Sat, Apr 27, 2024
Whatsapp

ਕਿਸਾਨਾਂ ਨੇ ਡੀ.ਸੀ. ਦਫ਼ਤਰ ਅੱਗੇ ਲਾਇਆ ਪਰਾਲੀ ਦਾ ਢੇਰ ,ਸਰਕਾਰੀ ਅਧਿਕਾਰੀਆਂ ਨੂੰ ਦਿੱਤੀ ਅਜਿਹੀ ਸਖ਼ਤ ਚਿਤਾਵਨੀ

Written by  Shanker Badra -- October 12th 2018 02:38 PM -- Updated: October 12th 2018 03:17 PM
ਕਿਸਾਨਾਂ ਨੇ ਡੀ.ਸੀ. ਦਫ਼ਤਰ ਅੱਗੇ ਲਾਇਆ ਪਰਾਲੀ ਦਾ ਢੇਰ ,ਸਰਕਾਰੀ ਅਧਿਕਾਰੀਆਂ ਨੂੰ ਦਿੱਤੀ ਅਜਿਹੀ ਸਖ਼ਤ ਚਿਤਾਵਨੀ

ਕਿਸਾਨਾਂ ਨੇ ਡੀ.ਸੀ. ਦਫ਼ਤਰ ਅੱਗੇ ਲਾਇਆ ਪਰਾਲੀ ਦਾ ਢੇਰ ,ਸਰਕਾਰੀ ਅਧਿਕਾਰੀਆਂ ਨੂੰ ਦਿੱਤੀ ਅਜਿਹੀ ਸਖ਼ਤ ਚਿਤਾਵਨੀ

ਕਿਸਾਨਾਂ ਨੇ ਡੀ.ਸੀ. ਦਫ਼ਤਰ ਅੱਗੇ ਲਾਇਆ ਪਰਾਲੀ ਦਾ ਢੇਰ ,ਸਰਕਾਰੀ ਅਧਿਕਾਰੀਆਂ ਨੂੰ ਦਿੱਤੀ ਅਜਿਹੀ ਸਖ਼ਤ ਚਿਤਾਵਨੀ:ਸੰਗਰੂਰ : ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦਾ ਕੋਈ ਹੱਲ ਕਰਨ ਦੀ ਥਾਂ ਉਲਟਾ ਅੱਗ ਲਾਉਣ ਵਾਲੇ ਕਿਸਾਨਾਂ 'ਤੇ ਪਰਚੇ ਕਰਨ ਅਤੇ ਉਨ੍ਹਾਂ ਨੂੰ ਡਰਾਉਣ ਧਮਕਾਉਣ ਵਿਰੁੱਧ ਅੱਜ ਸੈਂਕੜੇ ਕਿਸਾਨਾਂ ਨੇ ਕਿਸਾਨ ਮੋਰਚਾ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਅੱਗੇ ਝੋਨੇ ਦੀ ਪਰਾਲੀ ਦਾ ਢੇਰ ਲਾ ਕੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ।ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਕਿਸੇ ਵੀ ਨੋਡਲ ਅਫ਼ਸਰ ਵੱਲੋਂ ਕਿਸੇ ਕਿਸਾਨ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਉਸ ਅਫ਼ਸਰ ਦੇ ਘਰ ਅੱਗੇ ਪਰਾਲੀ ਦੇ ਢੇਰ ਲਗਾਏ ਜਾਣਗੇ।Farmers DC office stubble burning issue punjab Government officials Given severe warningਅੱਜ ਵੱਖਰੇ -ਵੱਖਰੇ ਪਿੰਡਾਂ ਤੋਂ ਪਰਾਲੀ ਦੀਆਂ ਟਰਾਲੀਆਂ ਭਰ ਕੇ ਪਹੁੰਚੇ ਕਿਸਾਨਾਂ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਕਿਸਾਨ ਮੋਰਚਾ ਸੰਗਰੂਰ ਦੇ ਜ਼ਿਲ੍ਹਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਕਿਸਾਨੀ ਪਹਿਲਾਂ ਹੀ ਆਰਥਿਕ ਸੰਕਟ ਵਿੱਚ ਹੈ।ਉਸ ਉੱਪਰ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੋ ਰਹੀ ਹੈ ,ਜਿਸ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ।Farmers DC office stubble burning issue punjab Government officials Given severe warningਸਰਕਾਰ ਵੱਲੋਂ ਫ਼ਸਲਾਂ ਦੇ ਮਿੱਥੇ ਭਾਅ ਨਾਲੋਂ ਰੇਅ ,ਤੇਲ ਤੇ ਸਪਰੇਅ ਦੇ ਰੇਟ ਕਈ ਗੁਣਾਂ ਵੱਧ ਗਏ ਹਨ।ਹੁਣ ਪਰਾਲੀ ਦਾ ਹੱਲ ਕਰਨ ਦੀ ਬਜਾਏ ਸਰਕਾਰ ਕਿਸਾਨਾਂ ਦਾ ਗਲਾ ਘੁੱਟ ਰਹੀ ਹੈ।ਸਰਕਾਰ ਜਿਨ੍ਹਾਂ ਸੰਦਾਂ ਰਾਹੀਂ ਪਰਾਲੀ ਦਾ ਹੱਲ ਕਰਨ ਦੀ ਸਿਫਾਰਸ਼ ਕਰਦੀ ਹੈ।ਉਹ ਡੁੱਬ ਰਹੀ ਕਿਸਾਨੀ ਦੇ ਵਸੋਂ ਬਾਹਰ ਦੀ ਗੱਲ ਹੈ ,ਉਨ੍ਹਾਂ ਉੱਪਰ ਦਿੱਤੀ ਜਾਂਦੀ ਸਬਸਿਡੀ ਵੀ ਅਫ਼ਸਰ ਖਾ ਜਾਂਦੇ ਹਨ।Farmers DC office stubble burning issue punjab Government officials Given severe warningਇਸ ਦੌਰਾਨ ਕਿਸਾਨ ਮੋਰਚਾ ਦੇ ਆਗੂ ਬਲਬੀਰ ਜਲੂਰ ਅਤੇ ਜੁਝਾਰ ਸਿੰਘ ਬਡਰੁੱਖਾਂ ਨੇ ਕਿਹਾ ਕਿ ਜੇਕਰ ਸਰਕਾਰ ਅਸਲ ਵਿੱਚ ਇਸ ਮਸਲੇ ਦਾ ਹੱਲ ਕਰਨਾ ਚਾਹੁੰਦੀ ਹੈ ਤਾਂ ਬਦਲਵੀਆਂ ਫਸਲਾਂ ਦੇ ਸਰਕਾਰੀ ਭਾਅ ਮਿੱਥ ਕੇ ਖਰੀਦ ਯਕੀਨੀ ਬਣਾਈ ਜਾਵੇ ਅਤੇ ਝੋਨੇ ਤੇ 200 ਰੁਪਏ ਪ੍ਰਤੀ ਕੁਇੰਟਲ ਪਰਾਲੀ ਦੇ ਹੱਲ ਲਈ ਭਾਅ ਦਿੱਤਾ ਜਾਵੇ। -PTCNews


Top News view more...

Latest News view more...