ਮੁੱਖ ਖਬਰਾਂ

ਬਰਨਾਲਾ ਵਿਖੇ ਪੱਕੇ ਮੋਰਚੇ 'ਚ ਪਿੰਡ ਗੁਰਮ ਦੇ ਕਿਸਾਨ ਸੁਖਦੇਵ ਸਿੰਘ ਦੀ ਹੋਈ ਮੌਤ

By Shanker Badra -- December 28, 2020 5:12 pm -- Updated:Feb 15, 2021

ਬਰਨਾਲਾ : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 33ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਖੇਤੀਬਾੜੀ ਕਾਨੂੰਨਾਂ ਖਿਲਾਫ਼ ਧਰਨੇ 'ਤੇ ਬੈਠੇ ਕਿਸਾਨਾਂ 'ਤੇ ਠੰਡ ਵੀ ਭਾਰੀ ਪੈ ਰਹੀ ਹੈ। ਅੱਜ ਪੰਜਾਬ 'ਚ ਵੀ ਕਿਸਾਨ ਮੋਰਚੇ 'ਤੇ ਡਟੇ ਇੱਕ ਕਿਸਾਨ ਦੀ ਮੌਤ ਹੋ ਗਈ ਹੈ।

Farmer dies of heart attack during struggle in front of BJP leader's house ਬਰਨਾਲਾ ਵਿਖੇ ਪੱਕੇ ਮੋਰਚੇ 'ਚ ਪਿੰਡ ਗੁਰਮ ਦੇ ਕਿਸਾਨ ਸੁਖਦੇਵ ਸਿੰਘ ਦੀ ਹੋਈ ਮੌਤ

ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬਰਨਾਲਾ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੀ ਦੀ ਰਿਹਾਇਸ਼ ਅੱਗੇ ਲਾਏ ਮੋਰਚੇ ਦੌਰਾਨ ਕਿਸਾਨ ਆਗੂ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਸੁਖਦੇਵ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਗੁਰਮ ਦੀ ਦਿਲ ਦਾ ਦੌਰ ਪੈਣ ਕਾਰਨ ਮੌਤ ਹੋ ਗਈ ਹੈ।

ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਮੁੜ ਗੱਲਬਾਤ ਲਈ ਭੇਜਿਆ ਸੱਦਾ , ਇਸ ਦਿਨ ਹੋਵੇਗੀ ਮੀਟਿੰਗ 

Farmer dies of heart attack during struggle in front of BJP leader's house ਬਰਨਾਲਾ ਵਿਖੇ ਪੱਕੇ ਮੋਰਚੇ 'ਚ ਪਿੰਡ ਗੁਰਮ ਦੇ ਕਿਸਾਨ ਸੁਖਦੇਵ ਸਿੰਘ ਦੀ ਹੋਈ ਮੌਤ

ਕਿਸਾਨ ਆਗੂਆਂ ਨੇ ਮ੍ਰਿਤਕ ਕਿਸਾਨ ਸੁਖਦੇਵ ਸਿੰਘ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਰਖਵਾ ਕੇ 10 ਲੱਖ ਰੁਪਏ ਮੁਆਵਜ਼ਾ, ਪਰਿਵਾਰ ਦੇ ਇੱਕ ਜੀਅ ਲਈ ਸਰਕਾਰੀ ਨੌਕਰੀ ਤੋਂ ਇਲਾਵਾ ਪਰਿਵਾਰ ਸਿਰ ਚੜੇ ਸਰਕਾਰੀ ਤੇ ਗੈਰ- ਸਰਕਾਰੀ ਕਰਜ਼ੇ 'ਤੇ ਲਕੀਰ ਮਾਰਨ ਪਿੱਛੋਂ ਮ੍ਰਿਤਕ ਕਿਸਾਨ ਦਾ ਸਸਕਾਰ ਕਰਨ ਦੀ ਐਲਾਨ ਕੀਤਾ ਹੈ।

 Farmer dies of heart attack during struggle in front of BJP leader's house ਬਰਨਾਲਾ ਵਿਖੇ ਪੱਕੇ ਮੋਰਚੇ 'ਚ ਪਿੰਡ ਗੁਰਮ ਦੇ ਕਿਸਾਨ ਸੁਖਦੇਵ ਸਿੰਘ ਦੀ ਹੋਈ ਮੌਤ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ ਤੇ ਬਲੌਰ ਛੰਨਾ ਨੇ ਦੱਸਿਆ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਜਪਾ ਜ਼ਿਲਾ ਪ੍ਰਧਾਨ ਯਾਦਵਿੰਦਰ ਸੰਟੀ ਦੇ ਲੱਖੀ ਕਲੋਨੀ ਸਥਿੱਤ ਘਰ ਅੱਗੇ ਚੱਲ ਰਹੇ ਪੱਕੇ ਮੋਰਚੇ 'ਚ ਦਿੱਲੀ ਅਤੇ ਪੰਜਾਬ ਮੋਰਚਾ ਮੁਹਿੰਮ ਕਮੇਟੀਆਂ ਬਣਾਉਣ ਸਬੰਧੀ ਅਹਿਮ ਮੀਟਿੰਗ ਚੱਲ ਰਹੀ ਸੀ।

Farmer dies of heart attack during struggle in front of BJP leader's house ਬਰਨਾਲਾ ਵਿਖੇ ਪੱਕੇ ਮੋਰਚੇ 'ਚ ਪਿੰਡ ਗੁਰਮ ਦੇ ਕਿਸਾਨ ਸੁਖਦੇਵ ਸਿੰਘ ਦੀ ਹੋਈ ਮੌਤ

ਪੜ੍ਹੋ ਹੋਰ ਖ਼ਬਰਾਂ : ਦਿੱਲੀ ਕਿਸਾਨ ਅੰਦੋਲਨ 'ਚ ਬਜ਼ੁਰਗ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਜਿਸ ਦੌਰਾਨ ਮਾ. ਸੁਖਦੇਵ ਸਿੰਘ ਨੂੰ ਆਪਣੀ ਡਾਇਰੀ ਵਿੱਚ ਕੁੱਝ ਲਿਖਦੇ- ਲਿਖਦੇ ਅਚਾਨਕ ਹੀ ਦਿਲ ਦਾ ਦੌਰਾ ਪਿਆ ਅਤੇ ਉਸਨੂੰ ਓਥੇ ਮੌਜੂਦ ਲੋਕਾਂ ਵੱਲੋਂ ਤੁਰੰਤ ਇੱਕ ਨਿੱਜੀ ਗੱਡੀ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਕਿਸਾਨ ਸੁਖਦੇਵ ਸਿੰਘ ਸਿੱਧੂ ਨੂੰ ਮ੍ਰਿਤਕ ਐਲਾਨ ਦਿੱਤਾ ਹੈ।
-PTCNews

  • Share