ਫਰੀਦਕੋਟ: ਸਾਬਕਾ ਮੁਲਾਜ਼ਮਾਂ ਨੇ ਮਨਾਇਆ ਪੈਨਸ਼ਨਰ ਦਿਹਾੜਾ, ਪੈਨਸਨਰਾਂ ਨੂੰ ਆ ਰਹੀਆ ਸਮੱਸਿਆਵਾਂ ਬਾਰੇ ਕੀਤੀ ਵਿਚਾਰ-ਚਰਚਾ

Fdk

ਫਰੀਦਕੋਟ: ਸਾਬਕਾ ਮੁਲਾਜ਼ਮਾਂ ਨੇ ਮਨਾਇਆ ਪੈਨਸ਼ਨਰ ਦਿਹਾੜਾ, ਪੈਨਸਨਰਾਂ ਨੂੰ ਆ ਰਹੀਆ ਸਮੱਸਿਆਵਾਂ ਬਾਰੇ ਕੀਤੀ ਵਿਚਾਰ-ਚਰਚਾ,ਫਰੀਦਕੋਟ: ਅੱਜ ਕੌਮੀਂ ਪੈਨਸ਼ਨਰ ਦਿਵਸ ਮੌਕੇ ਫਰੀਦਕੋਟ ਜਿਲ੍ਹੇ ਦੇ ਸਮੂਹ ਪੈਨਸਨਰਾਂ ਨੇ ਵਿਸ਼ੇਸ਼ ਸਮਾਗਮ ਕਰ ਕੇ ਪੈਨਸਨ ਦਿਵਸ ਮਨਾਇਆ। ਇਸ ਮੌਕੇ ਜਿੱਥੇ ਦੇਸ਼ ਦੀ ਸਰਵਉੱਚ ਅਦਾਲਤ ਦੇ ਸਾਬਕਾ ਜੱਜ ਨੇ ਪੈਨਸ਼ਨਰਾਂ ਨੂੰ ਪੈਨਸਨ ਦਾ ਹੱਕ ਦੇਣ ਦੀ ਸ਼ਲਾਘਾ ਕੀਤੀ , ਉਥੇ ਹੀ ਹੁਣ ਦੀ ਨਵੀਂ ਪੈਨਸਨ ਨੀਤੀ ਦਾ ਵਿਰੋਧ ਵੀ ਕੀਤਾ ਗਿਆ ਅਤੇ ਪੁਰਾਣੀ ਪੈਨਸਨ ਸਕੀਮ ਨੂੰ ਮੁੜ ਬਹਾਲ ਕਰਨ ਦੀ ਮੰਗ ਵੀ ਕੀਤੀ ਗਈ। ਇਹੀ ਨਹੀਂ ਪੈਨਸ਼ਨਰਾਂ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਲਾਹਨਤਾਂ ਪਾਈਆ।

Fdkਇਸ ਮੌਕੇ ਗੱਲਬਾਤ ਕਰਦਿਆ ਪੈਂਨਸਨਰ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਖੀਵਾ ਨੇ ਕਿਹਾ ਕਿ ਜੋ ਵਿੱਤ ਮੰਤਰੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਬਣਾਇਆ ਹੈ ਉਸ ਨੇ ਮੁਲਾਜ਼ਮਾਂ ਅਤੇ ਪੈਨਸਨਰਾਂ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ।

ਹੋਰ ਪੜ੍ਹੋ: ਜਰਨੈਲ ਸਿੰਘ ਜੈਲੀ ‘ਤੇ ਪਈ ਵੱਡੀ ਮੁਸੀਬਤ

Fdkਕਿਸੇ ਨੂੰ ਕੋਈ ਡੀ.ਏ ਨਹੀਂ ਦਿੱਤਾ ਜਾ ਰਿਹਾ,ਕਿਸੇ ਨੂੰ ਕੋਈ ਪੇ ਕਮਿਸ਼ਨ ਨਹੀਂ ਦਿੱਤਾ ਜਾ ਰਿਹਾ, ਉਹਨਾਂ ਕਿਹਾ ਕਿ ਸਭ ਤੋਂ ਮੰਦਭਾਗੀ ਗੱਲ ਇਹ ਰਹੀ ਕਿ ਸਾਰੇ ਸਰਕਾਰੀ ਮੁਲਾਜਮਾ ਦੀਆ ਤਨਖਾਹਾ ਹੀ ਬੰਦ ਕਰ ਦਿੱਤੀਆਂ ਅਤੇ ਪੈਂਨਸਨ ਵੀ ਬੰਦ ਕਰਨ ਲੱਗੇ ਪਰ ਪੈਨਸ਼ਨਰਾਂ ਦੇ ਦਬਾਅ ਦੇ ਚਲਦਿਆ ਪੈਂਨਸ਼ਨਾਂ ਬੰਦ ਨਹੀਂ ਕੀਤੀਆ ਗਈਆਂ ਉਹਨਾਂ ਕਿਹਾ ਕਿ ਅੱਜ ਉਹ ਪੈਂਨਸਨ ਦਿਹਾੜਾ ਮਨਾ ਰਹੇ ਹਨ।

Fdkਇਸ ਦੌਰਾਨ ਪੈਂਸ਼ਨਰਾਂ ਨੇ ਸਰਕਾਰ ਦੀ ਨੀਅਤ ‘ਤੇ ਸਵਾਲ ਉਠਾਏ ਅਤੇ ਕਿਹਾ ਕਿ ਜੋ ਪੈਂਸਨਰ ਹਨ ਉਹਨਾ ਨੇ ਆਪਣੇ ਸਮੇਂ ਦੌਰਾਨ ਆਪਣੀ ਜਿੰਦਗੀ ਲਗਾ ਕੇ ਆਪਣੀ ਜਿੰਮੇਵਾਰੀ ਨਿਭਾਈ ਹੈ। ਇਸ ਲਈ ਉਹ ਚਾਹੁੰਦੇ ਹਨ ਕਿ ਸਰਕਾਰ ਅਤੇ ਸਮਾਜ ਬਣਦਾ ਸਤਿਕਾਰ ਮਿਲੇ ਅਤੇ ਜੋ ਉਸ ਦਾ ਸਵਿਧਾਨਕ ਹੱਕ ਹੈ ਉਸ ਨੂੰ ਦਿੱਤਾ ਜਾਵੇ।

-PTC News