Sat, Jul 19, 2025
Whatsapp

ਕਿਸਾਨਾਂ ਦੇ ਮਾਰਚ ਕਰਕੇ ਚੰਡੀਗੜ੍ਹ 'ਚ ਅੱਜ ਬੰਦ ਰਹਿਣਗੇ ਇਹ ਰਾਸਤੇ, ਟ੍ਰੈਫਿਕ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ

Reported by:  PTC News Desk  Edited by:  Shanker Badra -- June 26th 2021 09:56 AM
ਕਿਸਾਨਾਂ ਦੇ ਮਾਰਚ ਕਰਕੇ ਚੰਡੀਗੜ੍ਹ 'ਚ ਅੱਜ ਬੰਦ ਰਹਿਣਗੇ ਇਹ ਰਾਸਤੇ, ਟ੍ਰੈਫਿਕ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ

ਕਿਸਾਨਾਂ ਦੇ ਮਾਰਚ ਕਰਕੇ ਚੰਡੀਗੜ੍ਹ 'ਚ ਅੱਜ ਬੰਦ ਰਹਿਣਗੇ ਇਹ ਰਾਸਤੇ, ਟ੍ਰੈਫਿਕ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ

ਚੰਡੀਗੜ੍ਹ : ਚੰਡੀਗੜ੍ਹ : ਕਿਸਾਨ ਖੇਤੀ ਕਾਨੂੰਨਾਂ (Farmers protest ) ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਸੱਤ ਮਹੀਨਿਆਂ ਤੋਂ ਲਗਤਾਰ ਅੰਦੋਲਨ ( Kisan Andolan )ਕਰ ਰਹੇ ਹਨ। ਕਿਸਾਨ ਸ਼ਨੀਵਾਰ ਨੂੰ 'ਖੇਤੀਬਾੜੀ ਬਚਾਓ, ਲੋਕਤੰਤਰ ਬਚਾਓ' ਦਿਵਸ ਮਨਾਉਣਗੇ। ਕਿਸਾਨ ਅੱਜ ਦੇਸ਼ ਦੇ ਸਾਰੇ ਸੂਬਿਆਂ ਦੇ ਰਾਜ ਭਵਨਾਂ (Raj Bhawans ) ਅੱਗੇ ਧਰਨਾ ਪ੍ਰਦਰਸ਼ਨ (Farmers March )ਕਰਨਗੇ। ਇਸਦੇ ਨਾਲ ਹੀ ਰਾਜਪਾਲ ਦੇ ਜ਼ਰੀਏ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਸੌਂਪਿਆ ਜਾਵੇਗਾ। ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਧਰਨਾ ਪ੍ਰਦਰਸ਼ਨ ਤੋਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨ ਅੱਜ ਚੰਡੀਗੜ੍ਹ ਪਹੁੰਚਣਗੇ। [caption id="attachment_510028" align="aligncenter" width="1024"] ਕਿਸਾਨਾਂ ਦੇ ਮਾਰਚ ਕਰਕੇ ਚੰਡੀਗੜ੍ਹ 'ਚ ਅੱਜ ਬੰਦ ਰਹਿਣਗੇ ਇਹ ਰਾਸਤੇ, ਟ੍ਰੈਫਿਕ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਇਨ੍ਹਾਂ ਸ਼ਰਤਾਂ ਤਹਿਤ IELTS ਇੰਸਟੀਚਿਊਟ ਖੋਲ੍ਹਣ ਦੀ ਮਨਜ਼ੂਰੀ , ਜਾਣੋ ਹੋਰ ਕੀ ਕੁਝ ਖੁੱਲ੍ਹੇਗਾ Kisan Andolan  : ਖੇਤੀ ਕਾਨੂੰਨਾਂ ਦੀ ਵਾਪਸੀ (farm laws )ਅਤੇ ਐਮਐਸਪੀ (MSP) 'ਤੇ ਕਾਨੂੰਨ ਦੀ ਗਾਰੰਟੀ ਲਈ ਅੱਜ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਅੱਜ ਸੱਤ ਮਹੀਨੇ ਪੂਰੇ ਹੋ ਗਏ ਹਨ। ਸੰਯੁਕਤ ਕਿਸਾਨ ਮੋਰਚੇ ਨੇ ਸਮੂਹ ਕਿਸਾਨ ਸਾਥੀਆਂ ਨੂੰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਦਰਸ਼ਨਪਾਲ, ਜਗਜੀਤ ਸਿੰਘ ਡੱਲੇਵਾਲ, ਗੁਰਨਾਮ ਸਿੰਘ ਚੜੂਨੀ , ਯੋਗੇਂਦਰ ਯਾਦਵ, ਯੁੱਧਵੀਰ ਸਹਿਰਾਵਤ ਨੇ ਦੱਸਿਆ ਕਿ ਇਹ ਦਿਨ ਐਮਰਜੈਂਸੀ ਦੀ 46ਵੀਂ ਬਰਸੀ ਵਜੋਂ ਵੀ ਮਨਾਇਆ ਜਾ ਰਿਹਾ ਹੈ। [caption id="attachment_510026" align="aligncenter" width="748"] ਕਿਸਾਨਾਂ ਦੇ ਮਾਰਚ ਕਰਕੇ ਚੰਡੀਗੜ੍ਹ 'ਚ ਅੱਜ ਬੰਦ ਰਹਿਣਗੇ ਇਹ ਰਾਸਤੇ, ਟ੍ਰੈਫਿਕ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ[/caption] Kisan Andolan  : ਉਸ ਸਮੇਂ ਦੀ ਸਰਕਾਰ ਨੇ ਲੋਕਤੰਤਰੀ ਅਧਿਕਾਰਾਂ ਦੀ ਉਲੰਘਣਾ ਕਰਦਿਆਂ ਆਮ ਆਦਮੀ ਨੂੰ ਜ਼ਬਰਦਸਤੀ ਜੇਲ੍ਹਾਂ ਵਿੱਚ ਡੱਕਣ ਦਾ ਕੰਮ ਵੀ ਕੀਤਾ ਸੀ ਅਤੇ ਇਸ ਸਮੇਂ ਉਹੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਅੰਦੋਲਨ ਦੇ ਸੱਤ ਮਹੀਨੇ ਪੂਰੇ ਹੋਣ ਤੋਂ ਬਾਅਦ ਵੀ ਸਰਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਕਿਸਾਨਾਂ ਦੀ ਆਵਾਜ਼ ਨੂੰ ਦਬਾ ਦਿੱਤਾ ਜਾ ਰਿਹਾ ਹੈ। 26 ਜੂਨ ਨੂੰ ਹਜ਼ਾਰਾਂ ਕਿਸਾਨ ਪੰਚਕੂਲਾ ਦੇ ਨਾਡਾ ਸਾਹਿਬ ਗੁਰਦੁਆਰਾ ਵਿਖੇ ਇਕੱਠੇ ਹੋਣਗੇ ਅਤੇ ਉਥੋਂ ਕਿਸਾਨ ਰਾਜ ਭਵਨ ਵੱਲ ਮਾਰਚ ਕਰਨਗੇ। ਉਥੇ ਪ੍ਰਦਰਸ਼ਨ ਕਰਨ ਤੋਂ ਬਾਅਦ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਸੌਂਪਿਆ ਜਾਵੇਗਾ। [caption id="attachment_510029" align="aligncenter" width="878"] ਕਿਸਾਨਾਂ ਦੇ ਮਾਰਚ ਕਰਕੇ ਚੰਡੀਗੜ੍ਹ 'ਚ ਅੱਜ ਬੰਦ ਰਹਿਣਗੇ ਇਹ ਰਾਸਤੇ, ਟ੍ਰੈਫਿਕ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ[/caption] ਪੜ੍ਹੋ ਹੋਰ ਖ਼ਬਰਾਂ : ਹੁਣ ਪੰਜਾਬ ਦੇ ਇਸ ਜ਼ਿਲ੍ਹੇ 'ਚ ਖ਼ਤਮ ਹੋਇਆ ਐਤਵਾਰ ਦਾ ਲੌਕਡਾਊਨ, ਰਾਤ 8 ਵਜੇ ਤੱਕ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ ਚੰਡੀਗੜ੍ਹ ਬਾਰਡਰ ਸਮੇਤ 13 ਰਸਤੇ ਕੀਤੇ ਸੀਲ Kisan Andolan  :ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੀਆਂ 32 ਕਿਸਾਨ ਜੱਥੇਬੰਦੀਆਂ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਘਿਰਾਓ ਦਾ ਐਲਾਨ ਕੀਤਾ ਹੈ। ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿਚ ਰੱਖਦਿਆਂ ਚੰਡੀਗੜ੍ਹ ਪੁਲਿਸ ਨੇ ਸਾਰੇ ਥਾਣਿਆਂ ਦੀ ਪੁਲਿਸ ਨੂੰ ਅਲਰਟ ਕਰ ਦਿੱਤਾ ਹੈ। ਸ਼ਹਿਰ ਦੀਆਂ ਸਰਹੱਦਾਂ 'ਤੇ ਬੈਰੀਕੇਡ ਲਗਾ ਕੇ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ​​ਕੀਤਾ ਗਿਆ ਹੈ। ਇਸ ਦੇ ਨਾਲ ਮੁੱਲਾਂਪੁਰ ਬੈਰੀਅਰ, ਜ਼ੀਰਕਪੁਰ ਬੈਰੀਅਰ, ਹਾਊਸਿੰਗ ਬੋਰਡ ਦੀਆਂ ਸਰਹੱਦਾਂ ਸਮੇਤ 13 ਸੜਕਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। -PTCNews


Top News view more...

Latest News view more...

PTC NETWORK
PTC NETWORK