ਮੁੱਖ ਖਬਰਾਂ

ਕੇਂਦਰ ਕਿਸਾਨਾਂ ਨੂੰ ਗੱਲਬਾਤ ਰਾਹੀਂ ਥਕਾਉਣ ਲਈ ਇੱਕ ਹਥਿਆਰ ਵਜੋਂ ਵਰਤ ਰਹੀ ਹੈ: ਉਗਰਾਹਾਂ

By Shanker Badra -- December 02, 2020 6:12 pm -- Updated:Feb 15, 2021

ਕੇਂਦਰ ਕਿਸਾਨਾਂ ਨੂੰ ਗੱਲਬਾਤ ਰਾਹੀਂ ਥਕਾਉਣ ਲਈ ਇੱਕ ਹਥਿਆਰ ਵਜੋਂ ਵਰਤ ਰਹੀ ਹੈ: ਉਗਰਾਹਾਂ:ਦਿੱਲੀ : ਦਿੱਲੀ ਦੇ ਟਿਕਰੀ ਬਾਰਡਰ ਲਾਗੇ ਮੁੱਖ ਸੜਕ 'ਤੇ ਲੱਗੇ ਮੋਰਚੇ 'ਚ ਜੁੜੇ ਕਿਸਾਨਾਂ ਤੇ ਕਿਸਾਨ ਔਰਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਆਖਿਆ ਕਿ ਇਹ ਘੋਲ਼ ਪੰਜਾਬ ਤੋਂ ਬਾਅਦ ਹਰਿਆਣਾ, ਰਾਜਸਥਾਨ ਤੇ ਯੂਪੀ ਸਮੇਤ ਮੁਲਕ ਦੇ ਕਿਸਾਨਾ ਦਾ ਘੋਲ਼ ਬਣ ਚੁੱਕਿਆ ਹੈ, ਜਿਸਨੂੰ ਕੌਮਾਂਤਰੀ ਪੱਧਰ 'ਤੇ ਵੀ ਜ਼ੋਰਦਾਰ ਹਮਾਇਤ ਮਿਲ ਰਹੀ ਹੈ ਅਤੇ ਉਹ ਕਿਸਾਨ ਤੇ ਲੋਕ ਵਿਰੋਧੀ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਕੇ ਹੀ ਘਰਾਂ ਨੂੰ ਪਰਤਣਗੇ। ਉਹਨਾਂ ਆਖਿਆ ਕਿ ਮੋਦੀ ਹਕੂਮਤ ਨੂੰ ਕੰਧ 'ਤੇ ਲਿਖੀ ਇਸ ਹਕੀਕਤ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ,ਯੂ ਪੀ, ਮੱਧ ਪ੍ਰਦੇਸ਼ ਤੇ ਉੜੀਸਾ ਸਮੇਤ ਮੁਲਕ ਭਰ 'ਚੋਂ ਕਿਸਾਨਾਂ ਦੇ ਜਥੇ ਨਿੱਤ ਦਿਨ ਆ ਰਹੇ ਹਨ , ਦਿੱਲੀ ਦੇ ਵੱਖ-ਵੱਖ ਵਰਗਾਂ ਵੱਲੋਂ ਕਿਸਾਨ ਅੰਦੋਲਨ ਨੂੰ ਜ਼ੋਰਦਾਰ ਹਮਾਇਤ ਮਿਲ ਰਹੀ ਹੈ ਅਤੇ ਵਿਦੇਸ਼ਾਂ ਦੇ ਅੰਦਰ ਵੀ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਮੁਜ਼ਾਹਰੇ ਹੋ ਰਹੇ ਹਨ।

Farmers Protest Delhi border against the Central Government's Farm laws 2020 ਕੇਂਦਰ ਸਰਕਾਰ ਕਿਸਾਨਾਂ ਨੂੰ ਗੱਲਬਾਤ ਰਾਹੀਂ ਥਕਾਉਣ ਲਈ ਇੱਕ ਹਥਿਆਰ ਵਜੋਂ ਵਰਤ ਰਹੀ ਹੈ  : ਜੋਗਿੰਦਰਉਗਰਾਹਾਂ

ਉਹਨਾਂ ਆਖਿਆ ਕਿ ਕਿਸਾਨ ਜਥੇਬੰਦੀਆਂ ਨਾਲ਼ ਮੀਟਿੰਗ ਸਮੇਂ ਬੀਤੇ ਕੱਲ੍ਹ ਕੇਂਦਰੀ ਮੰਤਰੀਆਂ ਵੱਲੋਂ ਕਮੇਟੀ ਬਣਾਕੇ ਕਾਨੂੰਨਾਂ ਦੀ ਸਮੀਖਿਆ ਕਰਨ ਲਈ ਲਿਆਂਦੀ ਤਜਵੀਜ਼ ਕਿਸਾਨ ਜਥੇਬੰਦੀਆਂ ਦੁਆਰਾ ਇੱਕਜੁਟ ਹੋ ਕੇ ਰੱਦ ਕਰਨ ਦੇ ਕਦਮ ਨਾਲ ਮੋਰਚੇ 'ਚ ਡਟੇ ਲੋਕਾਂ ਦੇ ਹੌਸਲੇ ਹੋਰ ਬੁਲੰਦ ਹੋਏ ਹਨ। ਉਹਨਾਂ ਆਖਿਆ ਕਿ ਮੋਦੀ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਬਿਨਾਂ ਠੋਸ ਤਜਵੀਜ਼ ਭੇਜੇ ਵਾਰ- ਵਾਰ ਮੀਟਿੰਗਾਂ ਕਰਨ ਰਾਹੀਂ ਕਿਸਾਨ ਜਨਤਾਂ ਨੂੰ ਹੰਭਾਉਣ,ਥਕਾਉਣ ਤੇ ਵੰਡੀਆਂ ਪਾਉਣ ਦਾ ਭਰਮ ਪਾਲ ਲਾ ਰਹੀ ਹੈ, ਜਿਸਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

Farmers Protest Delhi border against the Central Government's Farm laws 2020 ਕੇਂਦਰ ਸਰਕਾਰ ਕਿਸਾਨਾਂ ਨੂੰ ਗੱਲਬਾਤ ਰਾਹੀਂ ਥਕਾਉਣ ਲਈ ਇੱਕ ਹਥਿਆਰ ਵਜੋਂ ਵਰਤ ਰਹੀ ਹੈ  : ਜੋਗਿੰਦਰਉਗਰਾਹਾਂ

ਉਹਨਾਂ ਸਪਸ਼ਟ ਕੀਤਾ ਕਿ ਉਹਨਾਂ ਵੱਲੋਂ ਕੇਂਦਰ ਸਰਕਾਰ ਸਾਹਮਣੇ ਸਿਰਫ ਇਹਨਾਂ ਕਾਨੂੰਨਾਂ ਦੀ ਲੋਕ ਵਿਰੋਧੀ ਖਸਲਤ ਨੂੰ ਹੀ ਉਘਾੜਨ  ਦਾ ਅਮਲ ਵਾਰ ਵਾਰ ਨਹੀਂ ਦੁਹਰਾਇਆ ਜਾਵੇਗਾ। ਉਹਨਾਂ  ਪੰਜਾਬ 'ਚ ਬੈਠੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਦਿੱਲੀ ਮੋਰਚੇ ਵਿੱਚ ਸ਼ਮੂਲੀਅਤ ਕਰਨ ਲਈ ਤੋਰੀ ਲੜੀ ਨੂੰ ਹੋਰ ਮਜ਼ਬੂਤ ਤੇ ਵਿਸ਼ਾਲ ਕਰਨ। ਯੂਨੀਅਨ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਆਖਿਆ ਕਿ ਅੱਜ ਹੀ ਰਾਜਸਥਾਨ ਦੇ 14 ਪਿੰਡਾਂ ਦੇ ਕਿਸਾਨਾਂ ਦੀ ਭਰਵੀਂ ਮੀਟਿੰਗ ਸੰਗਰੀਆ 'ਚ ਕੀਤੀ ਗਈ ,ਜਿਹਨਾਂ ਵੱਲੋਂ ਦਿੱਲੀ ਵੱਲ ਜਲਦੀ ਕੂਚ ਕਰਨ ਦਾ ਫੈਸਲਾ ਲਿਆ ਹੈ।

Farmers Protest Delhi border against the Central Government's Farm laws 2020 ਕੇਂਦਰ ਸਰਕਾਰ ਕਿਸਾਨਾਂ ਨੂੰ ਗੱਲਬਾਤ ਰਾਹੀਂ ਥਕਾਉਣ ਲਈ ਇੱਕ ਹਥਿਆਰ ਵਜੋਂ ਵਰਤ ਰਹੀ ਹੈ  : ਜੋਗਿੰਦਰਉਗਰਾਹਾਂ

ਅੱਜ ਦੇ ਇਕੱਠ ਨੂੰ ਪ੍ਸਿਸਠ ਮੰਚ ਹਰਿਆਣਾ ਦੀ ਆਗੂ ਸੁਸ਼ੀਲਾ, ਮੁਕੇਸ਼ ਖ਼ਾਸਾ , ਡਾਕਟਰ ਸੁਰੇਸ਼ ਨੰਦਨ,ਰਾਜਸਥਾਨ ਦੇ ਕਿਸਾਨ ਆਗੂ ਸੰਤਬੀਰ ਸਿੰਘ,ਸੋਪਤ ਰਾਮ ਗੰਗਾਨਗਰ,  ਨਿਰਮਲ ਕੁਮਾਰ ਹਰਿਆਣਾ ਦੇ ਆਗੂ ਪਵਨ ਸੈਣੀ ਬਹਾਦਰਗੜ੍ਹ, ਸੁਮੀਤ ਕਾਜਲਾ, ਗੁਰਚਰਨ ਸਿਧਾਣੀ ਤੋਂ ਇਲਾਵਾ ਪੰਜਾਬ ਦੇ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ,ਅਮਰੀਕ ਸਿੰਘ ਗੰਢੂਆਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਅਮਰਜੀਤ ਸਿੰਘ ਸੈਦੋਕੇ, ਦਰਬਾਰਾ ਸਿੰਘ ਛਾਜਲਾ, ਸੁਦਾਗਰ ਸਿੰਘ ਘੁੜਾਣੀ ,ਕਰਮਜੀਤ ਕੌਰ ਭਿੰਡਰ, ਕੁਲਦੀਪ ਕੌਰ ਕੁੱਸਾ ,ਪੂਰਨ ਸਿੰਘ ਦੋਦਾ , ਭਗਤ ਸਿੰਘ ਛੰਨਾ, ਦਰਬਾਰਾ ਸਿੰਘ ਛਾਜਲਾ ,ਅਮਿਰਤ ਮਨਰੇਗਾ ਯੂਨੀਅਨ ਆਦਿ ਆਗੂਆਂ ਨੇ ਸੰਬੋਧਨ ਕੀਤਾ।
-PTCNews