ਨੌਜਵਾਨਾਂ ਨੂੰ ਫੇਸਬੁੱਕ ਰਾਹੀ ਕੀਤਾ ਜਾ ਰਿਹਾ ਹੈ ਗੁੰਮਰਾਹ, ਪੁਲਿਸ ਨੇ ਕੀਤੇ ਅਹਿਮ ਖੁਲਾਸੇ

facebook jalandhar ct

ਨੌਜਵਾਨਾਂ ਨੂੰ ਫੇਸਬੁੱਕ ਰਾਹੀ ਕੀਤਾ ਜਾ ਰਿਹਾ ਹੈ ਗੁੰਮਰਾਹ, ਪੁਲਿਸ ਨੇ ਕੀਤੇ ਅਹਿਮ ਖੁਲਾਸੇ

ਕੱਲ ਪੁਲਿਸ ਨੇ ਮਾਰਿਆ ਸੀ ਜਲੰਧਰ ਯੂਨੀਵਰਸਿਟੀ ‘ਚ ਛਾਪਾ, ਵੱਡੀ ਅੱਤਵਾਦੀ ਸਾਜਿਸ਼ ਦਾ ਹੋਇਆ ਸੀ ਪਰਦਾਫਾਸ਼ , ਵਾਲ ਵਾਲ ਬਚਿਆ ਪੰਜਾਬ

ਜਲੰਧਰ: ਬੀਤੇ ਦਿਨ ਕਾਊਂਟਰ ਇੰਟੈਲੀਜੈਂਸ, ਸੀ.ਆਈ.ਏ ਸਟਾਫ ਅਤੇ ਜੰਮੂ ਕਸ਼ਮੀਰ ਪੁਲਿਸ ਵੱਲੋਂ ਜਲੰਧਰ ਦੇ ਇੱਕ ਵਿਦਿਅਕ ਤੋਂ ਮਾਰੂ ਹਥਿਆਰਾਂ ਸਮੇਤ ਤਿੰਨ ਕਸ਼ਮੀਰੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਹੋਰ ਪੜ੍ਹੋ: ਮਾਂ ਦੀ ਸਹੇਲੀ ਨੇ ਛੁੱਟੀਆਂ ਕੱਟਣ ਆਈ 13 ਸਾਲਾ ਮਾਸੂਮ ਨੂੰ ਨੌਜਵਾਨਾਂ ਨੂੰ ਸੌਂਪਿਆ, 4 ਦਿਨ ਤੱਕ ਕਰਵਾਇਆ ਬਲਾਤਕਾਰ

ਪੁਲਿਸ ਵਲੋਂ ਸਾਰੇ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਸੀ। ਨਾਲ ਹੀ ਇਸ ਮਾਮਲੇ ਸਬੰਧੀ ਕੁੱਝ ਹੈਰਾਨ ਕਰਨ ਵਾਲਿਆਂ ਗੱਲਾਂ ਸਾਹਮਣੇ ਆਈਆਂ ਹਨ,

ਸੂਤਰਾਂ ਅਨੁਸਾਰ ਹੋਏ ਫੜੇ ਹੋਏ ਤਿੰਨੇ ਅੱਤਵਾਦੀ ਧਰਮ ਪ੍ਰਚਾਰਕ, ਪਾਕਿਸਤਾਨੀ ਸਮਰਥਕਾਂ, ਕੱਟੜਪੰਥੀਆਂ ਅਤੇ ਅੱਤਵਾਦੀਆਂ ਨੂੰ ਲੰਬੇ ਸਮੇਂ ਤੋਂ ਫੇਸਬੁੱਕ ‘ਤੇ ਫਾਲੋ ਕਰ ਰਹੇ ਸਨ। ਤਿੰਨਾਂ ਅੱਤਵਾਦੀਆਂ ਨੇ ਧਰਮ ਪ੍ਰਚਾਰਕ ਜ਼ਾਕਿਰ ਨਾਇਕ ਦੇ ਕਈ ਪੇਜਾਂ ਨੂੰ ਲਾਈਕ ਕੀਤਾ ਹੋਇਆ ਹੈ।

ਤੁਹਾਨੂੰ ਦੱਸ ਦੇਈਏ ਕਿ ਜ਼ਾਕਿਰ ਨਾਇਕ ਉਹ ਹੈ, ਜਿਸ ‘ਤੇ ਐੱਨ. ਆਈ.ਏ. ਦੀ ਨਜ਼ਰ ਹੈ, ਨਾਲ ਹੀ ਇਹ ਵੀ ਦਰਸਾਇਆ ਜਾ ਰਿਹਾ ਹੈ ਕਿ ਉਸ ਨੂੰ ਅੱਤਵਾਦੀ ਸੰਗਠਨਾਂ ਵੱਲੋਂ ਫੰਡਿੰਗ ਕੀਤੀ ਜਾਂਦੀ ਹੈ।

ਪੁਲਸ ਨੂੰ ਸ਼ੱਕ ਹੈ ਕਿ ਇਨ੍ਹਾਂ ਅੱਤਵਾਦੀਆਂ ਨੇ ਕਸ਼ਮੀਰ ਵਿੱਚ ਟ੍ਰੇਨਿੰਗ ਲਈ ਹੋ ਸਕਦੀ ਹੈ। ਉਨ੍ਹਾਂ ਕੋਲੋਂ ਬਰਾਮਦ ਏ. ਕੇ. 47, ਪਿਸਤੌਲ ਤੇ ਵਿਸਫੋਟਕ ਸਮੱਗਰੀ ਇਸ ਗੱਲ ਨੂੰ ਦਰਸਾਉਂਦੀ ਹੈ।

—PTC News