ਫਰੀਦਕੋਟ: ਪੁੱਤ ‘ਤੇ ਹੋਇਆ ਛੇੜਛਾੜ ਦਾ ਮਾਮਲਾ ਦਰਜ, ਪਿਤਾ ਨੇ ਕੀਤੀ ਖ਼ੁਦਕੁਸ਼ੀ

ਫਰੀਦਕੋਟ: ਪੁੱਤ ‘ਤੇ ਹੋਇਆ ਛੇੜਛਾੜ ਦਾ ਮਾਮਲਾ ਦਰਜ, ਪਿਤਾ ਨੇ ਕੀਤੀ ਖ਼ੁਦਕੁਸ਼ੀ,ਫਰੀਦਕੋਟ: ਫਰੀਦਕੋਟ ਦੇ ਪਿੰਡ ਢੁੱਡੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਇਥੇ ਇੱਕ ਪਿਤਾ ਵੱਲੋਂ ਉਸ ਸਮੇਂ ਆਤਮ ਹੱਤਿਆ ਕਰ ਲਈ ਜਦੋਂ ਉਸ ਦੇ ਪੁੱਤ ‘ਤੇ ਨਾਬਾਲਗ ਲੜਕੀ ਨਾਲ ਛੇੜਛਾੜ ਦਾ ਪਰਚਾ ਦਰਜ ਹੋਇਆ ਅਤੇ ਰਾਜ਼ੀਨਾਮੇ ਲਈ ਮੋਟੀ ਰਕਮ ਦੀ ਮੰਗ ਕੀਤੀ ਗਈ।

ਪਿੰਡ ਦੇ ਸਰਪੰਚ ਅਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਅਨੁਸਾਰ ਮ੍ਰਿਤਕ ਦੇ ਲੜਕੇ ‘ਤੇ ਪਿੰਡ ਦੇ ਸਾਬਕਾ ਸਰਪੰਚ ਨੇ ਛੇੜਛਾੜ ਦਾ ਮਾਮਲਾ ਦਰਜ ਕਰਵਾ ਕੇ ਬਾਅਦ ਵਿਚ ਰਾਜ਼ੀਨਾਮੇ ਲਈ ਪਹਿਲਾਂ 10 ਲੱਖ ਅਤੇ ਫਿਰ 15 ਲੱਖ ਦੀ ਮੰਗ ਕਰ ਦਿੱਤੀ। ਜਿਸ ਨੂੰ ਲੈ ਕੇ ਉਨ੍ਹਾਂ ਦਾ ਰਿਸਤੇਦਾਰ ਟੈਨਸ਼ਨ ਲੈ ਗਿਆ ਅਤੇ ਖ਼ੁਦਕੁਸ਼ੀ ਕਰ ਲਈ।

ਹੋਰ ਪੜ੍ਹੋ:ਕਾਰ ਨੂੰ ਜਹਾਜ ਬਣਾ ਕੇ ਛੱਤ ‘ਤੇ ਕਰਵਾਈ ਲੈਂਡਿੰਗ , ਦੇਖੋ ਤਸਵੀਰਾਂ 

ਉਧਰ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਕਾਰਵਾਈ ਕਰਦਿਆਂ ਉਹਨਾਂ ਨੂੰ ਇੱਕ ਸੁਸਾਈਡ ਨੋਟ ਵੀ ਮਿਲਿਆ। ਜਿਸ ‘ਚ ਉਸ ਨੇ ਖ਼ੁਦਕੁਸ਼ੀ ਦਾ ਕਾਰਨ ਪਿੰਡ ਦੇ ਸਾਬਕਾ ਸਰਪੰਚ ਨੂੰ ਹੀ ਦੱਸਿਆ ਹੈ।

ਪੁਲਿਸ ਵੱਲੋਂ ਮੁਢਲੀ ਕਾਰਵਾਈ ਸ਼ੁਰੂ ਕਰਦਿਆਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਸਾਬਕਾ ਸਰਪੰਚ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਅਤੇ ਨਾਲ ਹੀ ਸੁਸਾਈਡ ਨੋਟ ਵੀ ਟੈਸਟ ਕਰਵਾਇਆ ਜਾ ਰਿਹਾ ਹੈ।

-PTC News