Fri, Apr 26, 2024
Whatsapp

Farmers’ Tracker Parade : ਸਿੰਘੂ ਬਾਰਡਰ ,ਟਿਕਰੀ ਬਾਰਡਰ 'ਤੇ ਕਿਸਾਨਾਂ ਨੇ ਤੋੜੇ ਪੁਲਿਸ ਬੈਰੀਕੇਡ, ਦਿੱਲੀ 'ਚ ਹੋਏ ਦਾਖ਼ਲ 

Written by  Shanker Badra -- January 26th 2021 10:11 AM
Farmers’ Tracker Parade : ਸਿੰਘੂ ਬਾਰਡਰ ,ਟਿਕਰੀ ਬਾਰਡਰ 'ਤੇ ਕਿਸਾਨਾਂ ਨੇ ਤੋੜੇ ਪੁਲਿਸ ਬੈਰੀਕੇਡ, ਦਿੱਲੀ 'ਚ ਹੋਏ ਦਾਖ਼ਲ 

Farmers’ Tracker Parade : ਸਿੰਘੂ ਬਾਰਡਰ ,ਟਿਕਰੀ ਬਾਰਡਰ 'ਤੇ ਕਿਸਾਨਾਂ ਨੇ ਤੋੜੇ ਪੁਲਿਸ ਬੈਰੀਕੇਡ, ਦਿੱਲੀ 'ਚ ਹੋਏ ਦਾਖ਼ਲ 

ਨਵੀਂ ਦਿੱਲੀ :  ਦੇਸ਼ ਭਰ 'ਚ ਅੱਜ 72ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਇੱਕ ਪਾਸੇ ਦਿੱਲੀ ਵਿੱਚ ਹਰ ਸਾਲ ਵਾਂਗ ਇਸ ਵਾਰ ਵੀ  (Republic Day Parade) ਗਣਤੰਤਰ ਦਿਵਸ ਦੀ ਪਰੇਡ ਕੀਤੀ ਜਾ ਰਹੀ ਹੈ। ਓਥੇ ਹੀ ਦੂਜੇ ਪਾਸੇ ਕਿਸਾਨਾਂ ਦੀ ਟਰੈਕਟਰ ਪਰੇਡ 'ਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਅੱਜ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਦੇਸ਼ ਦੀ ਰਾਜਧਾਨੀ ਦਿੱਲੀ 'ਚ ਟਰੈਕਟਰ ਪਰੇਡ ਕੱਢ ਹਨ। ਇਸ ਪਰੇਡ 'ਚ ਕਿਸਾਨੀ ਦੇ ਰਵਾਇਤੀ ਸਾਧਨਾਂ ਤੋਂ ਲੈ ਕੇ ਮਾਡਰਨ ਖੇਤੀ ਸੰਦਾਂ ਨਾਲ ਸਬੰਧਿਤ ਝਾਕੀਆਂ ਕੱਢੀਆਂ ਜਾ ਰਹੀਆਂ ਹਨ। ਪੜ੍ਹੋ ਹੋਰ ਖ਼ਬਰਾਂ : Farmers’ Tracker Parade :ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੀ ਟਰੈਕਟਰ ਪਰੇਡ [caption id="attachment_469300" align="aligncenter" width="300"]Farmers Republic Day Tractor rally from Tikri border enters in Delhi Farmers’ Tracker Parade : ਸਿੰਘੂ ਬਾਰਡਰ ,ਟਿਕਰੀਬਾਰਡਰ 'ਤੇ ਕਿਸਾਨਾਂ ਨੇ ਤੋੜੇ ਪੁਲਿਸ ਬੈਰੀਕੇਡ, ਦਿੱਲੀ 'ਚ ਹੋਏ ਦਾਖ਼ਲ[/caption] ਇਸ ਦੌਰਾਨ ਸਿੰਘੂ ਸਰਹੱਦ  'ਤੇ ਕਿਸਾਨਾਂ ਨੇ ਪੁਲਿਸ ਵਲੋਂ ਲਾਏ ਗਏ ਬੈਰੀਕੇਡਜ਼ ਤੋੜ ਦਿੱਤੇ ਅਤੇ ਦਿੱਲੀ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਹੀ ਸਿੰਘੂ ਸਰਹੱਦ ਤੋਂ ਬਾਅਦ ਟਿਕਰੀ ਸਰਹੱਦ 'ਤੇ ਵੀ ਪੁਲਿਸ ਦੇ ਬੈਰੀਕੇਡਜ਼ ਤੋੜੇ ਗਏ ਹਨ। ਸਿੰਘੂ ਸਰਹੱਦ ਤੋਂ ਕਿਸਾਨਾਂ ਦੇ ਇਕ ਜੱਥੇ ਨੇ ਟਰੈਕਟਰ ਮਾਰਚ ਸ਼ੁਰੂ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਕਿਸਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਜੁੜੇ ਹਨ। ਹਾਲੇ ਸੰਯੁਕਤ ਕਿਸਾਨ ਮੋਰਚਾ ਦਾ ਮਾਰਚ ਸ਼ੁਰੂ ਨਹੀਂ ਹੋਇਆ ਹੈ। [caption id="attachment_469299" align="aligncenter" width="300"]Farmers Republic Day Tractor rally from Tikri border enters in Delhi Farmers’ Tracker Parade : ਸਿੰਘੂ ਬਾਰਡਰ ,ਟਿਕਰੀਬਾਰਡਰ 'ਤੇ ਕਿਸਾਨਾਂ ਨੇ ਤੋੜੇ ਪੁਲਿਸ ਬੈਰੀਕੇਡ, ਦਿੱਲੀ 'ਚ ਹੋਏ ਦਾਖ਼ਲ[/caption] ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਅੱਜ 61ਵੇਂ ਦਿਨ 'ਚ ਪ੍ਰਵੇਸ਼ ਕਰ ਗਿਆ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦਾ ਅੱਜ ਅਹਿਮ ਦਿਨ ਮੰਨਿਆ ਜਾ ਰਿਹਾ ਹੈ। ਕਿਸਾਨਾਂ ਵੱਲੋਂ ਅੱਜ ਦਿੱਲੀ 'ਚ (Kisan Tractor Parade) 'ਕਿਸਾਨ ਟਰੈਕਟਰ ਪਰੇਡ' ਕੱਢੀ ਜਾ ਰਹੀ ਹੈ। ਇਸ ਟਰੈਕਟਰ ਪਰੇਡ ਦੌਰਾਨ ਵੱਡੀ ਗਿਣਤੀ 'ਚ ਟਰੈਕਟਰਾਂ ਨਾਲ ਕਿਸਾਨ 100 ਕਿਲੋਮੀਟਰ ਤੋਂ ਵੱਧ ਲੰਬਾ ਸਫ਼ਰ ਤੈਅ ਕਰਕੇ ਦਿੱਲੀ ਦੇ ਅੰਦਰ ਵੱਲ ਕੂਚ ਕਰਨਗੇ। [caption id="attachment_469303" align="aligncenter" width="300"]Farmers Republic Day Tractor rally from Tikri border enters in Delhi Farmers’ Tracker Parade : ਸਿੰਘੂ ਬਾਰਡਰ ,ਟਿਕਰੀਬਾਰਡਰ 'ਤੇ ਕਿਸਾਨਾਂ ਨੇ ਤੋੜੇ ਪੁਲਿਸ ਬੈਰੀਕੇਡ, ਦਿੱਲੀ 'ਚ ਹੋਏ ਦਾਖ਼ਲ[/caption] ਇਸ ਮੌਕੇ ਕਿਸਾਨਾਂ ਨੇ ਕਿਹਾ ਕਿ (Kisan Tractor Parade) ਟਰੈਕਟਰ ਪਰੇਡ ਦੌਰਾਨ ਟਰੈਕਟਰਾਂ ਦੀ ਗਿਣਤੀ ਤੈਅ ਨਹੀਂ ਕੀਤੀ ਗਈ , ਜੋ ਵੀ ਇੱਥੇ ਆਇਆ ਹੈ ,ਉਹ ਟਰੈਕਟਰ ਪਰੇਡ ਵਿੱਚ ਹਿੱਸਾ ਲਵੇਗਾ ਅਤੇ ਇਕ ਟਰੈਕਟਰ 'ਤੇ 3-4 ਲੋਕ ਹੀ ਬੈਠਣਗੇ। ਇਸ ਦੌਰਾਨ ਸਾਰੇ ਟਰੈਕਟਰਾਂ 'ਤੇ ਕਿਸਾਨ ਜਥੇਬੰਦੀਆਂ ਦਾ ਝੰਡਾ ਅਤੇ ਤਿਰੰਗਾ ਝੰਡਾ ਹੋਵੇਗਾ। ਇਸ ਟਰੈਕਟਰ ਪਰੇਡ ਵਿਚ ਪੰਜਾਬ, ਹਰਿਆਣਾ ਤੋਂ ਇਲਾਵਾ ਹੋਰਨਾਂ ਸੂਬਿਆਂ ਦੇ ਹਜ਼ਾਰਾਂ ਕਿਸਾਨ ਸ਼ਾਮਲ ਹੋਣਗੇ। ਕਿਸਾਨਾਂ ਵੱਲੋਂ 9 ਥਾਵਾਂ ਤੋਂ ਟਰੈਕਟਰ ਪਰੇਡ ਕੱਢੀ ਜਾਵੇਗੀ। [caption id="attachment_469302" align="aligncenter" width="300"]Farmers Republic Day Tractor rally from Tikri border enters in Delhi Farmers’ Tracker Parade : ਸਿੰਘੂ ਬਾਰਡਰ ,ਟਿਕਰੀਬਾਰਡਰ 'ਤੇ ਕਿਸਾਨਾਂ ਨੇ ਤੋੜੇ ਪੁਲਿਸ ਬੈਰੀਕੇਡ, ਦਿੱਲੀ 'ਚ ਹੋਏ ਦਾਖ਼ਲ[/caption] ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਵੱਲੋਂ (Farmers Protest ) 26 ਜਨਵਰੀ ਦੀ ਕਿਸਾਨ ਪਰੇਡ ਤੋਂ ਬਾਅਦ ਅਗਲੀ ਰਣਨੀਤੀ ਦਾ ਵੀ ਐਲਾਨ ਕੀਤਾ ਗਿਆ ਹੈ। ਸਿੰਘੂ ਬਾਰਡਰ 'ਤੇ ਪ੍ਰੈੱਸ ਕਾਨਫਰੰਸ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਬੀਤੇ ਕੱਲ੍ਹ ਐਲਾਨ ਕੀਤਾ ਸੀ ਕਿ ਕਿਸਾਨ 1 ਫਰਵਰੀ ਨੂੰ ਸੰਸਦ ਭਵਨ ਵੱਲ ਮਾਰਚ ਕਰਨਗੇ। ਇਸ ਦਿਨ ਦੇਸ਼ ਦਾ ਆਮ ਬਜਟ ਪੇਸ਼ ਹੋਣਾ ਹੈ। ਕਿਸਾਨ ਜਥੇਬੰਦੀਆਂ ਨੇ ਬਜਟ ਸੈਸ਼ਨ ਦੌਰਾਨ ਪੈਦਲ ਸੰਸਦ ਵੱਲ ਮਾਰਚ ਕਰਨ ਦੀ ਗੱਲ ਆਖੀ ਹੈ। -PTCNews


Top News view more...

Latest News view more...