ਫਰੀਦਕੋਟ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 402 ਪੇਟੀਆਂ ਨਜਾਇਜ਼ ਸ਼ਰਾਬ ਕੀਤੀ ਬਰਾਮਦ

Alcohal

ਫਰੀਦਕੋਟ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 402 ਪੇਟੀਆਂ ਨਜਾਇਜ਼ ਸ਼ਰਾਬ ਕੀਤੀ ਬਰਾਮਦ,ਫਰੀਦਕੋਟ: ਸੀਆਈਏ ਸਟਾਫ ਜੈਤੋ ਵੱਲੋਂ ਨਾਜਾਇਜ਼ ਤੌਰ ‘ਤੇ ਲਿਜਾਈ ਜਾ ਰਹੀ 402 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ ਜੋ ਇਕ ਕੈਂਟਰ ਅਤੇ ਇਕ ਕਾਰ ਵਿਚ ਲਿਜਾਈ ਜ਼ਾ ਰਹੀ ਸੀ, ਦੋਹਾਂ ਗੱਡੀਆਂ ਦੇ ਚਾਲਕ ਗੱਡੀਆਂ ਛੱਡ ਕੇ ਫਰਾਰ ਹੋ ਗਏ।

ਜਾਣਕਾਰੀ ਦਿੰਦੇ ਹੋਏ ਡੀਐਸਪੀ ਫਰੀਦਕੋਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਜੈਤੋ ਵੱਲੋਂ ਗੱਡੀਆਂ ਦੀ ਚੈਕਿੰਗ ਲਈ ਰੱਤੀਰੋੜੀ ਪਿੰਡ ਦੇ ਕੋਲ ਨਾਕੇਬੰਦੀ ਕੀਤੀ ਗਈ ਸੀ।ਇੱਕ ਸਿਲਵਰ ਰੰਗ ਦੀ ਹੋਂਡਾ ਸਿਟੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਿਸ ਵਿਚੋਂ ਕਾਰ ਚਾਲਕ ਉਤਰਦੇ ਹੀ ਭੱਜ ਨਿਕਲਿਆ ਤੇ ਇਸਦੇ ਪਿੱਛੇ ਹੀ ਇੱਕ ਕੇਂਟਰ ਵੀ ਆਕੇ ਰੁਕਿਆ ਜਿਸ ਦਾ ਵੀ ਚਾਲਕ ਤੇਜ਼ੀ ਨਾਲ ਗੱਡੀ ਵਿੱਚੋਂ ਉੱਤਰ ਕੇ ਭੱਜ ਨਿਕਲਿਆ।

ਹੋਰ ਪੜ੍ਹੋ:ਅੰਮ੍ਰਿਤਸਰ ਪੁਲਿਸ ਵੱਲੋਂ ਪਾਕਿਸਤਾਨ ਤੋਂ ਆਈ 12 ਕਿੱਲੋ ਹੈਰੋਇਨ ਸਣੇ 2 ਸਮੱਗਲਰ ਗ੍ਰਿਫਤਾਰ

ਜਦੋਂ ਪੁਲਿਸ ਵਲੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 50 ਪੇਟੀਆਂ ਚੰਡੀਗੜ ਮਾਰਕਾ ਸ਼ਰਾਬ ਬਰਾਮਦ ਕੀਤੀ ਗਈ ਅਤੇ ਜਦ ਕੇਂਟਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚ ਵੀ ਸ਼ਰਾਬ ਦੀਆਂ ਪੇਟੀਆਂ ਭਰੀਆਂ ਹੋਈਆਂ ਸਨ।

ਉਹਨਾਂ ਦੱਸਿਆ ਕਿ ਦੋਨਾਂ ਗੱਡੀਆਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਸ਼ਰਾਬ ਸੰਦੀਪ ਸਿੰਘ ਨਿਵਾਸੀ ਪਿੰਡ ਢੀਮਾ ਵਾਲੀ ਅਤੇ ਉਸਦਾ ਸਾਥੀ ਗੁਰਜੰਟ ਸਿੰਘ ਨਿਵਾਸੀ ਪਿੰਡ ਸਨੇਰ ਸਸਤੀ ਸ਼ਰਾਬ ਨਜਾਇਜ਼ ਤਰੀਕੇ ਨਾਲ ਲਿਆਕੇ ਅੱਗੇ ਮਹਿੰਗੇ ਮੁੱਲ ਵਿੱਚ ਵੇਚਦੇ ਸਨ। ਫਿਲਹਾਲ ਸੰਦੀਪ ਸਿੰਘ ਅਤੇ ਗੁਰਜੰਟ ਸਿੰਘ ਦੇ ਇਲਾਵਾ ਦੋਨਾਂ ਅਣਪਛਾਤੇ ਡਰਾਈਵਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਭਾਲ ਜਾਰੀ ਹੈ।

-PTC News