Fri, Apr 26, 2024
Whatsapp

ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੀ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੋਵੇਗੀ ਅਹਿਮ ਮੀਟਿੰਗ

Written by  Shanker Badra -- November 18th 2020 10:28 AM
ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੀ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੋਵੇਗੀ ਅਹਿਮ ਮੀਟਿੰਗ

ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੀ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੋਵੇਗੀ ਅਹਿਮ ਮੀਟਿੰਗ

ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੀ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੋਵੇਗੀ ਅਹਿਮ ਮੀਟਿੰਗ:ਚੰਡੀਗੜ੍ਹ : ਕੇਂਦਰ ਦੇ ਤਿੰਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੋਵੇਗੀ। ਇਸ ਮੀਟਿੰਗ ਵਿਚ ਪਿਛਲੇ ਦਿਨੀਂ ਕੇਂਦਰੀ ਕੈਬਨਿਟ ਮੰਤਰੀਆਂ ਨਾਲ ਹੋਈ ਮੀਟਿੰਗ ਅਤੇ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ 26 ਤੇ 27 ਨਵੰਬਰ ਨੂੰ ਦਿੱਲੀ ਵਿਖੇ ਖੇਤੀ ਬਿੱਲਾਂ ਖਿਲਾਫ ਕੀਤੇ ਜਾ ਰਹੇ ਪ੍ਰਦਰਸ਼ਨ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। [caption id="attachment_450187" align="aligncenter" width="700"]Farmers to meeting in Chandigarh today on Agriculture laws 2020 ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੀ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੋਵੇਗੀ ਅਹਿਮ ਮੀਟਿੰਗ[/caption] ਇਹ ਵੀ ਪੜ੍ਹੋ : ਹੁਣ ਸਿਰਫ਼ 50 ਲੋਕ ਹੀ ਵਿਆਹ ਸਮਾਗਮਾਂ ਵਿਚ ਹੋ ਸਕਦੇ ਨੇ ਸ਼ਾਮਲ ਚੰਡੀਗੜ੍ਹ ਵਿਖੇ ਅੱਜ 30 ਕਿਸਾਨ ਜਥੇਬੰਦੀਆਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਰੇਲਵੇ ਮੰਤਰੀ ਪਿਊਸ਼ ਗੋਇਲ ਨਾਲ ਹੋਈ ਮੀਟਿੰਗ ਸਬੰਧੀ ਸਮੀਖਿਆ ਕਰਦਿਆਂ ਅਗਲੇ-ਸੰਘਰਸ਼ ਦਾ ਫੈਸਲਾ ਕਰਨਗੀਆਂ। ਇਹ ਮੀਟਿੰਗ 11 ਵਜੇ ਹੋਣੀ ਹੈ। 26-27 ਤੋਂ ਦਿੱਲੀ ਵਿਖੇ ਦੇਸ਼-ਭਰ ਦੀਆਂ ਕਰੀਬ 500 ਕਿਸਾਨ- ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੇ ਜਾ ਰਹੇ ਦੇਸ਼-ਪੱਧਰੀ ਕਿਸਾਨ-ਮੋਰਚੇ ਸਬੰਧੀ ਪੰਜਾਬ ਭਰ 'ਚ ਚੱਲ ਰਹੀਆਂ ਤਿਆਰੀਆਂ ਸਬੰਧੀ ਵੀ ਅੱਜ ਚਰਚਾ ਹੋਵੇਗੀ। [caption id="attachment_450186" align="aligncenter" width="700"]Farmers to meeting in Chandigarh today on Agriculture laws 2020 ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੀ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੋਵੇਗੀ ਅਹਿਮ ਮੀਟਿੰਗ[/caption] ਅੱਜ ਦੀ ਮੀਟਿੰਗ ਵਿਚ ਪੰਜਾਬ ਸਰਕਾਰ ਵੱਲੋ ਝੋਨੇ ਦੀ ਖਰੀਦ ਦੇ ਕਈ ਕੇਂਦਰ ਬੰਦ ਕੀਤੇ ਜਾਣ ਵਿਰੁੱਧ ਵੀ ਚਰਚਾ ਹੋਵੇਗੀ ਅਤੇ ਕੋਈ ਫੈਸਲਾ ਲਿਆ ਜਾ ਸਕਦਾ ਹੈ। ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਪੰਜਾਬ ਮੰਡੀ ਬੋਰਡ ਵੱਲੋਂ ਪੇਂਡੂ-ਖੇਤਰ ਦੇ ਝੋਨੇ ਦੀ ਖ੍ਰੀਦ ਵਾਲ਼ੇ ਛੋਟੇ ਅਤੇ ਦਰਮਿਆਨੇ ਖ੍ਰੀਦ-ਕੇਂਦਰ ਬੰਦ ਕਰਨ ਅਤੇ ਵੱਡੇ-ਯਾਰਡਾਂ ਤੱਕ ਹੀ ਖ੍ਰੀਦ ਸੀਮਿਤ ਕਰਨ ਦੀ ਪੰਜਾਬ ਭਰ 'ਚ ਕਿਸਾਨ-ਜਥੇਬੰਦੀਆਂ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ। [caption id="attachment_450184" align="aligncenter" width="700"]Farmers to meeting in Chandigarh today on Agriculture laws 2020 ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੀ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੋਵੇਗੀ ਅਹਿਮ ਮੀਟਿੰਗ[/caption] ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾਂ ਉਗਰਾਹਾਂ ਵੱਲੋਂ ਅੱਜ ਸੂਬੇ ਭਰ ਵਿਚ ਦੁਪਹਿਰ 12 ਵਜੇ ਤੋਂ ਦੁਪਹਿਰ 4 ਵਜੇ ਤੱਕ ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਦੇ ਘੇਰਾਓ ਦਾ ਐਲਾਨ ਕੀਤਾ ਹੋਇਆ ਹੈ। ਦੱਸ ਦੇਈਏ ਕਿ 13 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੀ ਕੇਂਦਰ ਦੇ 2 ਮੰਤਰੀਆਂ ਨਾਲ ਮੀਟਿੰਗ ਹੋਈ ਸੀ ,ਜੋ ਬੇਸਿੱਟਾ ਰਹੀ ਹੈ। ਪੰਜਾਬ 'ਚ ਰੇਲ ਗੱਡੀਆਂ ਦੀ ਆਵਾਜਾਈ ਬਾਰੇ ਵੀ ਕਿਸਾਨ ਜਥੇਬੰਦੀਆਂ ਫੈਸਲਾ ਕਰ ਸਕਦੀਆਂ ਹਨ। [caption id="attachment_450183" align="aligncenter" width="700"]Farmers to meeting in Chandigarh today on Agriculture laws 2020 ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੀ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੋਵੇਗੀ ਅਹਿਮ ਮੀਟਿੰਗ[/caption] ਇਸ ਮੀਟਿੰਗ ਵਿੱਚ ਫੈਸਲਾ ਕੀਤਾ ਜਾਏਗਾ ਕਿ 26-27 ਨਵੰਬਰ ਨੂੰ ਦਿੱਲੀ ਜਾਣ ਲਈ ਸਾਰੀ ਜਥੇਬੰਦੀਆਂ ਇੱਕ ਹੀ ਰਸਤੇ ਨੂੰ ਅਪਣਾਉਣਗੀਆਂ ਜਾਂ ਫਿਰ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਰਸਤੇ ਰਾਹੀ ਦਿੱਲੀ ਵਿਖੇ ਦਾਖ਼ਲ ਹੋਣ ਦੀ ਕੋਸ਼ਸ਼ ਕਰਨਗੀਆਂ। ਪੰਜਾਬ ਦੀਆਂ ਕਿਸਾਨਾਂ ਜਥੇਬੰਦੀਆਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦਿੱਲੀ ਦੇ ਅੰਦਰ ਦਾਖ਼ਲ ਨਾਂ ਹੋਣ ਦੇਣ ਦੀ ਸੂਰਤ ਵਿੱਚ ਦਿੱਲੀ ਨੂੰ ਚਾਰੇ ਪਾਸੇ ਤੋਂ ਘੇਰਾਬੰਦੀ ਕਰਦੇ ਹੋਏ ਦਿੱਲੀ ਦੇ ਬਾਹਰ ਧਰਨਾ ਲਗਾ ਦਿੱਤਾ ਜਾਵੇ। ਇਸ ਨਾਲ ਦਿੱਲੀ ਜਾਣ ਅਤੇ ਦਿੱਲੀ ਤੋਂ ਆਉਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਜਾਣ। [caption id="attachment_450188" align="aligncenter" width="700"]Farmers to meeting in Chandigarh today on Agriculture laws 2020 ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੀ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੋਵੇਗੀ ਅਹਿਮ ਮੀਟਿੰਗ[/caption] ਕਿਸਾਨ ਆਗੂ ਬਲ ਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਹਰ ਹਾਲਤ ਵਿੱਚ ਕਿਸਾਨਾਂ ਨੂੰ ਲੈ ਕੇ ਦਿੱਲੀ ਵਿੱਚ ਦਾਖ਼ਲ ਹੋਣਗੀਆਂ ਅਤੇ ਕਿਸੇ ਵੀ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਸ਼ ਕੀਤੀ ਤਾਂ ਜਿਥੇ ਰੋਕਿਆ ਜਾਏਗਾ, ਉਥੇ ਹੀ ਕਿਸਾਨ ਆਪਣਾ ਧਰਨਾ ਸ਼ੁਰੂ ਕਰ ਦੇਣਗੇ, ਇਸ ਦੀ ਜਿੰਮੇਵਾਰੀ ਰੋਕਣ ਵਾਲੀ ਸਰਕਾਰ ਦੀ ਹੋਵੇਗੀ। ਉਨਾਂ ਕਿਹਾ ਕਿ ਉਸੇ ਥਾਂ 'ਤੇ ਸੜਕ 'ਤੇ ਧਰਨਾ ਲੱਗਣ ਤੋਂ ਬਾਅਦ ਸੜਕੀਂ ਮਾਰਗ ਰੋਕੇ ਜਾਣ ਦਾ ਦੋਸ਼ ਕਿਸਾਨਾਂ ਦੀ ਥਾਂ 'ਤੇ ਕਿਸਾਨਾਂ ਨੂੰ ਰੋਕਣ ਵਾਲੀ ਸਰਕਾਰ ਦਾ ਹੀ ਹੋਵੇਗਾ। -PTCNews


Top News view more...

Latest News view more...