ਅਜਨਾਲਾ : ਕੁਝ ਲੋਕਾਂ ਤੋਂ ਦੁਖੀ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ , ਖ਼ੁਦਕੁਸ਼ੀ ਨੋਟ ‘ਚ ਵੱਡੇ ਖ਼ੁਲਾਸੇ

ਅਜਨਾਲਾ : ਕੁਝ ਲੋਕਾਂ ਤੋਂ ਦੁਖੀ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ , ਖ਼ੁਦਕੁਸ਼ੀ ਨੋਟ 'ਚ ਵੱਡੇ ਖ਼ੁਲਾਸੇ  

ਅਜਨਾਲਾ : ਕੁਝ ਲੋਕਾਂ ਤੋਂ ਦੁਖੀ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ , ਖ਼ੁਦਕੁਸ਼ੀ ਨੋਟ ‘ਚ ਵੱਡੇ ਖ਼ੁਲਾਸੇ:ਅਜਨਾਲਾ : ਤਹਿਸੀਲ ਅਜਨਾਲਾ ਅਧੀਨ ਆਉਂਦੇ ਪਿੰਡ ਉੱਚਾ ਕਲਾ ਦੇ ਇਕ ਕਿਸਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ (42) ਵਾਸੀ ਉੱਚਾ ਕਲਾ ਵਜੋਂ ਹੋਈ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਜਨਾਲਾ : ਕੁਝ ਲੋਕਾਂ ਤੋਂ ਦੁਖੀ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ , ਖ਼ੁਦਕੁਸ਼ੀ ਨੋਟ ‘ਚ ਵੱਡੇ ਖ਼ੁਲਾਸੇ

ਜਾਣਕਾਰੀ ਅਨੁਸਾਰ ਉਕਤ ਕਿਸਾਨ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਲਾਈਵ ਹੋ ਕੇ ਇਕ ਖ਼ੁਦਕੁਸ਼ੀ ਨੋਟ ‘ਚ ਵੱਡੇ ਖ਼ੁਲਾਸੇ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ‘ਮੇਰੀ ਮੌਤ ਦਾ ਜ਼ਿੰਮਾਵਾਰ ਜਗਰੂਪ ਸਿੰਘ, ਗੁਰਮੀਤ ਸਿੰਘ ਅਤੇ ਛਿੰਦੂ ਆੜ੍ਹਤੀ ਵਰਸਾਲੀ ਵਾਲਾ ਹੈ।

ਅਜਨਾਲਾ : ਕੁਝ ਲੋਕਾਂ ਤੋਂ ਦੁਖੀ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ , ਖ਼ੁਦਕੁਸ਼ੀ ਨੋਟ ‘ਚ ਵੱਡੇ ਖ਼ੁਲਾਸੇ

ਇਨ੍ਹਾਂ ਨੇ ਮੇਰੇ ‘ਤੇ ਝੂਠੇ ਕੇਸ ਕੀਤੇ ਹਨ, ਮੈਂ ਇਨ੍ਹਾਂ ਸਾਰਿਆਂ ਦੇ ਪੈਸੇ ਵਾਪਸ ਕਰ ਦਿੱਤੇ ਹਨ। ਹੁਣ ਇਹ ਮੇਰੇ ਪਰਿਵਾਰ ਨੂੰ ਤੇ ਮੈਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਹਨ। ਮੇਰੇ ਭਰਾਵਾਂ ਨੂੰ ਵੀ ਪਰੇਸ਼ਾਨ ਕਰ ਰਹੇ ਅਤੇ ਉਨ੍ਹਾਂ ‘ਤੇ ਵੀ ਝੂਠਾ ਕੇਸ ਕੀਤਾ ਹੈ। ਮੇਰੀ ਮੌਤ ਦੀ ਪੂਰੀ ਜ਼ਿੰਮੇਵਾਰੀ ਜਗਰੂਪ ਸਿੰਘ ਤੇ ਛਿੰਦੂ ਆੜ੍ਹਦੀ ਦੀ ਹੈ।

ਅਜਨਾਲਾ : ਕੁਝ ਲੋਕਾਂ ਤੋਂ ਦੁਖੀ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ , ਖ਼ੁਦਕੁਸ਼ੀ ਨੋਟ ‘ਚ ਵੱਡੇ ਖ਼ੁਲਾਸੇ

ਇਹ ਵੀ ਦੱਸਿਆ ਜਾਂਦਾ ਹੈ ਕਿ ਥਾਣਾ ਰਾਜਾਸਾਂਸੀ ਦੇ ਉੱਚਾ ਕਿਲ੍ਹਾ ਦੇ ਰਹਿਣ ਵਾਲੇ ਰਣਜੀਤ ਸਿੰਘ ਕੋਲ ਗੁਜ਼ਾਰਯੋਗ ਜ਼ਮੀਨ ਹੈ। ਉਸਦੇ ਸਿਰ ਸਰਕਾਰੀ ‘ਤੇ ਗੈਰ ਸਰਕਾਰੀ ਲੱਖਾਂ ਰੁਪਏ ਦਾ ਕਰਜ਼ ਸੀ। ਘਰ ਦੀ ਆਰਥਿਕ ਤੰਗੀ ਦੇ ਚੱਲਦੇ ਉਹ ਸਿਰ ਚੜ੍ਹਿਆ ਕਰਜ਼ ਉਤਾਰਨ ‘ਚ ਅਸਮਰਥ ਸੀ।
-PTCNews