਈ ਕੀਤਾ ਹੈ। ਐਵਰੇਸਟ ਦੀ ਉਚਾਈ ਦੇ ਅਨੁਸਾਰ ਮੈਡੀਕਲ ਅਤੇ ਤੰਦਰੁਸਤੀ ਦੇ ਬਹੁਤੇ ਮਾਡਲ ਪਾਸ ਨਹੀਂ ਹੋ ਸਕੇ। ਚੁਣੇ ਗਏ 17 ਮਾਡਲਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਨ੍ਹਾਂ ਨੂੰ ਟਰੈਕਿੰਗ ਦੁਆਰਾ ਸਥਾਨ 'ਤੇ ਪਹੁੰਚਣ ਲਈ 140 ਕਿਲੋਮੀਟਰ ਦੀ ਯਾਤਰਾ ਕਰਨੀ ਪਵੇਗੀ। [caption id="attachment_381829" align="aligncenter" width="300"]Everest fashion show: Mt Everest world highest fashion show to promote sustainable fashion ਪਹਿਲੀ ਵਾਰ ਮਾਉਂਟ ਐਵਰੈਸਟ 'ਤੇ ਹੋਵੇਗਾ ਫੈਸ਼ਨ ਸ਼ੋਅ , ਮਾਡਲਾਂ 40 ਡਿਗਰੀ ਸੈਲਸੀਅਸ 'ਤੇ ਕਰਨਗੀਆਂ ਰੈਂਪ ਵਾਕ  [/caption] ਦੱਸ ਦੇਈਏ ਕਿ 19 ਜਨਵਰੀ ਤੋਂ ਇਹ ਟ੍ਰੇਨਿੰਗ ਸ਼ੁਰੂ ਹੋ ਗਈ ਹੈ। ਇਸ ਦੇ ਲਈ ਸਾਰੀਆਂ ਮਾਡਲਾਂ ਰੋਜ਼ 7 ਘੰਟੇ ਦੀ ਟ੍ਰੇਨਿੰਗ ਕਰਕੇ ਸਾਰੇ ਦਿਨ ਵਿਚ 19 ਕਿ.ਮੀ. ਦਾ ਸਫਰ ਤਹਿ ਕਰ ਰਹੀਆਂ ਹਨ। ਸ਼ੋਅ ਦੇ ਆਯੋਜਕ ਭਾਰਤ ਦੇ ਡਾ. ਪੰਕਜ ਗੁਪਤਾ ਅਤੇ ਨੇਪਾਲ ਦੇ ਰੀਕੇਨ ਮਹਾਜਨ ਨੇ ਦੱਸਿਆ ਕਿ ਸਭ ਤੋਂ ਉਚਾਈ 'ਤੇ ਹੋਣ ਵਾਲੇ ਇਸ ਸ਼ੋਅ ਨੂੰ ਰਿਕਾਰਡ ਵਿਚ ਦਰਜ ਕਰਨ ਲਈ ਗਿਨੀਜ ਬੁੱਕ ਦੀ ਟੀਮ ਵੀ ਮੌਜ਼ੂਦ ਹੋਵੇਗੀ। -PTCNews


Top News view more...

Latest News view more...