Fri, Apr 26, 2024
Whatsapp

Bharat Bandh : ਕਿਸਾਨਾਂ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ , ਸ਼ਾਮ 6 ਵਜੇ ਤੱਕ ਠੱਪ ਰਹੇਗੀ ਆਵਾਜਾਈ

Written by  Shanker Badra -- March 26th 2021 08:45 AM
Bharat Bandh : ਕਿਸਾਨਾਂ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ , ਸ਼ਾਮ 6 ਵਜੇ ਤੱਕ ਠੱਪ ਰਹੇਗੀ ਆਵਾਜਾਈ

Bharat Bandh : ਕਿਸਾਨਾਂ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ , ਸ਼ਾਮ 6 ਵਜੇ ਤੱਕ ਠੱਪ ਰਹੇਗੀ ਆਵਾਜਾਈ

ਨਵੀਂ ਦਿੱਲੀ : ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਡਟੇ ਹੋਏ ਹਨ। ਕਿਸਾਨ ਅੰਦੋਲਨ ਦੇ ਅੱਜ 4 ਮਹੀਨੇ ਪੂਰੇ ਹੋਣ 'ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ 'ਚ ਭਾਰਤ ਬੰਦ (Bharat Band) ਦਾ ਐਲ਼ਾਨ ਕੀਤਾ ਗਿਆ ਹੈ। ਕਿਸਾਨਾਂ ਦੇ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਜਿਸ ਕਾਰਨ ਸੜਕ ਤੇ ਰੇਲ ਆਵਾਜਾਈ ਠੱਪ ਰਹੇਗੀ ਤੇ ਬਾਜ਼ਾਰ ਬੰਦ ਰਹਿਣਗੇ। [caption id="attachment_484124" align="aligncenter" width="300"]Farmer unions call Bharat Bandh on March 26 on completion of 4 months of protest Bharat Bandh : ਕਿਸਾਨਾਂ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ , ਸ਼ਾਮ 6 ਵਜੇ ਤੱਕ ਠੱਪ ਰਹੇਗੀਆਵਾਜਾਈ[/caption] ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਪੂਰੇ ਦੇਸ਼ 'ਚ ਭਾਰਤ ਬੰਦ ਕੀਤਾ ਹੈ। ਇਸ ਦੌਰਾਨ ਦੇਸ਼ ਭਰ ਦੇ ਕਿਸਾਨ , ਮਜ਼ਦੂਰ , ਵਪਾਰੀ ਇਸ ਭਾਰਤ ਬੰਦ 'ਚ ਸ਼ਾਮਲ ਹੋਣਗੇ। ਅੱਜ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤਕ ਭਾਰਤ ਬੰਦ ਰਹੇਗਾ। ਇਸ ਦੌਰਾਨ ਦੁਕਾਨਾਂ, ਬਾਜ਼ਾਰਾਂ ਤੇ ਸਾਰੇ ਵਪਾਰਕ ਸੰਸਥਾਵਾਂ ਨੂੰ ਬੰਦ ਰੱਖਿਆ ਜਾਵੇਗਾ। [caption id="attachment_484125" align="aligncenter" width="300"]Farmer unions call Bharat Bandh on March 26 on completion of 4 months of protest Bharat Bandh : ਕਿਸਾਨਾਂ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ , ਸ਼ਾਮ 6 ਵਜੇ ਤੱਕ ਠੱਪ ਰਹੇਗੀਆਵਾਜਾਈ[/caption] ਭਾਰਤ ਬੰਦ ਦੌਰਾਨ ਕੀ-ਕੀ ਰਹੇਗਾ ਬੰਦ? ਭਾਰਤ ਬੰਦ ਦੌਰਾਨ ਦੇਸ਼ ਭਰ ’ਚ ਰੇਲ ਅਤੇ ਸੜਕੀ ਆਵਾਜਾਈ ਅਤੇ ਬਜ਼ਾਰਾਂ ਨੂੰ ਬੰਦ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਸਵੇਰੇ 6 ਤੋਂ ਸ਼ਾਮ 6 ਵਜੇ ਤੱਕ ਜਨਤਕ ਥਾਵਾਂ ਨੂੰ ਵੀ ਬੰਦ ਰੱਖਿਆ ਜਾਵੇਗਾ। ਇਸ ਦੌਰਾਨਦੁਕਾਨਾਂ ਅਤੇ ਡੇਅਰੀਆਂ ਵੀ ਬੰਦਰਹਿਣਗੀਆਂ ਅਤੇ ਦੁੱਧ ਤੇ ਡੇਅਰੀ ਦੇ ਉਤਪਾਦਾਂ ਦੀ ਡਿਲਵਰੀ ਨੂੰ ਲੈ ਕੇ ਸਮੱਸਿਆ ਆ ਸਕਦੀ ਹੈ। [caption id="attachment_484123" align="aligncenter" width="259"]Farmer unions call Bharat Bandh on March 26 on completion of 4 months of protest Bharat Bandh : ਕਿਸਾਨਾਂ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ , ਸ਼ਾਮ 6 ਵਜੇ ਤੱਕ ਠੱਪ ਰਹੇਗੀਆਵਾਜਾਈ[/caption] ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਅਸੀਂ ਦੇਸ਼ ਦੀ ਜਨਤਾ ਨੂੰ ਭਾਰਤ ਬੰਦ ਨੂੰ ਸਫ਼ਲ ਬਣਾਉਣ ਅਤੇ ‘ਅੰਨਦਾਤਾ’ ਦਾ ਸਨਮਾਨ ਕਰਨ ਦੀ ਅਪੀਲ ਕਰਦੇ ਹਾਂ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਵਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ। [caption id="attachment_484122" align="aligncenter" width="277"]Farmer unions call Bharat Bandh on March 26 on completion of 4 months of protest Bharat Bandh : ਕਿਸਾਨਾਂ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ , ਸ਼ਾਮ 6 ਵਜੇ ਤੱਕ ਠੱਪ ਰਹੇਗੀਆਵਾਜਾਈ[/caption]   ਭਾਰਤ ਬੰਦ ਦੌਰਾਨ ਕੀ-ਕੀ ਖੁੱਲ੍ਹਾ ਰਹੇਗਾ? ਕਿਸਾਨ ਆਗੂਆਂ ਮੁਤਾਬਕ ਕਿਸੇ ਕੰਪਨੀ ਜਾਂ ਫੈਕਟਰੀ ਨੂੰ ਬੰਦ ਨਹੀਂ ਕਰਵਾਇਆ ਜਾਵੇਗਾ। ATM ,ਪੈਟਰੋਲ ਪੰਪ, ਮੈਡੀਕਲ ਸਟੋਰ, ਜਨਰਲ ਸਟੋਰ ਵਰਗੀਆਂ ਜ਼ਰੂਰਤ ਵਾਲੀਆਂ ਥਾਵਾਂ ਖੁੱਲ੍ਹੀਆਂ ਰਹਿਣਗੀਆਂ। ਬੰਦ ਦੌਰਾਨ ਸਾਰੀਆਂ ਐਮਰਜੈਂਸੀ ਸਿਹਤ ਸੇਵਾਵਾਂ ਚਾਲੂ ਰਹਿਣਗੀਆਂ। -PTCNews


Top News view more...

Latest News view more...