Sat, Apr 27, 2024
Whatsapp

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬ੍ਰਿਗੇਡੀਅਰ ਚਾਂਦਪੁਰੀ ਨੂੰ ਭਾਵ-ਭਿੰਨੀ ਸ਼ਰਧਾਂਜ਼ਲੀ

Written by  Shanker Badra -- November 17th 2018 08:13 PM
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬ੍ਰਿਗੇਡੀਅਰ ਚਾਂਦਪੁਰੀ ਨੂੰ ਭਾਵ-ਭਿੰਨੀ ਸ਼ਰਧਾਂਜ਼ਲੀ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬ੍ਰਿਗੇਡੀਅਰ ਚਾਂਦਪੁਰੀ ਨੂੰ ਭਾਵ-ਭਿੰਨੀ ਸ਼ਰਧਾਂਜ਼ਲੀ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬ੍ਰਿਗੇਡੀਅਰ ਚਾਂਦਪੁਰੀ ਨੂੰ ਭਾਵ-ਭਿੰਨੀ ਸ਼ਰਧਾਂਜ਼ਲੀ:ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੇ ਅਕਾਲ ਚਲਾਣੇ ਉੱਤੇ ਉਹਨਾਂ ਨੂੰ ਭਾਵ-ਭਿੰਨੀਆਂ ਸ਼ਰਧਾਜ਼ਲੀ ਭੇਂਟ ਕੀਤੀ ਹੈ।ਬ੍ਰਿਗੇਡੀਅਰ ਚਾਂਦਪੁਰੀ ਦਾ ਸ਼ਨੀਵਾਰ ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ।ਭਾਰਤੀ ਫੌਜ ਦੇ ਇਸ ਦਲੇਰ ਨਾਇਕ ਨੂੰ ਦਿੱਤੇ ਆਪਣੇ ਸ਼ਰਧਾਂਜ਼ਲੀ ਸੁਨੇਹੇ ਵਿਚ ਬਾਦਲ ਨੇ ਕਿਹਾ ਹੈ ਕਿ ਦੇਸ਼ ਨੇ ਅੱਜ ਆਪਣਾ ਇੱਕ ਮਹਾਨ ਸਪੁੱਤਰ ਅਤੇ ਦੇਸ਼ਭਗਤ ਸਿਪਾਹੀ ਖੋ ਦਿੱਤਾ ਹੈ।ਸਰਦਾਰ ਚਾਂਦਪੁਰੀ ਦਾ ਵਿਛੋੜਾ ਬਹੁਤ ਕਸ਼ਟਾਇਕ ਰਹੇਗਾ।EX CM Parkash Singh Badal Brigadier Kuldeep Singh Chandpuri Refugeesਆਪਣੇ ਸ਼ੋਕ ਸੁਨੇਹੇ ਵਿਚ ਸਰਦਾਰ ਬਾਦਲ ਨੇ ਬ੍ਰਿਗੇਡੀਅਰ ਚਾਂਦਪੁਰੀ ਨੂੰ ਇੱਕ ਅਜਿਹਾ ਯੋਧਾ ਦੱਸਿਆ ਜੋ ਕਿ ਸਾਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀਆਂ ਦੇਸ਼ਭਗਤੀ ਅਤੇ ਬਹਾਦਰੀ ਦੀਆਂ ਉੱਚੀਆਂ ਕਦਰਾਂ-ਕੀਮਤਾਂ ਨੂੰ ਪ੍ਰਣਾਇਆ ਹੋਇਆ ਸੀ।ਬਾਦਲ ਨੇ ਇਸ ਬੇਮਿਸਾਲ ਜੰਗੀ ਨਾਇਕ ਨਾਲ ਆਪਣੀ ਲੰਬੀ ਨੇੜਤਾ ਨੂੰ ਯਾਦ ਕਰਦਿਆਂ ਕਿਹਾ ਕਿ ਬ੍ਰਿਗੇਡੀਅਰ ਚਾਂਦਪੁਰੀ ਅਕਾਲੀ-ਭਾਜਪਾ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਬਣਾਈਆਂ ਜੰਗੀ ਯਾਦਗਾਰਾਂ ਲਈ ਹੌਂਸਲਾ ਅਤੇ ਪ੍ਰੇਰਣਾ ਦੇਣ ਵਾਲਿਆਂ ਵਿਚੋਂ ਇੱਕ ਸਨ।EX CM Parkash Singh Badal Brigadier Kuldeep Singh Chandpuri Refugeesਇੱਥੇ ਦੱਸਣਯੋਗ ਹੈ ਕਿ ਬ੍ਰਿਗੇਡਅਰ ਚਾਂਦਪੁਰੀ ਨੇ 1971 ਦੀ ਭਾਰਤ-ਪਾਕਿਸਤਾਨ ਜੰਗ ਵੇਲੇ ਰਾਜਸਥਾਨ ਵਿਚ ਲੌਂਗੇਵਾਲਾ ਦੀ ਪ੍ਰਸਿੱਧ ਲੜਾਈ ਦੌਰਾਨ ਸਿਰਫ 120 ਫੌਜੀਆਂ ਦੀ ਟੁਕੜੀ ਸਮੇਤ ਤੋਪਾਂ ਨਾਲ ਹਮਲੇ ਕਰਦਿਆਂ ਅੱਗੇ ਵਧ ਰਹੀ ਪਾਕਿਸਤਾਨੀ ਸੈਨਾ ਨੂੰ ਸਾਰੀ ਰਾਤ ਡੱਕ ਕੇ ਰੱਖਿਆ ਸੀ। ਉਸ ਸਮੇਂ ਉਹ ਫੌਜ ਦੇ ਮੇਜਰ ਸਨ। -PTCNews


Top News view more...

Latest News view more...