Fri, Apr 26, 2024
Whatsapp

ਫਰੀਦਕੋਟ ਦੇ 2 ਜੋਨਾਂ ਵਿੱਚ ਬਲਾਕ ਸੰਮਤੀ ਦੀਆਂ ਚੋਣਾਂ ਦੀ ਦੁਬਾਰਾ ਹੋਵੇਗੀ ਗਿਣਤੀ

Written by  Shanker Badra -- September 22nd 2018 03:56 PM
ਫਰੀਦਕੋਟ ਦੇ 2 ਜੋਨਾਂ ਵਿੱਚ ਬਲਾਕ ਸੰਮਤੀ ਦੀਆਂ ਚੋਣਾਂ ਦੀ ਦੁਬਾਰਾ ਹੋਵੇਗੀ ਗਿਣਤੀ

ਫਰੀਦਕੋਟ ਦੇ 2 ਜੋਨਾਂ ਵਿੱਚ ਬਲਾਕ ਸੰਮਤੀ ਦੀਆਂ ਚੋਣਾਂ ਦੀ ਦੁਬਾਰਾ ਹੋਵੇਗੀ ਗਿਣਤੀ

ਫਰੀਦਕੋਟ ਦੇ 2 ਜੋਨਾਂ ਵਿੱਚ ਬਲਾਕ ਸੰਮਤੀ ਦੀਆਂ ਚੋਣਾਂ ਦੀ ਦੁਬਾਰਾ ਹੋਵੇਗੀ ਗਿਣਤੀ:ਪੰਜਾਬ ਅੰਦਰ 19 ਸਤੰਬਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ।ਇਨ੍ਹਾਂ ਚੋਣਾਂ ਵਿੱਚ ਕਈ ਥਾਵਾਂ 'ਤੇ ਨਤੀਜੇ ਐਲਾਨੇ ਜਾ ਚੁੱਕੇ ਹਨ।ਇਸ ਦੌਰਾਨ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਢੁੱਕਵੇ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਦਾ ਵੀ ਸਖ਼ਤ ਪਹਿਰਾ ਹੈ।ਇਨ੍ਹਾਂ ਚੋਣਾਂ 'ਚ ਆਪਣੀ ਜਿੱਤ ਦਾ ਦਾਅਵਾ ਕਰਨ ਵਾਲੇ ਉਮੀਦਵਾਰ ਤੇ ਉਨ੍ਹਾਂ ਦੇ ਸਮੱਰਥਕਾਂ 'ਚ ਵੀ ਜਿੱਤ ਦੇ ਐਲਾਨ ਸਬੰਧੀ ਕਾਫੀ ਉਤਸੁਕਤਾ ਵੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਫਰੀਦਕੋਟ ਦੇ 2 ਜੋਨਾਂ ਵਿੱਚ ਬਲਾਕ ਸੰਮਤੀ ਦੀਆਂ ਚੋਣਾਂ ਦੀ ਦੁਬਾਰਾ ਗਿਣਤੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਫਰੀਦਕੋਟ ਦੇ ਜੋਨ ਧੂੜ ਕੋਟ 'ਚ ਬਲਾਕ ਸੰਮਤੀ ਚੋਣਾਂ ਦੀ ਦੁਬਾਰਾ ਗਿਣਤੀ ਹੋਵੇਗੀ ਦੱਸ ਦੇਈਏ ਕਿ ਪਹਿਲਾਂ ਵੋਟਾਂ ਦੀ ਗਿਣਤੀ 'ਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪਾਲ ਕੌਰ 64 ਵੋਟਾਂ ਨਾਲ ਜੇਤੂ ਰਹੀ ਸੀ। ਇਸ ਦੇ ਨਾਲ ਹੀ ਫਰੀਦਕੋਟ ਦੇ ਜੋਨ ਪੱਖੀ ਕਲਾਂ 'ਚ ਬਲਾਕ ਸੰਮਤੀ ਚੋਣਾਂ ਦੀ ਵੀ ਗਿਣਤੀ ਦੁਬਾਰਾ ਕੀਤੀ ਜਾਵੇਗੀ।ਇਸ ਤੇ ਵੀ ਪਹਿਲਾਂ ਅਕਾਲੀ ਦਲ ਦੀ ਉਮੀਦਵਾਰ ਮਨਪ੍ਰੀਤ ਕੌਰ 9 ਵੋਟਾਂ ਨਾਲ ਜੇਤੂ ਰਹੀ ਸੀ। ਜਾਣਕਾਰੀ ਅਨੁਸਾਰ ਇਹਨਾਂ ਦੋਹਾਂ ਉਮੀਦਵਾਰਾਂ ਦੀ ਜਿੱਤ ਦਾ ਅਜੇ ਅਧਿਕਾਰਤ ਐਲਾਨ ਨਹੀਂ ਹੋਇਆ ਸੀ। -PTCNews


Top News view more...

Latest News view more...