ਮੁੱਖ ਖਬਰਾਂ

ਦਿੱਲੀ ਦੇ ਸਿੰਘੂ ਬਾਰਡਰ 'ਤੇ ਸੰਗਰੂਰ ਦੇ ਇਕ ਹੋਰ ਕਿਸਾਨ ਦੀ ਮੌਤ , ਬੀਤੀ ਰਾਤ ਤੋੜਿਆ ਦਮ

By Shanker Badra -- December 17, 2020 6:12 pm -- Updated:Feb 15, 2021

ਦਿੱਲੀ ਦੇ ਸਿੰਘੂ ਬਾਰਡਰ 'ਤੇ ਸੰਗਰੂਰ ਦੇ ਇਕ ਹੋਰ ਕਿਸਾਨ ਦੀ ਮੌਤ , ਬੀਤੀ ਰਾਤ ਤੋੜਿਆ ਦਮ:ਸੰਗਰੂਰ : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 22ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਪੰਜਾਬ-ਹਰਿਆਣਾ ਤੇ ਹੋਰ ਸੂਬਿਆਂ ਤੋਂ ਕਿਸਾਨ ਕੜਾਕੇ ਦੀ ਠੰਡ ‘ਚ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਡਟੇ ਹੋਏ ਹਨ। ਇਹ ਅੰਦੋਲਨ ਹੁਣ ਕਿਸਾਨਾਂ ਦਾ ਹੀ ਨਹੀਂ ਰਿਹਾ ਬਲਕਿ ਇਹ ਹੁਣ ਇੱਕ ਜਨ ਅੰਦੋਲਨ ਬਣ ਗਿਆ ਹੈ। ਇਸ ਲਈ ਹੁਣ ਹਰ ਕੋਈ ਇਸ ਅੰਦੋਲਨ 'ਚ ਹਿੱਸਾ ਬਣਾ ਚਾਹੁੰਦਾ ਹੈ। ਇਸ ਸੰਘਰਸ਼ ਦੌਰਾਨ ਕਈ ਕਿਸਾਨਾਂ ਦੀ ਜਾਨ ਵੀ ਜਾ ਚੁੱਕੀ ਹੈ।

Farmers Protest : Farmers Death in Kisan Andolan at Singhu Border ਦਿੱਲੀ ਦੇ ਸਿੰਘੂ ਬਾਰਡਰ 'ਤੇਸੰਗਰੂਰ ਦੇ ਇਕ ਹੋਰ ਕਿਸਾਨ ਦੀ ਮੌਤ , ਬੀਤੀ ਰਾਤ ਤੋੜਿਆ ਦਮ

ਸਿੰਘੂ ਬਾਰਡਰ 'ਤੇ ਚੱਲ ਰਹੇ ਕਿਸਾਨਾਂ ਅੰਦੋਲਨ 'ਚ ਸ਼ਾਮਲ ਇਕ ਕਿਸਾਨ ਦੀ ਡਰੇਨ ਨੰਬਰ-8 'ਚ ਡਿੱਗ ਕੇ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦੀ ਪਛਾਣਭੀਮ ਸਿੰਘ (36) ਪੁੱਤਰ ਰਣ ਸਿੰਘ ਵਾਸੀ ਝਨੇੜੀ (ਸੰਗਰੂਰ) ਵਜੋਂ ਹੋਈ ਹੈ। ਮ੍ਰਿਤਕ ਕਿਸਾਨ ਸਿੰਘੂ ਬਾਰਡਰ 'ਤੇ ਆਪਣੀ ਟਰਾਲੀ ਚੋਂ ਉਤਰ ਕੇ ਰਾਤ ਸਮੇਂ ਬਾਥਰੂਮ ਗਿਆ ਤਾਂ ਹਨੇਰੇ ਕਾਰਨ ਨਾਲੇ 'ਚ ਡਿੱਗ ਗਿਆ ਜੋ ਸਾਰੀ ਰਾਤ ਇਸ ਡੂੰਘੇ ਨਾਲੇ 'ਚ ਪਏ ਰਹਿਣ 'ਤੇ ਠੰਢ ਕਾਰਨ ਉਸ ਦੀ ਮੌਤ ਹੋ ਗਈ।

Farmers Protest : Farmers Death in Kisan Andolan at Singhu Border ਦਿੱਲੀ ਦੇ ਸਿੰਘੂ ਬਾਰਡਰ 'ਤੇਸੰਗਰੂਰ ਦੇ ਇਕ ਹੋਰ ਕਿਸਾਨ ਦੀ ਮੌਤ , ਬੀਤੀ ਰਾਤ ਤੋੜਿਆ ਦਮ

ਜਿਸ ਤੋਂ ਬਾਅਦ ਧਰਨੇ 'ਤੇ ਬੈਠੇ ਕੁੱਝ ਕਿਸਾਨਾਂ ਨੇ ਸਿੰਘੂ ਬਾਰਡਰ ਨੇੜੇ ਲੰਘਦੇ ਨਾਲੇ 'ਚ ਪਈ ਉਸਦੀ ਲਾਸ਼ ਨੂੰ ਦੇਖਿਆ। ਉਹ ਹੁਣ ਫਤਹਿਗੜ੍ਹ ਛੰਨਾ ਆਪਣੇ ਸਹੁਰੇ ਘਰ ਰਹਿੰਦਾ ਸੀ ਤੇ ਕਿਸਾਨ ਅੰਦੋਲਨ 'ਚ ਹਿੱਸਾ ਲੈਣ ਲਈ ਕੁੰਡਲੀ ਬਾਰਡਰ 'ਤੇ ਪਹੁੰਚ‌ਿਆ ਸੀ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਰੋਂਦੇ ਵਿਲਕਦੇ ਮਾਪੇ, ਘਰਵਾਲੀ ਤੇ 15 ਸਾਲ ਦੀ ਕੁੜੀ ਤੇ 5 ਸਾਲਾ ਦਾ ਮੁੰਡਾ ਛੱਡ ਗਿਆ ਹੈ। ਉਸਦੀ ਜੇਬ 'ਚੋਂ ਮਿਲੇ ਸਨਾਖ਼ਤੀ ਕਾਰਡ ਦੇ ਆਧਾਰ 'ਤੇ ਉਸ ਦੀ ਪਛਾਣ ਹੋ ਸਕੀ।

Farmers Protest : Farmers Death in Kisan Andolan at Singhu Border ਦਿੱਲੀ ਦੇ ਸਿੰਘੂ ਬਾਰਡਰ 'ਤੇਸੰਗਰੂਰ ਦੇ ਇਕ ਹੋਰ ਕਿਸਾਨ ਦੀ ਮੌਤ , ਬੀਤੀ ਰਾਤ ਤੋੜਿਆ ਦਮ

ਇਸ ਤੋਂ ਪਹਿਲਾਂ ਅੱਜ ਸਵੇਰੇ ਦਿੱਲੀ ਚੱਲ ਰਹੇ ਧਰਨੇ ਲਈ ਜਾ ਰਹੇ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਦੇ ਨੌਜਵਾਨ ਜਤਿੰਦਰ ਸਿੰਘ ਦੀ ਟਰੱਕ ਹੇਠਾਂ ਆਉਣ ਕਾਰਨ ਮੌਤ ਹੋ ਗਈ ਹੈ। ਜਤਿੰਦਰ ਸਿੰਘ ਦਾ 40 ਦਿਨ ਪਹਿਲਾਂ ਹੀ ਵਿਆਹ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਹਿਸਾਰ ਦੇ ਨੇੜੇ ਟਰੈਕਟਰ ਖ਼ਰਾਬ ਹੋਣ ਕਾਰਨ ,ਉਸ ਸਮੇਂ ਵਾਪਰਿਆ ਜਦੋਂ ਉਹ ਰਸਤੇ 'ਚ ਟਰੈਕਟਰ ਰੋਕ ਕੇ ਦੇਖ਼ਣ ਲੱਗਾ ਤਾਂ ਆ ਰਹੇ ਟਰੱਕ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ ਹੋ ਗਈ।
-PTCNews
20-x-4feet-1.jpg">