Tue, Apr 30, 2024
Whatsapp

ਫਰੀਦਕੋਟ: 550 ਸਾਲਾ ਪ੍ਰਕਾਸ਼ ਪੁਰਬ ਮੌਕੇ ਹਰ ਵਰਗ ਦੇ ਲੋਕਾਂ ਨੇ ਇੱਕੋ ਰੰਗ 'ਚ ਇਕੱਠੇ ਹੋ ਕੇ ਕੀਤੇ ਜਪੁਜੀ ਸਾਹਿਬ ਦੇ ਪਾਠ

Written by  Jashan A -- November 03rd 2019 05:52 PM
ਫਰੀਦਕੋਟ: 550 ਸਾਲਾ ਪ੍ਰਕਾਸ਼ ਪੁਰਬ ਮੌਕੇ ਹਰ ਵਰਗ ਦੇ ਲੋਕਾਂ ਨੇ ਇੱਕੋ ਰੰਗ 'ਚ ਇਕੱਠੇ ਹੋ ਕੇ ਕੀਤੇ ਜਪੁਜੀ ਸਾਹਿਬ ਦੇ ਪਾਠ

ਫਰੀਦਕੋਟ: 550 ਸਾਲਾ ਪ੍ਰਕਾਸ਼ ਪੁਰਬ ਮੌਕੇ ਹਰ ਵਰਗ ਦੇ ਲੋਕਾਂ ਨੇ ਇੱਕੋ ਰੰਗ 'ਚ ਇਕੱਠੇ ਹੋ ਕੇ ਕੀਤੇ ਜਪੁਜੀ ਸਾਹਿਬ ਦੇ ਪਾਠ

ਫਰੀਦਕੋਟ: 550 ਸਾਲਾ ਪ੍ਰਕਾਸ਼ ਪੁਰਬ ਮੌਕੇ ਹਰ ਵਰਗ ਦੇ ਲੋਕਾਂ ਨੇ ਇੱਕੋ ਰੰਗ 'ਚ ਇਕੱਠੇ ਹੋ ਕੇ ਕੀਤੇ ਜਪੁਜੀ ਸਾਹਿਬ ਦੇ ਪਾਠ,ਫਰੀਦਕੋਟ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪੂਰੀ ਦੁਨੀਆ ਪੱਬਾਂ ਭਾਰ ਹੋ ਚੁੱਕੀ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550 ਸਾਲਾ ਜਨਮ ਦਿਹਾੜੇ ਸਬੰਧੀ ਵੱਖ ਵੱਖ ਦੇਸ਼ਾਂ, ਸੂਬਿਆਂ 'ਚ ਨਗਰ ਕੀਰਤਨ ਅਤੇ ਹੋਰ ਪ੍ਰੋਗਰਾਮ ਉਲੀਕੇ ਜਾ ਰਹੇ ਹਨ। fdkਇਸੇ ਤਹਿਤ ਫਰੀਦਕੋਟ ਦੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਬਾਬਾ ਫਰੀਦ ਧਾਰਮਿਕ ਅਤੇ ਵਿੱਦਿਅਕ ਸੁਸਾਇਟੀ ਅਤੇ ਸਮਾਜਸੇਵੀ ਲੋਕਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਅਨੁਸਾਰ ਇਕੱਠੇ ਹੋ ਕੇ ਨਾਮ ਜਪਣ ਦੇ ਮਕਸਦ ਨਾਲ ਇੱਕ ਵੱਖਰਾ ਉਪਰਾਲਾ ਕਰਦਿਆਂ ਹਰ ਵਰਗ ਦੇ ਲੋਕਾਂ ਨੂੰ ਇੱਕੋ ਰੰਗ 'ਚ ਇਕੱਠੇ ਕਰਕੇ ਜਪੁਜੀ ਸਾਹਿਬ ਦੇ ਪਾਠ ਕਰਨ ਉਪਰੰਤ ਭੋਗ ਪਾਏ ਅਤੇ ਹਰ ਵਰਗ ਨੂੰ ਮਿਲ ਕੇ ਰਹਿਣ ਦਾ ਸੰਦੇਸ਼ ਦਿੱਤਾ। ਹੋਰ ਪੜ੍ਹੋ: ਡੇਰਾ ਬਾਬਾ ਨਾਨਕ: ਡਾ. ਓਬਰਾਏ ਵੱਲੋਂ ਕੋਰੀਡੋਰ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ ਵੱਡਾ ਆਰ.ਓ. ਸਿਸਟਮ fdkਇਸ ਮੌਕੇ ਸਮਾਜਸੇਵੀ ਆਗੂਆਂ ਅਤੇ ਹਰ ਧਰਮ ਦੇ ਲੋਕਾਂ ਨੇ ਅੱਜ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੱਡੀ ਗਿਣਤੀ 'ਚ ਪਹੁੰਚੇ। fdkਹਰ ਵਰਗ ਦੇ ਲੋਕਾਂ ਨੇ ਇਕੱਠੇ ਬੈਠ ਕੇ ਉਹ ਵੀ ਇੱਕੋ ਡਰੈਸ 'ਚ ਜਪੁਜੀ ਸਾਹਿਬ ਦੇ ਪਾਠ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਸੁਨੇਹਾ ਦਿੱਤਾ ਹੈ ਇਹ ਹੀ ਸ੍ਰੀ ਗੁਰੂ ਨਾਨਕ ਦੇਵ ਦੇ ਜਾਤ ਪਾਤ ਤੋਂ ਉਪਰ ਉਠ ਕੇ ਮਿਲ ਕੇ ਰਹਿਣ ਲਈ ਦਿੱਤੇ ਉਪਦੇਸ਼ ਦੀ ਅਸਲੀਅਤ ਹੈ। -PTC News


Top News view more...

Latest News view more...