
ਮਨੋਰੰਜਨ ਜਗਤ, 13 ਜੂਨ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 11 ਜੂਨ ਨੂੰ ਜਨਮਦਿਨ ਸੀ, ਅਫਸੋਸ ਆਪਣਾ ਇਹ ਖਾਸ ਦਿਨ ਮਨਾਉਣ ਲਈ ਹੁਣ ਉਹ ਦੁਨੀਆ ਵਿੱਚ ਨਹੀਂ ਹਨ। ਆਪਣੇ ਚਹੇਤੇ ਗਾਇਕ ਦੇ ਜਨਮ ਦਿਨ 'ਤੇ ਸਿੱਧੂ ਦੇ ਪ੍ਰਸ਼ੰਸਕ ਅਤੇ ਉਨ੍ਹਾਂ ਦਾ ਪਰਿਵਾਰ ਕਾਫੀ ਭਾਵੁਕ ਸੀ। ਮੂਸੇਵਾਲਾ ਦੇ ਜਨਮਦਿਨ 'ਤੇ ਪ੍ਰਸ਼ੰਸਕ ਅਤੇ ਦੇਸ਼ ਭਰ ਦੀਆਂ ਮਸ਼ਹੂਰ ਹਸਤੀਆਂ ਉਸ ਨੂੰ ਯਾਦ ਕਰਕੇ ਕਾਫ਼ੀ ਭਾਵੁਕ ਹੋਈਆਂ। ਇਸ ਦੇ ਨਾਲ ਹੀ ਹੁਣ ਇਹ ਸਾਹਮਣੇ ਆਇਆ ਕਿ ਸਿੱਧੂ ਦੀ ਫੈਨ ਫਾਲੋਇੰਗ ਦੇਸ਼ 'ਚ ਹੀ ਨਹੀਂ ਬਲਕਿ ਪੂਰੀ ਦੁਨੀਆ 'ਚ ਮੌਜੂਦ ਸੀ, ਜਿਸਦਾ ਤਾਜ਼ਾ ਉਦਹਾਰਣ ਇਕ ਕੋਰੀਅਨ ਫੈਨ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਹੈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਜਾ ਰਹੀ ਹੈ।
ਕੋਰੀਆਈ ਪ੍ਰਸ਼ੰਸਕ ਦੀ ਵੀਡੀਓ
ਇਸ ਵੀਡੀਓ 'ਚ ਇਕ ਕੋਰੀਅਨ ਫੈਨ ਸਿੱਧੂ ਨੂੰ ਉਸਦੇ ਜਨਮਦਿਨ 'ਤੇ ਸ਼ਰਧਾਂਜਲੀ ਦਿੰਦੇ ਹੋਏ ਨਜ਼ਰ ਆ ਰਿਹਾ ਹੈ। ਉਹ ਸਿੱਧੂ ਵੱਲੋਂ ਗਾਏ ਮਸ਼ਹੂਰ ਪੰਜਾਬੀ ਗੀਤ ਨੂੰ ਗਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਤੇ ਸਿੱਧੂ ਦੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੇ ਸਟਾਰ ਨੂੰ ਯਾਦ ਕਰਦੇ ਨਜ਼ਰ ਆ ਰਹੇ ਹਨ।
View this post on Instagram
ਪਰਿਵਾਰ ਨੇ ਸਿੱਧੂ ਦੇ ਬਚਪਨ ਦੀ ਵੀਡੀਓ ਸਾਂਝੀ ਕੀਤੀ ਹੈ
ਸਿੱਧੂ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਇਕ ਵੀਡੀਓ ਸ਼ੇਅਰ ਕੀਤੀ ਗਈ, ਜਿਸ ਨੂੰ ਵੇਖ ਹਰ ਕੋਈ ਭਾਵੁਕ ਹੋ ਗਿਆ। ਇਸ ਵੀਡੀਓ 'ਚ ਸਿੱਧੂ ਦੇ ਬਚਪਨ ਦੀਆਂ ਕੁਝ ਝਲਕੀਆਂ ਕੈਦ ਹੋਈਆਂ ਹਨ, ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਦਿਲ ਬਹੁਤ ਭਾਵੁਕ ਕਰ ਦਿੱਤਾ ਹੈ।
View this post on Instagram
29 ਮਈ ਨੂੰ ਹੋਈ ਸੀ ਸਿੱਧੂ ਦਾ ਹੱਤਿਆ
ਤੁਹਾਨੂੰ ਦੱਸ ਦੇਈਏ ਕਿ 29 ਮਈ 2022 ਨੂੰ ਸਿੱਧੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਮਹਿਜ਼ 12 ਦਿਨਾਂ ਬਾਅਦ ਜਾਨੀ 11 ਜੂਨ ਨੂੰ ਉਸਦਾ 29ਵਾਂ ਜਨਮ ਦਿਨ ਸੀ। ਸਿੱਧੂ ਭਾਵੇਂ ਇਸ ਦੁਨੀਆ 'ਚ ਨਾ ਰਹੇ ਪਰ ਉਹ ਆਪਣੇ ਚਹੇਤਿਆਂ ਅਤੇ ਪ੍ਰਸ਼ੰਸਕਾਂ 'ਚ ਹਮੇਸ਼ਾ ਅਮਰ ਹਨ।
-PTC News