ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ- 2019: ਪੜ੍ਹੋ ਪ੍ਰੋਗਰਾਮਾਂ ਦਾ ਪੂਰਾ ਵੇਰਵਾ

Baba Farid Ji Agman Purab 2019

ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ- 2019: ਪੜ੍ਹੋ ਪ੍ਰੋਗਰਾਮਾਂ ਦਾ ਪੂਰਾ ਵੇਰਵਾ,ਫਰੀਦਕੋਟ: ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਰੀਦਕੋਟ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ, ਫਰੀਦਕੋਟ ਵੱਲੋਂ 18 ਸਤੰਬਰ ਤੋਂ 28 ਸਤੰਬਰ ਤੱਕ ਫਰੀਦਕੋਟ ਸ਼ਹਿਰ ਵਿਖੇ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾਵੇਗਾ। ਜਿਸ ਦੌਰਾਨ ਫਰੀਦਕੋਟ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

Baba Farid Ji Agman Purab 2019 ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਆਗਮਨ ਪੁਰਬ 18 ਸਤੰਬਰ ਤੋਂ 28 ਸਤੰਬਰ ਤੱਕ ਮਨਾਇਆ ਜਾਵੇਗਾ। ਜਿਸ ਦੌਰਾਨ ਧਾਰਮਿਕ ਸਮਾਗਮ, ਖੇਡ ਮੁਕਾਬਲੇ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ, ਜਿਨ੍ਹਾਂ ‘ਚ ਸੂਫੀ ਗਾਇਕ ਅਤੇ ਕਈ ਹੋਰ ਕਲਾਕਾਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ-2019 ਦੇ ਪ੍ਰੋਗਰਾਮਾਂ ਦਾ ਪੂਰਾ ਵੇਰਵਾ ਆ ਚੁੱਕਾ ਹੈ ਜੋ ਹੇਠ ਲਿਖੇ ਅਨੁਸਾਰ ਹੈ…

18 ਸਤੰਬਰ 2019: 18 ਸਤੰਬਰ 2019 ਨੂੰ ਸਵੇਰੇ 10 ਵਜੇ ਨਵੀਂ ਦਾਣਾ ਮੰਡੀ, ਫਰੀਦਕੋਟ ਵਿਖੇ ਮੇਲੇ ਦਾ ਉਦਘਾਟਨ ਕੀਤਾ ਜਾਵੇਗਾ। ਜਿਸ ਉਪਰੰਤ ਇਥੇ ਹੀ ਕਰਾਫਟ ਮੇਲਾ ਲੱਗੇਗਾ। ਇਸ ਦਿਨ ਹੀ ਸ਼ਾਮ 7 ਵਜੇ ਨਵੀਂ ਦਾਣਾ ਮੰਡੀ, ਫਰੀਦਕੋਟ ਵਿਖੇ ਕੌਮੀ ਲੋਕ ਨਾਚ ਪ੍ਰੋਗਰਾਮ ਕਰਵਾਇਆ ਜਾਵੇਗਾ। ਉਥੇ ਹੀ ਸ਼ਾਮ 8 ਵਜੇ ਟਿੱਲਾ ਬਾਬਾ ਫਰੀਦ ਜੀ ਵਿਖੇ ਕੀਰਤਨ ਦਰਬਾਰ ਕਰਵਾਇਆ ਜਾਵੇਗਾ।

19 ਸਤੰਬਰ 2019: ਮੇਲੇ ਦੇ ਦੂਸਰੇ ਦਿਨ ਸਵੇਰੇ 6 ਵਜੇ ਟਿੱਲਾ ਬਾਬਾ ਫਰੀਦ ਜੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਅਰਦਾਸ ਕੀਤੀ ਜਾਵੇਗੀ।
ਸਵੇਰੇ 9 ਵਜੇ ਸਰਕਾਰੀ ਬ੍ਰਿਜਿੰਦਰਾ ਕਾਲਜ (ਸੰਜੀਵਨੀ) ਹਾਲ ‘ਚ ਖੂਨਦਾਨ ਕੈਂਪ ਲਗਾਇਆ ਜਾਵੇਗਾ।
ਸਵੇਰੇ 10:30ਵਜੇ ਬਾਬਾ ਫਰੀਦ ਯੂਨੀਵਰਸਿਟੀ ‘ਚ ਸੈਮੀਨਰ ਕਰਵਾਇਆ ਜਾਵੇਗਾ।
ਸ਼ੇਖ ਫਰੀਦ ਕੌਮੀ ਪੰਜਾਬੀ ਡਰਾਮਾ ਫੈਸਟੀਵਲ, ਨਵੀਂ ਦਾਣਾ ਮੰਡੀ, ਫਰੀਦਕੋਟ, 19 ਤੋਂ 20 ਸਤੰਬਰ ਰੋਜ਼ਾਨਾ ਸ਼ਾਮ 7:00 ਵਜੇ
ਕਵੀਸ਼ਰੀ ਦਰਬਾਰ, ਟਿੱਲਾ ਬਾਬਾ ਫਰੀਦ, ਸ਼ਾਮ 7 ਵਜੇ ਤੋਂ 10 ਵਜੇ ਤੱਕ
ਅਥਲੈਟਿਕਸ ਟੂਰਨਾਮੈਂਟ, ਨਹਿਰੂ ਸਟੇਡੀਅਮ, 19 ਸਤੰਬਰ
ਕੱਬਡੀ ਟੂਰਨਾਮੈਂਟ, ਨਹਿਰੂ ਸਟੇਡੀਅਮ, 19 ਤੋਂ 20 ਸਤੰਬਰ ਤੱਕ
ਵਾਲੀਬਾਲ ਸਮੈਸਿੰਗ, ਸਰਕਾਰੀ ਬਲਬੀਰ ਸਕੂਲ, 19 ਤੋਂ 21 ਸਤੰਬਰ ਤੱਕ
ਬੈਡਮਿੰਟਨ ਟੂਰਨਾਮੈਂਟ, ਜਿਨਮੇਜੀਅਮ ਹਾਲ, ਨਹਿਰੂ ਸਟੇਡੀਅਮ, 19 ਤੋਂ 22 ਸਤੰਬਰ ਤੱਕ
ਕ੍ਰਿਕਟ ਟੂਰਨਾਮੈਂਟ, ਸਰਕਾਰੀ ਬ੍ਰਿਜਿੰਦਰਾ ਕਾਲਜ, 19 ਤੋਂ 23 ਸਤੰਬਰ ਤੱਕ
ਹਾਕੀ ਟੂਰਨਾਮੈਂਟ, ਸਰਕਾਰੀ ਬ੍ਰਿਜਿੰਦਰਾ ਕਾਲਜ, 19 ਤੋਂ 23 ਸਤੰਬਰ ਤੱਕ
ਪੁਸਤਕ ਮੇਲਾ, ਸਰਕਾਰੀ ਬ੍ਰਿਜਿੰਦਰਾ ਕਾਲਜ, 19 ਤੋਂ 23 ਸਤੰਬਰ ਤੱਕ

20 ਸਤੰਬਰ 2019: ਕੀਰਤਨ ਦਰਬਾਰ, ਟਿੱਲਾ ਬਾਬਾ ਫਰੀਦ ਜੀ, ਸ਼ਾਮ 7:30 ਵਜੇ ਤੋਂ 10:00 ਵਜੇ ਤੱਕ
ਕੌਮੀ ਲੋਕ ਨਾਚ, ਬਾਬਾ ਫਰੀਦ ਕਾਲਜ ਆਫ ਨਰਸਿੰਗ, ਕੋਟਕਪੁਰਾ, ਸਵੇਰੇ 10:00 ਵਜੇ
ਤਰਕਸ਼ੀਲ ਨਾਟਕ ਮੇਲਾ, ਨਵੀਂ ਦਾਣਾ ਮੰਡੀ, ਫਰੀਦਕੋਟ, ਸਵੇਰੇ 10:30 ਵਜੇ
ਸ਼ੂਟਿੰਗ ਬਾਲ ਟੂਰਨਾਮੈਂਟ, ਬਾਬਾ ਫਰੀਦ ਲਾਅ ਕਾਲਜ, 20 ਤੋਂ 21 ਸਤੰਬਰ ਤੱਕ
ਫੁੱਟਬਾਲ ਟੂਰਨਾਮੈਂਟ, ਸਰਕਾਰੀ ਬਲਬੀਰ ਸਕੂਲ, 20 ਤੋਂ 22 ਸਤੰਬਰ ਤੱਕ
ਹੈਂਡਬਾਲ ਟੂਰਨਾਮੈਂਟ, ਨਹਿਰੂ ਸਟੇਡੀਅਮ ਫਰੀਦਕੋਟ, 20 ਤੋਂ 22 ਸਤੰਬਰ ਤੱਕ
ਪੇਂਟਿੰਗ ਪ੍ਰਦਰਸ਼ਨੀ, ਸਰਕਾਰੀ ਬ੍ਰਿਜਿੰਦਰਾ ਕਾਲਜ (ਸੰਜੀਵਨੀ ਹਾਲ)20 ਤੋਂ 22 ਸਤੰਬਰ ਤੱਕ

21 ਸਤੰਬਰ 2019: ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਆਰੰਭ, ਟਿੱਲਾ ਬਾਬਾ ਫਰੀਦ ਜੀ, ਸਵੇਰੇ 10 ਵਜੇ
ਕੌਮੀ ਲੋਕ ਨਾਚ, ਸਰਸਵਤੀ ਜੀਨੀਅਸ ਸਕੂਲ, ਸਵੇਰੇ 10 ਵਜੇ
ਕਵੀ ਦਰਬਾਰ, ਬਾਬਾ ਫਰੀਦ ਯੂਨੀ: (ਸੈਨੇਟ ਹਾਲ), ਸ਼ਾਮ 5 ਵਜੇ
ਸੂਫੀ ਸ਼ਾਮ (ਸਾਬਰੀ ਬ੍ਰਦਰ੍ਸ) ਨਵੀ ਦਾਣਾ ਮੰਡੀ, ਸ਼ਾਮ 7 ਵਜੇ
ਤਾਈਕਵਾਡੋ, ਨਹਿਰੂ ਸਟੇਡੀਅਮ, 21ਤੋਂ 22 ਸਤੰਬਰ ਤੱਕ
ਕੁਸ਼ਤੀ ਟੂਰਨਾਮੈਂਟ, ਸਰਕਾਰੀ ਬਰਜਿੰਦਰਾ ਕਾਲਜ, 21ਤੋਂ 23 ਸਤੰਬਰ ਤੱਕ
ਸ਼ੂਟਿੰਗ ਵਾਲੀਬਾਲ, ਸਰਕਾਰੀ ਬਲਬੀਰ ਸਕੂਲ, 21ਤੋਂ 23 ਸਤੰਬਰ ਤੱਕ
ਬਾਸਕਿਟਬਾਲ, ਨਹਿਰੂ ਸਟੇਡੀਅਮ, 21ਤੋਂ 23 ਸਤੰਬਰ ਤੱਕ

Baba Farid Ji Agman Purab 201922 ਸਤੰਬਰ 2019: ਪੇਂਡੂ ਖੇਡ ਮੈਲਾ ਅਤੇ ਸੱਭਿਆਚਾਰਕ ਪ੍ਰੋਗਰਾਮ, ਕਲਾਕਾਰ, ਨਿਸ਼ਾਨ ਭੁੱਲਰ, ਨਹਿਰੂ ਸਟੇਡੀਅਮ, ਸਵੇਰੇ 10 ਵਜੇ
ਦਸਤਾਰ ਮੁਕਾਬਲੇ, ਸਰਕਾਰੀ ਬਲਬੀਰ ਸਕੂਲ, ਸਵੇਰੇ 10 ਵਜੇ ਤੋਂ 2 ਵਜੇ ਤੱਕ
ਸੂਫੀ ਕਲਾਕਾਰ, ਮਮਤਾ ਜੋਸ਼ੀ, ਨਵੀਂ ਦਾਣਾ ਮੰਡੀ, ਸ਼ਾਮ 7 ਵਜੇ
ਕੀਰਤਨ ਦਰਬਾਰ, ਗੁਰਦੁਆਰਾ ਗੋਦੜੀ ਸਾਹਿਬ, ਸ਼ਾਮ 7 ਵਜੇ ਤੋਂ 10:30 ਵਜੇ ਤੱਕ
ਗੱਤਕਾ, ਸਰਕਾਰੀ ਬ੍ਰਿਜਿੰਦਰਾ ਕਾਲਜ, 22 ਸਤੰਬਰ 2019
ਕੱਬਡੀ ਮੈਚ (ਕਬੱਡੀ ਐਸੋਸੀਏਸ਼ਨ), ਕਬੱਡੀ ਗਰਾਉਂਡ, ਨਹਿਰੂ ਸਟੇਡੀਅਮ, 22 ਤੋਂ 23 ਸਤੰਬਰ ਤੱਕ
ਵਾਲੀਬਾਲ ( ਯੁਵਕ ਸੇਵਾਵਾਂ ਕਲੱਬ, ਹਰੀ ਨੌ) ਨਹਿਰੂ ਸਟੇਡੀਅਮ, 22 ਤੋਂ 23 ਸਤੰਬਰ ਤੱਕ

23 ਸਤੰਬਰ 2019: ਸ੍ਰੀ ਅਖੰਡ ਸਾਹਿਬ ਜੀ ਦਾ ਭੋਗ, ਟਿੱਲਾ ਬਾਬਾ ਫਰੀਦ ਜੀ, ਸਵੇਰੇ 8 ਵਜੇ
ਨਗਰ ਕੀਰਤਨ, ਟਿੱਲਾ ਬਾਬਾ ਫਰੀਦ ਜੀ ਤੋਂ ਗੁ. ਗੋਦੜੀ ਸਾਹਿਬ ਤੱਕ, ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ
ਧਾਰਮਿਕ ਸਮਾਗਮ ਦਾ ਸਮਾਪਤੀ ਸਮਾਰੋਹ, ਬਾਬਾ ਫਰੀਦ ਲਾਅ ਕਾਲਜ, ਸ਼ਾਮ 7 ਵਜੇ ਤੋਂ 10:00 ਵਜੇ ਤੱਕ
ਕੌਮੀ ਲੋਕ ਨਾਚ ਪ੍ਰੋਗਰਾਮ, ਨਵੀਂ ਦਾਣਾ ਮੰਡੀ, ਸ਼ਾਮ 7 ਵਜੇ

24 ਸਤੰਬਰ 2019: ਸੱਭਿਆਚਾਰਕ ਪ੍ਰੋਗਰਾਮ, ਲੋਕ ਗਾਇਕ ਅਨਾਦੀ ਮਿਸ਼ਰਾ, ਨਵੀਂ ਦਾਣਾ ਮੰਡੀ, ਸ਼ਾਮ 7 ਵਜੇ

25 ਸਤੰਬਰ 2019: ਕੌਮੀ ਲੋਕ ਨਾਚ ਪ੍ਰੋਗਰਾਮ ( ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ), ਨਵੀਂ ਦਾਣਾ ਮੰਡੀ, ਸ਼ਾਮ 7 ਵਜੇ

Baba Farid Ji Agman Purab 201926 ਸਤੰਬਰ 2019: ਕੌਮੀ ਲੋਕ ਨਾਚ ਪ੍ਰੋਗਰਾਮ( ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ), ਹੰਸ ਰਾਜ ਮੈਮੋਰੀਅਲ ਸਕੂਲ, ਬਾਜਾਖਾਨਾ, ਸਵੇਰੇ 10:00 ਵਜੇ
ਸੱਭਿਚਾਰਕ ਪ੍ਰੋਗਰਾਮ, ਆਫਤਾਬ ਸਿੰਘ, ਨਵੀਂ ਦਾਣਾ ਮੰਡੀ, ਸ਼ਾਮ 7 ਵਜੇ

27 ਸਤੰਬਰ 2019: ਸੂਬੀ ਗਾਇਕ ਸਤਿੰਦਰ ਸਰਤਾਜ, ਨਵੀਂ ਦਾਣਾ ਮੰਡੀ, ਸ਼ਾਮ 7 ਵਜੇ

28 ਸਤੰਬਰ 2019: ਕਲਾਸੀਕਲ ਗਾਇਕ, ਕਸ਼ਿਸ਼ ਮਿੱਤਲ ਨਵੀਂ ਦਾਣਾ ਮੰਡੀ, ਸ਼ਾਮ 7 ਵਜੇ

-PTC News